ਹੈਦਰਾਬਾਦ: WhatsApp ਵਿੱਚ ਇੱਕ ਬਹੁਤ ਹੀ ਕੰਮ ਦਾ ਫੀਚਰ ਆ ਗਿਆ ਹੈ। ਦੱਸ ਦਈਏ ਕਿ ਜੇਕਰ ਤੁਹਾਨੂੰ ਵਟਸਐਪ 'ਤੇ ਕਿਸੇ ਅਨਜਾਣ ਨੰਬਰ ਨਾਲ ਚੈਟ ਕਰਨੀ ਹੈ, ਤਾਂ ਤੁਹਾਨੂੰ ਸਭ ਤੋਂ ਪਹਿਲਾ ਨੰਬਰ ਸੇਵ ਕਰਨਾ ਪੈਂਦਾ ਹੈ ਅਤੇ ਜੇਕਰ ਤੁਸੀਂ ਅਨਜਾਣ ਵਿਅਕਤੀ ਨਾਲ ਥੋੜੇ ਸਮੇਂ ਲਈ ਗੱਲ ਕਰਨੀ ਹੈ, ਤਾਂ ਨੰਬਰ ਸੇਵ ਕਰਨਾ ਸਹੀ ਨਹੀਂ ਹੁੰਦਾ। ਪਰ ਵਟਸਐਪ ਨੇ ਯੂਜ਼ਰਸ ਦੀ ਇਸ ਟੈਸ਼ਨ ਨੂੰ ਖਤਮ ਕਰ ਦਿੱਤਾ ਹੈ। ਵਟਸਐਪ ਨੇ ਇੱਕ ਨਵਾਂ ਫੀਚਰ ਪੇਸ਼ ਕਰ ਦਿੱਤਾ ਹੈ।
ਵਟਸਐਪ ਨੇ ਪੇਸ਼ ਕੀਤਾ ਨਵਾਂ ਫੀਚਰ: ਵਟਸਐਪ ਨੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ, ਜੋ ਯੂਜ਼ਰਸ ਨੂੰ ਅਨਜਾਣ ਨੰਬਰਾਂ ਨੂੰ ਸੇਵ ਕੀਤੇ ਬਿਨ੍ਹਾਂ ਚੈਟ ਕਰਨ ਦੀ ਆਗਿਆ ਦਿੰਦਾ ਹੈ। ਇਹ ਨਵਾਂ ਫੀਚਰ ਐਂਡਰਾਇਡ ਅਤੇ IOS ਯੂਜ਼ਰਸ ਲਈ ਉਪਲਬਧ ਹੈ। ਇਸ ਫੀਚਰ ਦੀ ਵਰਤੋ ਕਰਨ ਲਈ ਤੁਹਾਨੂੰ ਬੀਟਾ ਟੈਸਟਰ ਹੋਣ ਦੀ ਜ਼ਰੂਰਤ ਨਹੀਂ ਹੈ।
ਵਟਸਐਪ 'ਤੇ ਬਿਨ੍ਹਾਂ ਨੰਬਰ ਸੇਵ ਕੀਤੇ ਅਨਜਾਣ ਵਿਅਕਤੀ ਨਾਲ ਇਸ ਤਰ੍ਹਾਂ ਕਰੋ ਚੈਟ: ਨਵੇਂ ਫੀਚਰ ਦੀ ਵਰਤੋ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾ ਵਟਸਐਪ ਖੋਲਣਾ ਹੋਵੇਗਾ ਅਤੇ ਨਿਊ ਚੈਟ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਟਾਪ 'ਤੇ ਸਰਚ ਬਾਕਸ ਵਿੱਚ ਅਨਜਾਣ ਨੰਬਰ ਟਾਈਪ ਕਰੋ ਜਾਂ ਨੰਬਰ ਨੂੰ ਕਾਪੀ ਪੇਸਟ ਕਰੋ। ਤੁਹਾਨੂੰ ਟੈਕਸਟ ਦੇ ਨਾਲ ਇੱਕ ਲੋਡਿੰਗ ਆਈਕਨ ਦਿਖਾਈ ਦੇਵੇਗਾ," Looking Outside Your Contacts"। ਜੇਕਰ ਦਰਜ ਕੀਤਾ ਗਿਆ ਨੰਬਰ ਸਹੀ ਹੈ ਅਤੇ ਵਿਅਕਤੀ ਵਟਸਐਪ ਦੀ ਵਰਤੋ ਕਰਦਾ ਹੈ, ਤਾਂ ਤੁਹਾਨੂੰ ਉਸ ਨੰਬਰ ਨਾਲ ਜੁੜਿਆ ਨਾਮ ਅਤੇ ਚੈਟ ਆਪਸ਼ਨ ਦਿਖਾਈ ਦੇਵੇਗਾ। ਫਿਰ ਚੈਟ ਆਪਸ਼ਨ 'ਤੇ ਟੈਪ ਕਰਦੇ ਹੀ ਨਵੀਂ ਚੈਟ ਵਿੰਡੋ ਖੁੱਲ ਜਾਵੇਗੀ। ਜਿੱਥੇ ਤੁਸੀਂ ਉਸ ਵਿਅਕਤੀ ਨਾਲ ਚੈਟ ਸ਼ੁਰੂ ਕਰ ਸਕਦੇ ਹੋ। ਇਸਦੇ ਨਾਲ ਹੀ ਵਟਸਐਪ ਨੰਬਰ ਨੂੰ ਸੇਵ ਕਰਨ ਅਤੇ ਇੰਨਵਾਈਟ ਲਿੰਕ ਸ਼ੇਅਰ ਕਰਨ ਦਾ ਆਪਸ਼ਨ ਵੀ ਦਿਖਾਈ ਦਿੰਦਾ ਹੈ। ਜੇਕਰ ਤੁਹਾਨੂੰ ਇਹ ਨਵਾਂ ਫੀਚਰ ਅਜੇ ਦਿਖਾਈ ਨਹੀਂ ਦੇ ਰਿਹਾ ਹੈ, ਤਾਂ ਐਂਡਰਾਇਡ ਯੂਜ਼ਰਸ ਗੂਗਲ ਪਲੇ ਸਟੋਰ ਅਤੇ IPhone ਯੂਜ਼ਰਸ ਐਪ ਸਟੋਰ 'ਤੇ ਜਾ ਕੇ ਵਟਸਐਪ ਨੂੰ ਅਪਡੇਟ ਕਰ ਸਕਦੇ ਹਨ।
ਵਟਸਐਪ ਨੂੰ ਵੈੱਬ 'ਤੇ ਲੌਗਿਨ ਕਰਨ ਦਾ ਨਵਾਂ ਤਰੀਕਾ: ਜਿਹੜੇ ਯੂਜ਼ਰਸ ਲੈਪਟਾਪ 'ਤੇ ਵਟਸਐਪ ਚਲਾਉਦੇ ਹਨ, ਕੰਪਨੀ ਉਨ੍ਹਾਂ ਲਈ ਲੌਗਿਨ ਪ੍ਰੋਸੈਸ ਨੂੰ ਆਸਾਨ ਬਣਾ ਰਹੀ ਹੈ। ਹੁਣ ਤੁਸੀਂ ਆਪਣਾ ਫੋਨ ਨੰਬਰ ਦਰਜ ਕਰ ਵਟਸਐਪ ਨੂੰ ਵੈੱਬ 'ਤੇ ਲੌਗਿਨ ਕਰ ਸਕਦੇ ਹੋ। ਇਹ ਫੀਚਰ ਐਂਡਰਾਇਡ 'ਤੇ ਬੀਟਾ ਟੈਸਟਰਾਂ ਲਈ ਫੋਨ ਨੰਬਰ ਦੀ ਵਰਤੋ ਕਰਕੇ ਵਟਸਐਪ ਨੂੰ ਵੈੱਬ 'ਤੇ ਲੌਗਿਨ ਕਰਨ ਲਈ ਰੋਲਆਊਟ ਕੀਤਾ ਗਿਆ ਹੈ। ਜਿਸਦੇ ਚਲਦਿਆਂ ਹੁਣ ਵਟਸਐਪ ਨੂੰ ਵੈੱਬ 'ਤੇ ਲੌਗਿਨ ਕਰਨ ਲਈ QR ਸਕੈਨ ਕੋਡ ਕਰਨ ਦੀ ਲੋੜ ਨਹੀਂ ਹੋਵੇਗੀ।