ਹੈਦਰਾਬਾਦ: ਵਟਸਐਪ ਜਲਦ ਹੀ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਇੱਕ ਸਪੈਸ਼ਲ ਨਾਮ ਦੇ ਨਾਲ ਕਿਸੇ ਵੀ ਅਣਜਾਨ ਵਿਅਕਤੀ ਨਾਲ ਗੱਲਬਾਤ ਕਰ ਸਕਣਗੇ। Wabetainfo ਦੀ ਰਿਪੋਰਟ 'ਚ ਵਟਸਐਪ ਦੇ ਨਵੇਂ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਵਟਸਐਪ ਆਪਣੇ ਐਂਡਰਾਈਡ ਯੂਜ਼ਰਸ ਦੇ ਨਾਲ IOS ਯੂਜ਼ਰਸ ਲਈ ਵੀ ਇਹ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ WhatsApp User Name ਆਪਸ਼ਨ ਦੇ ਨਾਲ ਨਵਾਂ ਨਾਮ ਸੇਵ ਕਰਨ ਦੀ ਸੁਵਿਧਾ ਮਿਲੇਗੀ।
-
📝 WhatsApp beta for iOS 23.20.1.71: what's new?
— WABetaInfo (@WABetaInfo) October 2, 2023 " class="align-text-top noRightClick twitterSection" data="
WhatsApp is working on a feature to configure a username, and it will be available in a future update of the app!https://t.co/HWdtnOhATa pic.twitter.com/QwHavZ9pMy
">📝 WhatsApp beta for iOS 23.20.1.71: what's new?
— WABetaInfo (@WABetaInfo) October 2, 2023
WhatsApp is working on a feature to configure a username, and it will be available in a future update of the app!https://t.co/HWdtnOhATa pic.twitter.com/QwHavZ9pMy📝 WhatsApp beta for iOS 23.20.1.71: what's new?
— WABetaInfo (@WABetaInfo) October 2, 2023
WhatsApp is working on a feature to configure a username, and it will be available in a future update of the app!https://t.co/HWdtnOhATa pic.twitter.com/QwHavZ9pMy
WhatsApp User Name 'ਤੇ ਇਨ੍ਹਾਂ ਅੱਖਰਾਂ ਦਾ ਕੀਤਾ ਜਾ ਸਕੇਗਾ ਇਸਤੇਮਾਲ: Wabetainfo ਦੀ ਰਿਪੋਰਟ ਅਨੁਸਾਰ, ਯੂਜ਼ਰਸ WhatsApp User Name 'ਤੇ Alphanumeric ਅੱਖਰਾਂ ਦਾ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਕੁਝ ਸਪੈਸ਼ਲ ਅੱਖਰਾਂ ਦਾ ਇਸਤੇਮਾਲ ਕਰਕੇ ਵੀ ਯੂਜ਼ਰਨੇਮ ਰੱਖਿਆ ਜਾ ਸਕੇਗਾ। ਯੂਜ਼ਰਸ ਵਟਸਐਪ 'ਤੇ ਹੁਣ ਆਪਣੀ ਪਸੰਦ ਦੇ ਨਾਮ ਨਾਲ ਆਪਣੀ ਪਹਿਚਾਣ ਬਣਾ ਸਕਣਗੇ। WhatsApp User Name ਦਾ ਆਪਸ਼ਨ ਯੂਜ਼ਰਸ ਨੂੰ ਪ੍ਰੋਫਾਈਲ ਸੈਟਿੰਗ 'ਤੇ ਨਜ਼ਰ ਆਵੇਗਾ।
WhatsApp User Name ਫੀਚਰ ਦਾ ਫਾਇਦਾ: WhatsApp User Name ਸੁਵਿਧਾ ਦੀ ਮਦਦ ਨਾਲ ਯੂਜ਼ਰਸ ਅਣਜਾਨ ਲੋਕਾਂ ਨਾਲ ਵਟਸਐਪ 'ਤੇ ਚੈਟ ਕਰ ਸਕਣਗੇ। ਇਸ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਅਣਜਾਨ ਯੂਜ਼ਰਸ ਤੋਂ ਆਪਣਾ ਫੋਨ ਨੰਬਰ ਹਾਈਡ ਰੱਖ ਸਕਣਗੇ। ਅਣਜਾਨ ਯੂਜ਼ਰਸ ਨੂੰ ਵਟਸਐਪ ਯੂਜ਼ਰ ਦਾ ਉਹ ਹੀ ਨਾਮ ਨਜ਼ਰ ਆਵੇਗਾ, ਜਿਸਨੂੰ ਵਟਸਐਪ ਯੂਜ਼ਰ ਨੇ ਖੁਦ ਚੁਣਿਆ ਹੈ।
WhatsApp User Name ਫੀਚਰ ਦਾ ਇਹ ਯੂਜ਼ਰਸ ਕਰ ਸਕਣਗੇ ਇਸਤੇਮਾਲ: ਵਟਸਐਪ 'ਤੇ ਇਸ ਨਵੀਂ ਸੈਟਿੰਗ ਨੂੰ IOS ਬੀਟਾ ਅਪਡੇਟ ਵਰਜ਼ਨ 23.20.1.71 ਦੇ ਨਾਲ ਦੇਖਿਆ ਗਿਆ ਹੈ। ਵਟਸਐਪ ਦੇ IOS ਯੂਜ਼ਰਸ ਵੀ ਇਸ ਫੀਚਰ ਦਾ ਇਸਤੇਮਾਲ ਕਰ ਸਕਣਗੇ। ਐਂਡਰਾਈਡ ਯੂਜ਼ਰਸ ਲਈ ਇਸ ਫੀਚਰ 'ਤੇ ਅਜੇ ਕੰਮ ਚਲ ਰਿਹਾ ਹੈ। ਵਟਸਐਪ ਯੂਜ਼ਰਸ ਨੂੰ ਆਉਣ ਵਾਲੇ ਦਿਨਾਂ 'ਚ ਇਹ ਫੀਚਰ ਮਿਲ ਜਾਵੇਗਾ।