ਮੁੰਬਈ: ਅਦਾਕਾਰ ਅੰਗਦ ਬੇਦੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ, ਜਿਸ ਤੋਂ ਬਾਅਦ ਉਹ ਹੌਲੀ-ਹੌਲੀ ਕਾਫ਼ੀ ਸੁਰਖੀਆਂ ਵਿੱਚ ਆਉਣ ਲੱਗ ਪਏ। ਇਸ ਤੋਂ ਇਲਾਵਾ ਅੰਗਦ ਨੇ ਕਈ ਮਸ਼ਹੂਰ ਫ਼ਿਲਮਾਂ ਜਿਵੇਂ ਫਾਲਤੂ, ਉਂਗਲੀ, ਪਿੰਕ ਵਿੱਚ ਕੰਮ ਕੀਤਾ ਹੈ।
ਹੋਰ ਪੜ੍ਹੋ: ਕੁਲਵਿੰਦਰ ਬਿੱਲੇ ਦਾ ਨਵਾਂ ਅੰਦਾਜ਼ ਸ਼ਿਪਰਾ ਦੇ ਨਾਲ
ਹਾਲ ਹੀ ਵਿੱਚ ਆਈਆਂ ਮੀਡੀਆ ਰਿਪੋਰਟਾ ਮੁਤਾਬਿਕ ਅੰਗਦ ਹੁਣ ਏਕਤਾ ਕਪੂਰ ਦੇ ਅਗਲੇ ਕਰਾਈਮ ਡਰਾਮਾ 'MUMBHAI' ਵਿੱਚ ਨਜ਼ਰ ਆਉਂਣਗੇ। ਇਹ ਡਰਾਮਾ ਪੁਲਿਸ ਤੇ ਗੈਂਗਸਟਰਾ ਦੇ ਸਬੰਧਾਂ ਨੂੰ ਦਰਸਾਉਂਦਾ ਹੈ। ਇਸ ਵਿੱਚ ਅੰਗਦ ਦਾ ਕਿਰਦਾਰ ਮੁੰਬਈ ਵਿੱਚ ਸਥਿਤ ਇੱਕ ਐਕਾਊਟਰ ਸਪੈਸ਼ਲਿਸਟ ਦੇਆ ਨਾਇਕ ਦਾ ਹੋਵੇਗਾ। ਇਸ ਤੋਂ ਇਲਾਵਾ ਅੰਗਦ ਦਾ ਇਸ ਪ੍ਰੋਜੈਕਟ 'ਤੇ ਕਹਿਣਾ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ ਕਿਉਂਕਿ ਅਜਿਹਾ ਕਿਰਦਾਰ ਉਹ ਪਹਿਲੀ ਵਾਰ ਆਪਣੀ ਜ਼ਿੰਦਗੀ 'ਚ ਨਿਭਾ ਰਹੇ ਹਨ।
ਹੋਰ ਪੜ੍ਹੋ: 'ਬਾਲਾ' ਫ਼ਿਲਮ ਦੇ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਹਨ ਵਰੁਨ ਧਵਨ
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਹੋਰ ਪ੍ਰੋਜੈਕਟ ਗੁੰਜਨ ਸਕਸੇਨਾ ਦੀ ਨਵੀਂ ਆਉਣ ਵਾਲੀ ਬਾਇਉਪਿਕ 'ਕਾਰਗਿਲ ਗਰਲ਼' ਵਿੱਚ ਵੀ ਭਾਰਤੀ ਫ਼ੋਜ ਦੇ ਕਿਰਦਾਰ 'ਚ ਨਜ਼ਰ ਆਉਂਣਗੇ, ਜਿਸ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਦਵਾਉਂਦੀ ਹੈ, ਜੋ ਦੂਜਿਆਂ ਦੀ ਰੱਖਿਆ ਦੇ ਲਈ ਆਪਣੇ ਆਪ ਨੂੰ ਮਜ਼ਬੂਤ ਬਣਾਉਦੀ ਹੈ। ਇਸ ਫ਼ਿਲਮ ਵਿੱਚ ਸਿੰਕਦਰ ਖੇਰ ਗੈਂਗਸਟਰ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ।