ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਬਾਲੀਵੁੱਡ ਇੰਡਸਟਰੀ ਉੱਤੇ ਕਾਫ਼ੀ ਪ੍ਰਭਾਵ ਪਿਆ ਹੈ। ਪੂਰੀ ਇੰਡਸਟਰੀ ਠੱਪ ਹੋ ਕੇ ਰਹਿ ਗਈ ਹੈ। ਇਸ ਮਹਾਮਾਰੀ ਦੇ ਫ਼ੈਲਣ ਤੋਂ ਬਾਅਦ ਦੇਸ਼ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਇਸ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
-
#AngreziMedium - which had a theatrical release on 13 March 2020, but its theatrical run was cut short due to theatres shutting down due to #COVID19Pandemic - has now released on digital platform... OFFICIAL announcement... #CoronaVirus #Covid_19 pic.twitter.com/SNyITxm1Me
— taran adarsh (@taran_adarsh) April 6, 2020 " class="align-text-top noRightClick twitterSection" data="
">#AngreziMedium - which had a theatrical release on 13 March 2020, but its theatrical run was cut short due to theatres shutting down due to #COVID19Pandemic - has now released on digital platform... OFFICIAL announcement... #CoronaVirus #Covid_19 pic.twitter.com/SNyITxm1Me
— taran adarsh (@taran_adarsh) April 6, 2020#AngreziMedium - which had a theatrical release on 13 March 2020, but its theatrical run was cut short due to theatres shutting down due to #COVID19Pandemic - has now released on digital platform... OFFICIAL announcement... #CoronaVirus #Covid_19 pic.twitter.com/SNyITxm1Me
— taran adarsh (@taran_adarsh) April 6, 2020
ਜਿਸ ਤੋਂ ਬਾਅਦ ਫ਼ਿਲਮਾਂ ਦੀ ਸ਼ੂਟਿੰਗ ਦੇ ਨਾਲ ਨਾਲ ਫ਼ਿਲਮਾਂ ਦੀ ਰਿਲੀਜ਼ਗ ਵੀ ਟੱਲ ਗਈ ਹੈ। ਇਸੇ ਦੌਰਾਨ ਹੀ ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਇਰਫ਼ਾਨ ਖ਼ਾਨ ਦੀ ਫ਼ਿਲਮ 'ਅੰਗਰੇਜ਼ੀ ਮੀਡੀਅਮ' ਉੱਤੇ ਪਿਆ ਹੈ।
ਫ਼ਿਲਮ 'ਅੰਗਰੇਜ਼ੀ ਮੀਡੀਅਮ' ਦਾ ਇਰਫ਼ਾਨ ਖ਼ਾਨ ਦੇ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਕਿਉਂਕਿ ਲੰਬੇ ਸਮੇਂ ਬਾਅਦ ਇਰਫ਼ਾਨ ਵੱਡੇ ਪਰਦੇ 'ਤੇ ਫ਼ਿਲਮ ਲੈ ਕੇ ਆ ਰਹੇ ਸਨ।
ਕੋਰੋਨਾ ਕਾਰਨ ਹੋਏ ਲੌਕਡਾਊਨ ਨੂੰ ਦੇਖਦੇ ਹੋਏ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਫ਼ਿਲਮ ਨੂੰ ਫਿਰ ਤੋਂ ਰਿਲੀਜ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਹੁਣ ਇਸ ਫ਼ਿਲਮ ਦੇ ਮੇਕਰਸ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਹ ਫ਼ਿਲਮ ਫਿਰ ਤੋਂ ਰਿਲੀਜ਼ ਨਹੀਂ ਕੀਤੀ ਜਾਵੇਗੀ।
ਪਰ ਤੁਸੀਂ ਆਨ-ਲਾਈਨ ਇਸ ਫ਼ਿਲਮ ਨੂੰ ਦੇਖ ਸਕਦੇ ਹੋ। ਇਸ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਦਿੱਤੀ ਹੈ।
ਦਰਅਸਲ ਫ਼ਿਲਮ 13 ਮਾਰਚ ਨੂੰ ਰਿਲੀਜ਼ ਹੋਈ ਸੀ ਤੇ ਇਸ ਦੇ ਇੱਕ ਹਫ਼ਤੇ ਬਾਅਦ ਹੀ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਸਿਨੇਮਾਘਰਾਂ ਨੂੰ ਕੋਰੋਨਾ ਵਾਇਰਸ ਦੇ ਡਰ ਤੋਂ ਬੰਦ ਕਰ ਦਿੱਤਾ ਗਿਆ। ਇਸ ਦਾ ਸਿੱਧਾ ਅਸਰ ਫ਼ਿਲਮ ਦੀ ਕਮਾਈ ਉੱਤੇ ਪਿਆ ਹੈ।