ਮੁੰਬਈ: 'ਪਤੀ ਪਤਨੀ ਔਰ ਵੋਹ' ਅਦਾਕਾਰਾ ਅਨਨਿਆ ਪਾਂਡੇ ਨੇ ਹਾਲ ਹੀ ਵਿੱਚ ਆਪਣੀ ਆਗਾਮੀ ਫ਼ਿਲਮ 'ਖਾਲੀ ਪੀਲੀ' ਦੀ ਲਗਾਤਾਰ ਕਰੀਬ 23 ਘੰਟੇ ਸ਼ੂਟਿੰਗ ਕੀਤੀ। ਇੱਕ ਸੂਤਰ ਨੇ ਕਿਹਾ,"ਅਨਨਿਆ ਪਾਂਡੇ ਸ਼ੂਟ ਅਤੇ ਹੋਰ ਪ੍ਰੋਜੈਕਟਾਂ 'ਚ ਇਨ੍ਹਾਂ ਕੁ ਉਲਝੀ ਹੋਈ ਹੈ ਕਿ ਹਾਲ ਹੀ ਵਿੱਚ 'ਖਾਲੀ ਪੀਲੀ' ਦੀ ਸ਼ੂਟਿੰਗ ਵੇਲੇ ਉਸ ਨੇ ਸਵੇਰੇ 8 ਵੱਜੇ ਸ਼ੂਟਿੰਗ ਸ਼ੁਰੂ ਕੀਤੀ ਸੀ ਅਤੇ ਦੂਜੇ ਦਿਨ ਸਵੇਰ ਤੱਕ ਸ਼ੂਟਿੰਗ ਕਰਦੀ ਰਹੀ। ਉਨ੍ਹਾਂ ਨੇ ਫ਼ਿਲਮ ਦੇ ਲਈ ਲਗਾਤਾਰ 23 ਘੰਟੇ ਸ਼ੂਟਿੰਗ ਕੀਤੀ।"
ਪਰਵੇਜ ਸ਼ੇਖ ਵੱਲੋਂ ਨਿਰਦੇਸ਼ਿਤ ਫ਼ਿਲਮ 'ਖਾਲੀ ਪੀਲੀ' 'ਚ ਇਸ਼ਾਨ ਖੱਟਰ ਵੀ ਹਨ। ਸੂਤਰ ਨੇ ਅੱਗੇ ਕਿਹਾ, "ਅਨਨਿਆ ਬਿਜ਼ੀ ਹੋਣ ਦੇ ਬਾਵਜੂਦ ਵੀ ਸਾਰੇ ਕੰਮ ਪੂਰੇ ਕਰ ਰਹੀ ਹੈ। ਉਹ ਗਾਣੇ ਦਾ ਸੀਕੂਏਂਸ ਵੀ ਸ਼ੂਟ ਕਰ ਰਹੀ ਹੈ, ਪ੍ਰੋਗਰਾਮ 'ਚ ਸ਼ਾਮਲ ਵੀ ਹੋ ਰਹੀ ਹੈ,ਫ਼ਿਲਮਾਂ ਦੀ ਸਕ੍ਰੀਪਟ ਵੀ ਪੜ੍ਹ ਰਹੀ ਹੈ। ਕੁਝ ਫ਼ਿਲਮਾਂ ਦੀ ਸ਼ੂਟਿੰਗ ਲਈ ਆਪਣੇ ਆਪ ਨੂੰ ਤਿਆਰ ਵੀ ਕਰ ਰਹੀ ਹੈ। "
ਸਾਲ 2019 ਅਨਨਿਆ ਪਾਂਡੇ ਲਈ ਕਾਫ਼ੀ ਚੰਗਾ ਰਿਹਾ ਹੈ। ਉਨ੍ਹਾਂ ਨੇ ਸਾਲ 2019 'ਚ ਕਰਨ ਜੌਹਰ ਦੀ ਫ਼ਿਲਮ 'ਸਟੂਡੇਂਟ ਆਫ਼ ਦਿ ਈਅਰ 2' ਨਾਲ ਡੈਬਿਯੂ ਕੀਤਾ ਅਤੇ ਫ਼ਿਰ ਕਾਰਤਿਕ ਆਰੀਅਨ- ਭੂਮੀ ਪੇਡਨੇਕਰ ਨਾਲ ਬਲਾਕਬਸਟਰ ਫ਼ਿਲਮ 'ਪਤੀ ਪਤਨੀ ਔਰ ਵੋਹ' 'ਚ ਵੀ ਨਜ਼ਰ ਆਈ, ਜਿਸ ਨੇ ਬਾਕਸ ਆਫ਼ਿਸ 'ਤੇ ਖ਼ੂਬ ਧਮਾਲ ਮਚਾਇਆ। ਅਲੀ ਅਬਾਸ ਜਫ਼ਰ ਅਤੇ ਜੀ ਸਟੂਡੀਓਜ਼ ਵੱਲੋਂ ਨਿਰਮਿਤ ਕੀਤੀ ਜਾ ਰਹੀ ਫ਼ਿਲਮ 'ਖਾਲੀ ਪੀਲੀ' ਇਸ ਸਾਲ 12 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।