ਹੈਦਰਾਬਾਦ: Xiaomi ਆਪਣੇ ਯੂਜ਼ਰਸ ਲਈ Redmi Buds 5 Pro ਅਤੇ Redmi Watch 4 ਨੂੰ ਜਲਦ ਹੀ ਲਾਂਚ ਕਰੇਗੀ। ਇਨ੍ਹਾਂ ਪ੍ਰੋਡਕਟਸ ਨੂੰ ਲੈ ਕੇ ਕੰਪਨੀ ਨਵੇਂ ਟੀਜ਼ਰ ਸ਼ੇਅਰ ਕਰ ਰਹੀ ਹੈ। ਕੰਪਨੀ ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ Redmi Buds 5 Pro ਅਤੇ Redmi Watch 4 ਦੀ ਬੈਟਰੀ ਲਾਈਫ਼ ਨੂੰ ਲੈ ਟੀਜ਼ਰ ਜਾਰੀ ਕੀਤਾ ਹੈ।
Xiaomi ਇਨ੍ਹਾਂ ਪ੍ਰੋਡਕਟਸ ਨੂੰ ਜਲਦ ਕਰੇਗੀ ਲਾਂਚ:
Redmi Watch 4: Xiaomi ਜਲਦ ਹੀ ਆਪਣੇ ਯੂਜ਼ਰਸ ਲਈ Redmi Watch 4 ਨੂੰ ਲਾਂਚ ਕਰੇਗੀ। ਇਸ ਸਮਾਰਟਵਾਚ 'ਚ 20 ਘੰਟੇ ਦੀ ਬੈਟਰੀ ਲਾਈਫ਼ ਦਿੱਤੀ ਜਾਵੇਗੀ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਵਾਚ ਨੂੰ 1.97 ਇੰਚ ਦੀ AMOLED LTPS ਡਿਸਪਲੇ ਦੇ ਨਾਲ ਲਿਆਂਦਾ ਜਾ ਰਿਹਾ ਹੈ। Redmi Watch 4 'ਚ 1600nits ਦੀ ਪੀਕ ਬ੍ਰਾਈਟਨੈੱਸ ਮਿਲ ਸਕਦੀ ਹੈ। ਇਸ ਤੋਂ ਇਲਾਵਾ, Redmi Watch 4 ਨੂੰ ਕੰਪਨੀ ਸਟੈਨਲੈੱਸ ਸਟੀਲ ਰੋਟੇਟਿੰਗ ਕ੍ਰਾਊਨ ਦੇ ਨਾਲ ਲਿਆ ਸਕਦੀ ਹੈ। ਇਸਦੇ ਨਾਲ ਹੀ Redmi Watch 4 'ਚ ਹੋਰ ਵੀ ਕਈ ਫੀਚਰਸ ਮਿਲਣ ਦੀ ਉਮੀਦ ਹੈ।
Redmi Buds 5 Pro: ਕੰਪਨੀ Redmi Watch 4 ਦੇ ਨਾਲ Redmi Buds 5 Pro ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਏਅਰ ਬਡਸ ਨੂੰ ਤੁਸੀਂ ਸਿੰਗਲ ਚਾਰਜ਼ ਦੇ ਨਾਲ 24 ਘੰਟੇ ਤੋਂ ਜ਼ਿਆਦਾ ਚਲਾ ਸਕੋਗੇ। Redmi Buds 5 Pro 'ਚ 38 ਘੰਟੇ ਦੀ ਬੈਟਰੀ ਲਾਈਫ਼ ਦਿੱਤੀ ਜਾ ਰਹੀ ਹੈ। ਇਸਨੂੰ ਤੁਸੀਂ ਸਿਰਫ਼ 5 ਮਿੰਟ ਦੀ ਚਾਰਜਿੰਗ ਦੇ ਨਾਲ 2 ਘੰਟੇ ਤੱਕ ਇਸਤੇਮਾਲ ਕਰ ਸਕੋਗੇ।
4 ਦਸੰਬਰ ਨੂੰ ਲਾਂਚ ਹੋਵੇਗਾ OnePlus 12 ਸਮਾਰਟਫੋਨ: ਇਸਦੇ ਨਾਲ ਹੀ, OnePlus 12 ਸਮਾਰਟਫੋਨ ਵੀ ਜਲਦ ਲਾਂਚ ਹੋਵੇਗਾ। OnePlus 12 ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚਲ ਰਹੀ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਕੰਪਨੀ ਵੱਲੋਂ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਗਈ ਹੈ। OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਇਹ ਜਾਣਕਾਰੀ ਕੰਪਨੀ ਦੇ Weibo ਹੈਂਡਲ ਤੋਂ ਸਾਹਮਣੇ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦਸੰਬਰ 'ਚ ਕੰਪਨੀ ਦੀ 10ਵੀਂ ਵਰ੍ਹੇਗੰਢ ਹੋਣ ਜਾ ਰਹੀ ਹੈ। ਇਸ ਦੌਰਾਨ ਕੰਪਨੀ OnePlus 12 ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਕੰਪਨੀ OnePlus Ace 3 ਅਤੇ OnePlus Buds 3 ਦੀ ਲਾਂਚਿੰਗ ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ।