ETV Bharat / science-and-technology

WhatsApp Upcoming Feature: Android ਬੀਟਾ 'ਤੇ Meta Quest ਅਨੁਕੂਲਤਾ ਫੀਚਰ 'ਤੇ ਕੰਮ ਕਰ ਰਿਹਾ WhatsApp

author img

By

Published : Jun 19, 2023, 9:42 AM IST

WhatsApp ਆਪਣੇ ਪਲੇਟਫਾਰਮ ਨੂੰ ਯੂਜ਼ਰ ਫ੍ਰੈਂਡਲੀ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਕੜੀ ਵਿੱਚ WhatsApp Meta Quest ਅਨੁਕੂਲਤਾ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ।

WhatsApp Upcoming Feature
WhatsApp Upcoming Feature

ਸੈਨ ਫਰਾਂਸਿਸਕੋ: ਮੈਟਾ-ਮਾਲਕੀਅਤ ਵਾਲਾ ਮੈਸੇਜਿੰਗ ਪਲੇਟਫਾਰਮ WhatsApp ਇੱਕ ਲਿੰਕਡ ਡਿਵਾਈਸ ਦੇ ਤੌਰ 'ਤੇ ਐਂਡਰਾਇਡ ਬੀਟਾ 'ਤੇ MetaQuest ਅਨੁਕੂਲਤਾ ਫੀਚਰ 'ਤੇ ਕੰਮ ਕਰ ਰਿਹਾ ਹੈ। WBetaInfo ਦੇ ਮੁਤਾਬਕ, ਇਸ ਫੀਚਰ ਨਾਲ ਮੌਜੂਦਾ WhatsApp ਅਕਾਊਟ ਨੂੰ Meta Quest ਡਿਵਾਈਸ ਨਾਲ ਲਿੰਕ ਕਰਨਾ ਸੰਭਵ ਹੋਵੇਗਾ। ਐਪ ਦੀ ਅਧਿਕਾਰਤ ਉਪਲਬਧਤਾ ਦੀ ਸਪੱਸ਼ਟ ਕਮੀ ਦੇ ਕਾਰਨ ਕੁਝ ਯੂਜ਼ਰਸ ਪਹਿਲਾਂ ਤੋਂ ਹੀ ਵਰਚੁਅਲ ਰਿਐਲਿਟੀ ਡਿਵਾਈਸਾਂ 'ਤੇ WhatsApp ਇੰਸਟਾਲ ਦੀ ਕੋਸ਼ਿਸ਼ ਕਰ ਚੁੱਕੇ ਹਨ। ਹਾਲਾਂਕਿ, ਨਵੇਂ ਫੀਚਰ ਦੇ ਨਾਲ ਮੌਜੂਦਾ ਵਟਸਐਪ ਅਕਾਊਟ ਨੂੰ ਮੈਟਾ ਕੁਐਸਟ ਡਿਵਾਈਸ ਨਾਲ ਸਹਿਜੇ ਹੀ ਲਿੰਕ ਕਰਨਾ ਸੰਭਵ ਹੋਵੇਗਾ।

ਕੀ ਹੈ Meta Quest ਅਨੁਕੂਲਤਾ ਫੀਚਰ?: Meta Quest ਡਿਵਾਈਸ WhatsApp ਦੀ ਮੂਲ ਕੰਪਨੀ Meta ਦਾ ਇੱਕ ਵਰਚੁਅਲ ਰਿਐਲਿਟੀ ਹੈੱਡਸੈੱਟ ਹੈ। ਇਹ ਜਾਣਿਆ ਜਾਂਦਾ ਹੈ ਕਿ ਹਾਲ ਹੀ ਵਿੱਚ ਮੇਟਾ ਦੇ ਸੀਈਓ ਮਾਰਕ ਨੇ ਕੰਪਨੀ ਦੇ ਮਸ਼ਹੂਰ VR ਹੈੱਡਸੈੱਟ ਦੀ ਕੀਮਤ ਘੱਟ ਕਰਨ ਦਾ ਐਲਾਨ ਕੀਤਾ ਹੈ। ਅਜਿਹੇ 'ਚ ਮੈਟਾ ਹੈੱਡਸੈੱਟ ਨਾਲ ਅਕਾਊਂਟ ਲਿੰਕ ਕਰਨ ਦਾ ਅਪਡੇਟ WhatsApp ਯੂਜ਼ਰਸ ਲਈ ਹੋਰ ਵੀ ਖਾਸ ਮੰਨਿਆ ਜਾ ਰਿਹਾ ਹੈ। ਜਦਕਿ ਕੁਝ ਯੂਜ਼ਰਸ ਮੈਟਾ ਦੇ VR ਹੈੱਡਸੈੱਟ 'ਤੇ WhatsApp ਨੂੰ ਇੰਸਟਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਨਵੀਂ ਅਪਡੇਟ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਬੀਟਾ ਯੂਜ਼ਰਸ ਹੁਣ ਵਟਸਐਪ ਨੂੰ ਮੈਟਾ ਹੈੱਡਸੈੱਟ ਡਿਵਾਈਸ ਨਾਲ ਲਿੰਕ ਕਰ ਸਕਦੇ ਹਨ। ਹਾਲਾਂਕਿ ਮੇਟਾ ਕੁਐਸਟ ਨਾਲ ਅਕਾਊਟ ਨੂੰ ਕਿਵੇਂ ਲਿੰਕ ਕੀਤਾ ਜਾਵੇਗਾ, ਇਸ ਦੀ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਵੀਡੀਓ ਮੈਸੇਜ ਫੀਚਰ ਰੋਲ ਆਊਟ ਕਰ ਰਿਹਾ: ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ WhatsApp ਅਕਾਊਟਸ ਨੂੰ ਮੈਟਾ ਕੁਐਸਟ ਨਾਲ ਲਿੰਕ ਕਰਨ ਦੀ ਸਮਰੱਥਾ ਵਿਕਾਸ ਅਧੀਨ ਹੈ ਅਤੇ ਭਵਿੱਖ ਵਿੱਚ ਐਪਲੀਕੇਸ਼ਨ ਦੇ ਅਪਡੇਟਸ ਵਿੱਚ ਬੀਟਾ ਟੈਸਟਰਾਂ ਲਈ ਜਾਰੀ ਕੀਤੇ ਜਾਣ ਦੀ ਉਮੀਦ ਹੈ। ਹਾਲ ਹੀ ਵਿੱਚ ਇਹ ਰਿਪੋਰਟ ਕੀਤੀ ਗਈ ਸੀ ਕਿ ਮੈਸੇਜਿੰਗ ਪਲੇਟਫਾਰਮ iOS ਅਤੇ Android 'ਤੇ ਕੁਝ ਬੀਟਾ ਟੈਸਟਰਾਂ ਲਈ ਇੱਕ ਨਵਾਂ ਵੀਡੀਓ ਮੈਸੇਜ ਫੀਚਰ ਰੋਲ ਆਊਟ ਕਰ ਰਿਹਾ ਹੈ।

ਮਿਕਸਡ ਰਿਐਲਿਟੀ ਹੈੱਡਸੈੱਟ 'ਕੁਐਸਟ 3' ਸਾਲ ਦੇ ਅੰਤ ਵਿੱਚ ਲਾਂਚ ਕੀਤਾ ਜਾਵੇਗਾ: ਇਸ ਦੌਰਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਮੈਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੇ ਅਗਲੀ ਪੀੜ੍ਹੀ ਦੇ ਵਰਚੁਅਲ ਅਤੇ ਮਿਕਸਡ ਰਿਐਲਿਟੀ ਹੈੱਡਸੈੱਟ 'ਕੁਐਸਟ 3' ਦਾ ਪਰਦਾਫਾਸ਼ ਕੀਤਾ, ਜੋ ਇਸ ਸਾਲ ਦੇ ਅੰਤ ਵਿੱਚ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮੈਸੇਜਿੰਗ ਪਲੇਟਫਾਰਮ WhatsApp ਆਪਣੇ ਇੰਟਰਫੇਸ ਨੂੰ ਯੂਜ਼ਰ ਫ੍ਰੈਂਡਲੀ ਬਣਾਉਣ 'ਤੇ ਲਗਾਤਾਰ ਕੰਮ ਕਰ ਰਿਹਾ ਹੈ। ਇਸ ਕੜੀ 'ਚ ਵਟਸਐਪ ਨੂੰ ਯੂਜ਼ਰਸ ਦੇ ਮੁਤਾਬਕ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.