ਮੁੰਬਈ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜੋ ਬਹੁਤ ਵਾਇਰਲ ਹੋ ਰਹੀ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਹ ਜਿਮ ਵਿੱਚ ਬੈਂਚ 'ਤੇ ਬੈਠੇ ਦਿਖਾਈ ਦੇ ਰਹੇ ਹਨ।
ਉਨ੍ਹਾਂ ਸਾਂਝੀ ਕੀਤੀ ਫੋਟੋ ਦੇ ਕੈਪਸ਼ਨ 'ਚ ਲਿਖਿਆ, 'ਮੈਨੂੰ ਪਤਾ ਹੈ ਕਿ ਅਸੀਂ ਵਧੀਆ ਕਰ ਸਕਦੇ ਹਾਂ। ਅਸੀਂ ਇਕੱਠੇ ਹੋ ਕੇ ਬਿਹਤਰ ਹਾਂ। ਮੈਨੂੰ ਪਤਾ ਹੈ ਕਿ ਅਸੀਂ ਜੀਭ 'ਤੇ ਕੋਈ ਮਾੜਾ ਸ਼ਬਦ ਲਏ ਬਗੈਰ ਚੰਗਾ ਕਰ ਸਕਦੇ ਹਾਂ।'
ਨੈਸ਼ਨਲ ਅਵਾਰਡ ਜੇਤੂ ਸਟਾਰ ਆਖਰੀ ਵਾਰ ਭਾਨੂ ਪ੍ਰਤਾਪ ਸਿੰਘ ਦੀ ਫਿਲਮ 'ਭੂਤ ਪਾਰਟ ਵਨ, ਦਿ ਹੌਂਟੇਡ ਸ਼ਿਪ' ਵਿੱਚ ਦਿਖਾਈ ਦਿੱਤੇ ਸਨ। ਉਹ ਸ਼ੂਜੀਤ ਸਿਰਕਰ ਦੀ ਫਿਲਮ 'ਸਰਦਾਰ ਉਧਮ ਸਿੰਘ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਉਹ ਇੱਕ ਇਨਕਲਾਬੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਦੱਸ ਦੇਈਏ ਕਿ ਵਿੱਕੀ ਸਾਬਕਾ ਬਿਊਟੀ ਕਵੀਨ ਮਾਨੁਸ਼ੀ ਛਿੱਲਰ ਦੇ ਨਾਲ ਇੱਕ ਅਨਟਾਈਟਲਡ ਪ੍ਰੋਜੈਕਟ ਵਿੱਚ ਵੀ ਦਿਖਾਈ ਦੇਣਗੇ। ਯਸ਼ ਰਾਜ ਫਿਲਮਜ਼ ਦੇ ਨਾਲ ਮਾਨੁਸ਼ੀ ਛਿੱਲਰ ਦੀ ਇਹ ਦੂਜੀ ਫਿਲਮ ਹੋਵੇਗੀ। ਉਹ ਇਸ ਬੈਨਰ ਨਾਲ 'ਪ੍ਰਿਥਵੀ ਰਾਜ ਚੌਹਾਨ' ਵੀ ਕਰ ਰਹੇ ਹਨ। ਇਹ ਫਿਲਮ ਯਸ਼ ਰਾਜ ਦੇ ਪ੍ਰੋਜੈਕਟ 50 ਦਾ ਵੀ ਇੱਕ ਹਿੱਸਾ ਹੈ। ਜਿਸ ਦੇ ਤਹਿਤ ਕੁੱਝ ਬਹੁਤ ਵਧੀਆ ਫਿਲਮਾਂ ਦਾ ਐਲਾਨ ਕੀਤਾ ਜਾਵੇਗਾ।
ਵਿੱਕੀ ਕੌਸ਼ਲ ਫਿਲਮ 'ਦਿ ਇਮ-ਮੌਰਟਲ ਅਸ਼ਵਤਥਾਮਾ' 'ਚ ਵੀ ਆਪਣੀ ਪ੍ਰਤੀਭਾ ਦਿਖਾਉਣਗੇ। 'ਦਿ ਇਮ-ਮੌਰਟਲ ਅਸ਼ਵਥਾਥਮਾ' ਲਈ ਉਨ੍ਹਾਂ ਨੂੰ ਆਪਣਾ ਭਾਰ 100 ਕਿੱਲੋ ਤੋਂ ਵੱਧ ਕਰਨਾ ਪਵੇਗਾ। ਇਸ ਫਿਲਮ ਦੀ ਸ਼ੂਟਿੰਗ ਅਪ੍ਰੈਲ 2021 ਤੋਂ ਸ਼ੁਰੂ ਹੋਵੇਗੀ। ਵਿੱਕੀ ਫਿਲਮ ਵਿੱਚ ਇੱਕ ਮਿਥਿਹਾਸਕ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜਿਸ ਨੂੰ ਅਮਰਤਾ ਦਾ ਵਰਦਾਨ ਦਿੱਤਾ ਗਿਆ ਸੀ।