ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਲੰਡਨ (London) 'ਚ ਆਪਣੀ ਆਉਣ ਵਾਲੀ ਫਿਲਮ 'ਸਿੰਡਰੇਲਾ' (Cinderella) ਦੀ ਸ਼ੂਟਿੰਗ ਕਰ ਰਹੇ ਸਨ ਪਰ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਅਰੁਣਾ ਭਾਟੀਆ ਦੀ ਸਿਹਤ ਵਿਗੜ ਦੀ ਖ਼ਬਰ ਮਿਲੀ ਹੈ। ਇਹ ਖ਼ਬਰ ਸੁਣਦਿਆਂ ਹੀ ਅਕਸ਼ੈ ਕੁਮਾਰ ਨੇ ਸ਼ੂਟਿੰਗ ਨੂੰ ਅੱਧ ਵਿਚਾਲੇ ਛੱਡ ਦਿੱਤਾ ਅਤੇ ਮੁੰਬਈ ਲਈ ਰਵਾਨਾ ਹੋ ਗਏ।
ਜਾਣਕਾਰੀ ਮੁਤਾਬਕ ਅਕਸ਼ੈ ਦੀ ਮਾਂ ਅਰੁਣਾ ਭਾਟੀਆ ਮੁੰਬਈ ਦੇ ਇੱਕ ਹਸਪਤਾਲ 'ਚ ICU 'ਚ ਦਾਖ਼ਲ ਹੈ। ਅਕਸ਼ੈ ਕੁਮਾਰ ਵੀ ਸੋਮਵਾਰ ਦੀ ਸਵੇਰ ਹੀ ਮੁੰਬਈ ਪਹੁੰਚ ਗਏ। ਅਕਸ਼ੈ ਕੁਮਾਰ ਦੀ ਮਾਂ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ (Hiranandani Hospital) ਦੇ ICU ਵਾਰਡ 'ਚ ਦਾਖ਼ਲ ਹੈ। ਆਪਣੀ ਮਾਂ ਦੀ ਹਾਲਤ ਬਾਰੇ ਸੁਣ ਕੇ ਅਕਸ਼ੈ ਕੁਮਾਰ ਤੋਂ ਰਿਹਾ ਨਹੀਂ ਗਿਆ ਅਤੇ ਜਲਦੀ ਹੀ ਉਹ ਮੁੰਬਈ ਪਹੁੰਚ ਗਏ।
ਅਕਸ਼ੈ ਕੁਮਾਰ ਪਿਛਲੇ ਕੁਝ ਦਿਨ੍ਹਾਂ ਤੋਂ ਲੰਡਨ (London) 'ਚ ਆਪਣੀ ਆਉਣ ਵਾਲੀ ਫਿਲਮ 'ਸਿੰਡਰੇਲਾ' (Cinderella) ਦੀ ਸ਼ੂਟਿੰਗ ਕਰ ਰਹੇ ਸਨ। ਖ਼ਬਰਾਂ ਦੇ ਅਨੁਸਾਰ ਅਕਸ਼ੈ ਫਿਲਮ ਦੇ ਨਿਰਮਾਤਾ ਕੋਲ ਆਏ ਹਨ ਅਤੇ ਉਨ੍ਹਾਂ ਨੂੰ ਫਿਲਮ ਦੀ ਸ਼ੂਟਿੰਗ ਜਾਰੀ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦਾ ਉਹ ਹਿੱਸਾ ਜਿਸ 'ਚ ਅਕਸ਼ੈ ਕੁਮਾਰ ਦੀ ਜ਼ਰੂਰਤ ਨਹੀਂ ਹੈ, ਉਹ ਇਸ ਦੀ ਸ਼ੂਟਿੰਗ ਕਰ ਸਕਦੇ ਹਨ।
ਹਾਲਾਂਕਿ ਅਕਸ਼ੈ ਕੁਮਾਰ ਦੀ ਮਾਂ ਦੀ ਨੂੰ ਕੀ ਹੋਇਆ ਹੈ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਆਈ ਹੈ। ਅਜਿਹੀ ਸਥਿਤੀ 'ਚ ਹੁਣ ਅਕਸ਼ੈ ਕੁਮਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਮਾਂ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ। ਜੇਕਰ ਅਕਸ਼ੈ ਕੁਮਾਰ ਦੀ ਗੱਲ ਕਰੀਏ ਤਾਂ ਅਦਾਕਾਰ ਆਪਣੀ ਮਾਂ ਦੇ ਬਹੁਤ ਕਰੀਬ ਹੈ।
ਅਕਸਰ ਅਕਸ਼ੈ ਕੁਮਾਰ ਆਪਣੀਆਂ ਇੰਟਰਵਿਊਜ਼ (Interviews) 'ਚ ਆਪਣੀ ਮਾਂ ਬਾਰੇ ਗੱਲ ਕਰਦੇ ਰਹਿੰਦੇ ਹਨ। ਹਾਲ ਹੀ 'ਚ 'ਬੈਲਬੋਟਮ' ('Belbottom') ਦੀ ਸ਼ੂਟਿੰਗ ਦੌਰਾਨ ਅਕਸ਼ੈ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇਕ ਪੋਸਟ ਵੀ ਸ਼ੇਅਰ ਕੀਤੀ ਸੀ। ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਅਕਸ਼ੈ ਜਾਸੂਸੀ ਥ੍ਰਿਲਰ ਫਿਲਮ 'ਬੈੱਲ ਬੋਟਮ' (Bell Bottom)'ਚ ਨਜ਼ਰ ਆਏ ਸਨ।
ਉਨ੍ਹਾਂ ਨਾਲ ਇਸ ਫਿਲਮ 'ਚ ਅਦਾਕਾਰਾ ਵਾਣੀ ਕਪੂਰ ਵੀ ਸੀ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਨੇ ਹਾਲ ਹੀ 'ਚ ਫਿਲਮ 'ਰਕਸ਼ਾ ਬੰਧਨ' (Raksha Bandhan) ਦੀ ਸ਼ੂਟਿੰਗ ਪੂਰੀ ਕੀਤੀ ਹੈ। ਅਕਸ਼ੈ ਕੁਮਾਰ ਛੇਤੀ ਹੀ 'ਅਤਰੰਗੀ ਰੇ', Ram Setu, Bachchan Pandey ਅਤੇ 'ਪ੍ਰਿਥਵੀਰਾਜ ਚੌਹਾਨ' 'ਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਸਾਇਰਾ ਬਾਨੋ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ