ਮੁੰਬਈ:ਬਿਗ ਬਜਟ ਫ਼ਿਲਮ 'ਠਗਸ ਆਫ਼ ਹਿੰਦੋਸਤਾਨ' ਤੋਂ ਬਾਅਦ ਆਮਿਰ ਖ਼ਾਨ ਹੁਣ ਤੱਕ ਨਜ਼ਰ ਨਹੀਂ ਆਏ ਹਨ। ਹਾਲਾਂਕਿ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਪਣੀ ਅਗਲੀ ਫ਼ਿਲਮ ਨੂੰ ਲੈਕੇ ਚਰਚਾ ਵਿੱਚ ਹਨ। ਆਮਿਰ ਛੇਤੀ ਹੀ ਫ਼ਿਲਮ ਲਾਲ ਸਿੰਘ ਚੱਡਾ 'ਚ ਨਜ਼ਰ ਆਉਣਗੇ। ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ ਅਤੇ ਹੁਣ ਫ਼ੈਨਜ ਵਿੱਚ ਇਸ ਫ਼ਿਲਮ ਨੂੰ ਲੈਕੇ ਉਤਸੁਕਤਾ ਵੱਧ ਗਈ ਹੈ। ਫ਼ਿਲਮ ਦੇ ਟੀਜ਼ਰ ਨੂੰ ਆਉਣ 'ਚ ਅਜੇ ਕੁਝ ਸਮਾਂ ਬਾਕੀ ਹੈ ਪਰ ਆਮਿਰ ਖ਼ਾਨ ਦਾ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਆ ਚੁੱਕਾ ਹੈ।
ਇਸ ਨੂੰ ਅੱਜੇ ਆਫ਼ੀਸ਼ਲ ਤੌਰ 'ਤੇ ਰੀਲੀਜ਼ ਨਹੀਂ ਕੀਤਾ ਗਿਆ ਹੈ ਪਰ ਕੁਝ ਫ਼ੈਨਜ ਨੇ ਸ਼ੂਟਿੰਗ ਵੇਲੇ ਇਸ ਦੀਆਂ ਤਸਵੀਰਾਂ ਖਿੱਚੀਆਂ ਹਨ ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਆਮਿਰ ਖੁੱਲੇ ਲੰਬੇ ਵਾਲ ਅਤੇ ਲੰਬੀ ਦਾੜੀ 'ਚ ਵਿਖਾਈ ਆ ਰਹੇ ਹਨ। ਉਨ੍ਹਾਂ ਨੇ ਸਿਰ 'ਤੇ ਕੈਪ ਲਗਾਈ ਹੋਈ ਹੈ ਅਤੇ ਉਨ੍ਹਾਂ ਦਾ ਵਜ਼ਨ ਵੀ ਕਾਫ਼ੀ ਵਧਿਆ ਹੋਇਆ ਲੱਗ ਰਿਹਾ ਹੈ। ਆਮਿਰ ਦੇ ਇਸ ਲੁੱਕ ਨੂੰ ਕਈ ਫ਼ੈਨਜ਼ ਤਾਂ ਪਛਾਣ ਹੀ ਨਹੀਂ ਪਾ ਰਹੀ ਹੈ ਅਤੇ ਉਨ੍ਹਾਂ ਨੇ ਕੰਮੈਂਟ ਬਾਕਸ ਵਿੱਚ ਕੰਮੈਂਟ ਕੀਤਾ ਹੈ। ਆਮਿਰ ਇਸ ਫ਼ਿਲਮ ਵਿੱਚ 54 ਸਾਲਾਂ ਸਖਸ਼ ਦਾ ਕਿਰਦਾਰ ਨਿਭਾਉਂਦੇ ਹੋ ਨਜ਼ਰ ਆਉਣਗੇ।
ਉਨ੍ਹਾਂ ਦਾ ਇਹ ਨਵਾਂ ਲੁੱਕ ਫ਼ਿਲਮ ਦੇ ਪੋਸਟਰ 'ਚ ਨਜ਼ਰ ਆ ਰਹੇ ਉਨ੍ਹਾਂ ਦਾ ਲੁੱਕ ਕਾਫ਼ੀ ਵੱਖਰਾ ਹੈ। ਤੁਹਾਨੂੰ ਦੱਸ ਦਈਏ ਕਿ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਡਾ ਸਾਲ 1994 'ਚ ਰੀਲੀਜ਼ ਹੋਈ ਫ਼ਿਲਮ 'ਫ਼ਾਰੇਸਟ ਗੰਪ' ਦਾ ਹਿੰਦੀ ਰੀਮੇਕ ਹੈ।