ਮੁੰਬਈ: ਗਾਇਕ-ਸੰਗੀਤਕਾਰ ਅਨੂ ਮਲਿਕ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਲਈ ਇੱਕ ਨਵਾਂ ਟ੍ਰੈਕ ਲੈ ਕੇ ਆਏ ਹਨ। ਇਸ ਗਾਣੇ ਦਾ ਟਾਈਟਲ ਹੈ,'ਹੈਪੀ ਹੈਪੀ ਰਹਿਣੇ ਕਾ ਪਲੀਜ਼ ਡਾਂਟ ਵਰੀ'।
- " class="align-text-top noRightClick twitterSection" data="
">
ਇਸ ਵਾਰੇ ਵਿੱਚ ਅਨੂ ਨੇ ਕਿਹਾ,"ਮੈਂ ਇਸ ਗਾਣੇ ਨੂੰ ਸਿਰਫ਼ ਇਸ ਲਈ ਲੈ ਕੇ ਆਇਆ ਹਾਂ, ਤਾਂਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਹੋਏ ਲੌਕਡਾਊਨ ਵਿੱਚ ਆਪਣੇ ਘਰਾਂ ਵਿੱਚ ਰਹਿ ਰਹੇ ਲੋਕਾਂ ਦਾ ਮਨੋਰੰਜਨ ਹੋ ਸਕੇ। ਮੈਂ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਨੂੰ ਇਹ ਦੱਸਣ ਚਾਹੁੰਦਾ ਹਾਂ ਕਿ ਹਾਰ ਨਾ ਮੰਨੋ ਤੇ ਲੜਦੇ ਰਹੋ।"
ਟ੍ਰੈਕ ਵੀਡੀਓ ਵਿੱਚ ਅਨੂ ਨੂੰ ਘਰ ਦਾ ਕੰਮ ਕਾਜ ਕਰਦੇ ਦੇਖਿਆ ਜਾ ਸਕਦਾ ਹੈ, ਜਿਵੇਂ ਕਿ ਪੋਚਾ ਲਗਾਉਣਾ, ਚਾਹ ਬਣਾਉਣਾ ਆਦਿ।
ਉਨ੍ਹਾਂ ਕਿਹਾ,"ਇਹ ਗਾਣਾ ਇੱਕਦਮ ਮੇਰੇ ਦਿਮਾਗ ਵਿੱਚ ਆਇਆ, ਮੈਂ ਘਰ ਬੈਠਾ ਸੀ, ਅਚਾਨਕ ਮੈਂ ਸੋਚਿਆ ਕਿ ਹਰ ਕੋਈ ਆਪਣੇ ਲਾਚਾਰੀ/ਡਰ ਤੋਂ ਗੁਜ਼ਰ ਰਿਹਾ ਹੈ ਤੇ ਹੋਰ ਵੀ ਪਤਾ ਨਹੀਂ ਕਿਸ ਚੀਜ਼ ਤੋਂ। ਫਿਰ ਅਚਾਨਕ ਤੋਂ ਮੇਰੇ ਦਿਮਾਗ ਵਿੱਚ ਇਹ ਲਾਇਨ 'ਹੈਪੀ ਹੈਪੀ ਰਹਿਣਾ ਕਾ ਪਲੀਜ਼' ਆਈ।"