ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਗੁੱਡ ਨਿਊਜ਼' ਦੀ ਪ੍ਰੋਮੋਸ਼ਨ ਵਿੱਚ ਬਿਅਸਤ ਹਨ। ਹਾਲ ਹੀ ਵਿੱਚ ਫ਼ਿਲਮ ਦਾ ਇੱਕ ਡਾਈਲਾਗ ਪ੍ਰੋਮੋ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਅਕਸ਼ੇ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਤੇ ਅਕਸ਼ੇ ਨੂੰ ਸੋਸ਼ਲ ਮੀਡੀਆ 'ਤੇ ਯੂਜ਼ਰਾਂ ਵੱਲੋਂ ਟ੍ਰੋਲ ਵੀ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ: ਜੱਸੀ ਅਤੇ ਕੰਗਨਾ ਦੀ ਫ਼ਿਲਮ 'ਪੰਗਾ' ਲੋਕਾਂ ਨੂੰ ਦਵੇਗੀ ਇਹ ਖ਼ਾਸ ਸੁਨੇਹਾ
ਦਰਅਸਲ, ਪ੍ਰੋਮੋ ਰਿਲੀਜ਼ ਇਵੈਂਟ ਵਿੱਚ ਅਕਸ਼ੇ 'ਤੇ ਭਗਵਾਨ ਰਾਮ ਨੂੰ ਗਾਲ ਕੱਢਣ ਦਾ ਆਰੋਪ ਲਗਾਇਆ ਗਿਆ। ਫ਼ਿਲਮ ਦੇ ਟ੍ਰੇਲਰ ਵਿੱਚ ਇੱਕ ਵਿਅਕਤੀ ਕਹਿੰਦਾ ਹੈ,"ਮੇਰੇ ਬੱਚੇ ਦਾ ਨਾਂਅ ਹੋਲਾ ਰਾਮ ਹੈ, ਕਿਉਂਕਿ ਹੋਲੀ ਦੇ ਦਿਨ ਪੈਦਾ ਹੋਇਆ ਸੀ।" ਇਸ ਤੋਂ ਬਾਅਦ ਅਕਸ਼ੇ ਉਸ ਨੂੰ ਜਵਾਬ ਦਿੰਦਿਆਂ ਕਹਿੰਦੇ ਹਨ," ਅੱਛਾ ਹੋਇਆ ਲੋਹੜੀ ਦੇ ਦਿਨ ਪੈਦਾ ਨਹੀਂ ਹੋਇਆ।"
ਇਸ ਡਾਈਲਾਗ ਤੋਂ ਬਾਅਦ ਅਕਸ਼ੇ ਨੂੰ ਯੂਜ਼ਰਾਂ ਵੱਲੋਂ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਤੇ ਯੂਜ਼ਰਾ ਦਾ ਕਹਿਣਾ ਹੈ ਕਿ ਅਕਸ਼ੇ ਕੁਮਾਰ ਨੇ ਭਗਵਾਨ ਰਾਮ ਨੂੰ ਗਾਲ ਕੱਢੀ ਹੈ। ਅਕਸ਼ੇ ਨੂੰ ਟ੍ਰੋਲ ਕੀਤੇ ਜਾਣ ਤੋਂ ਬਾਅਦ ਟਵਿੱਟਰ 'ਤੇ #AKSHAYABUSESLORDRAMA ਕਾਫ਼ੀ ਟ੍ਰੇਂਡਿੰਗ ਹੋ ਰਿਹਾ ਹੈ।
ਹੋਰ ਪੜ੍ਹੋ: ਬਾਲੀਵੁੱਡ ਫ਼ਿਲਮ 'ਜਵਾਨੀ ਜਾਨੇਮਨ' ਦੀ ਰਿਲੀਜ਼ ਤਰੀਕ ਵਿੱਚ ਇੱਕ ਵਾਰ ਫਿਰ ਤੋਂ ਆਈ ਤਬਦੀਲੀ
ਇਸ ਫ਼ਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ 27 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।