ਹੈਦਰਾਬਾਦ: Redmi Note 13 Series ਅਗਲੇ ਹਫ਼ਤੇ ਲਾਂਚ ਹੋਣ ਲਈ ਤਿਆਰ ਹੈ। Xiaomi ਨੇ Redmi Note 13 Series ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ 21 ਸਤੰਬਰ ਨੂੰ ਲਾਂਚ ਹੋਵੇਗਾ। Redmi Note 13 Series 'ਚ Redmi Note 13, Redmi Note 13 Pro ਅਤੇ Redmi Note 13 Pro+5G ਸਮਾਰਟਫੋਨ ਦੇ ਸ਼ਾਮਲ ਹੋਣ ਦੀ ਉਮੀਦ ਹੈ। Xiaomi ਵੱਲੋ ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, Redmi Note 13 Series 'ਚ ਕਈ ਸ਼ਾਨਦਾਨ ਫੀਚਰਸ ਮਿਲਣਗੇ। ਕੰਪਨੀ ਫਿਲਹਾਲ ਇਨ੍ਹਾਂ ਸਮਾਰਟਫੋਨਾਂ ਨੂੰ ਚੀਨ 'ਚ ਲਾਂਚ ਕਰੇਗੀ।
-
Official ✅
— Abhishek Yadav (@yabhishekhd) September 14, 2023 " class="align-text-top noRightClick twitterSection" data="
Redmi Note 13 series launching in China on 21 September, 2023.
Finally new appealing design 😃
Redmi Note 13 Pro+ with curved display 😜#Xiaomi #Redmi #RedmiNote13Pro pic.twitter.com/rc45UHqYTv
">Official ✅
— Abhishek Yadav (@yabhishekhd) September 14, 2023
Redmi Note 13 series launching in China on 21 September, 2023.
Finally new appealing design 😃
Redmi Note 13 Pro+ with curved display 😜#Xiaomi #Redmi #RedmiNote13Pro pic.twitter.com/rc45UHqYTvOfficial ✅
— Abhishek Yadav (@yabhishekhd) September 14, 2023
Redmi Note 13 series launching in China on 21 September, 2023.
Finally new appealing design 😃
Redmi Note 13 Pro+ with curved display 😜#Xiaomi #Redmi #RedmiNote13Pro pic.twitter.com/rc45UHqYTv
Redmi Note 13 Series ਦੇ ਫੀਚਰਸ: Xiaomi ਨੇ ਅੱਜ ਲਾਂਚ ਡੇਟ ਦਾ ਐਲਾਨ ਕਰਦੇ ਹੋਏ Redmi Note 13 Series ਦੇ ਦੋ ਸਮਾਰਟਫੋਨਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਇੱਕ Vivo ਪੋਸਟ 'ਚ ਦੱਸਿਆ ਕਿ ਤਸਵੀਰ 'ਚ ਖੱਬੇ ਪਾਸੇ ਫੋਨ Redmi Note 13 Pro+ ਹੈ, ਜੋ ਲੈਦਰ ਬੈਕ ਪੈਨਲ ਦੇ ਨਾਲ ਆਵੇਗਾ, ਜਦਕਿ ਸੱਜੇ ਪਾਸੇ ਫੋਨ Redmi Note 13 Pro ਹੈ, ਜਿਸ 'ਚ ਗਲਾਸ ਬੈਕ ਪੈਨਲ ਹੋਵੇਗਾ। ਇਸ ਤੋਂ ਪਹਿਲਾ ਟਿਪਸਟਰ ਨੇ ਖੁਲਾਸਾ ਕੀਤਾ ਸੀ ਕਿ Redmi Note 13 ਅਤੇ Redmi Note 13 Pro 'ਚ 5120mAh ਦੀ ਬੈਟਰੀ ਹੋਵੇਗੀ, ਜੋ 67 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Redmi Note 13 Pro+ 'ਚ 5000mAh ਦੀ ਬੈਟਰੀ ਹੋਵੇਗੀ, ਜੋ 120 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Redmi Note 13 'ਚ Dimensity 7200 ਅਲਟ੍ਰਾ ਪ੍ਰੋਸੈਸਰ ਮਿਲੇਗਾ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ 200MP ਤੱਕ ਦਾ ਕੈਮਰਾ ਮਿਲੇਗਾ ਅਤੇ 30fps 'ਤੇ 4K ਵੀਡੀਓ ਰਿਕਾਰਡਿੰਗ ਦਾ ਵੀ ਸਪੋਰਟ ਮਿਲੇਗਾ। ਇਸ ਤੋਂ ਇਲਾਵਾ Redmi Note 13 Pro ਅਤੇ Redmi Note 13 Pro+ 'ਚ 6.67 ਇੰਚ AMOLED ਡਿਸਪਲੇ ਮਿਲੇਗਾ। Redmi Note 13 Pro+ 18GB ਦੇ ਰੈਮ ਦੇ ਨਾਲ ਆਵੇਗਾ, ਜਦਕਿ Redmi Note 13 Pro 16GB ਰੈਮ ਦੇ ਨਾਲ ਆਵੇਗਾ। ਇਹ ਸਮਾਰਟਫੋਨ 128GB, 256GB, 512GB ਅਤੇ 1TB ਸਟੋਰੇਜ 'ਚ ਉਪਲਬਧ ਹੋਣਗੇ। ਦੋਨੋ ਸਮਾਰਟਫੋਨਾਂ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 200MP ਮੇਨ ਕੈਮਰਾ, 8MP ਅਲਟ੍ਰਾ ਵਾਈਡ ਲੈਂਸ ਅਤੇ 2MP ਮੈਕਰੋ ਸੈਂਸਰ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਕੈਮਰਾ ਮਿਲਣ ਦੀ ਉਮੀਦ ਹੈ।