ਹੈਦਰਾਬਾਦ: ਵਟਸਐਪ ਦਾ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। WaBetaInfo ਦੀ ਰਿਪੋਰਟ ਅਨੁਸਾਰ, ਹੁਣ ਵਟਸਐਪ 'ਤੇ ਇੱਕ ਹੋਰ ਨਵਾਂ ਫੀਚਰ ਆਉਣ ਵਾਲਾ ਹੈ। ਇਹ ਫੀਚਰ ਲੋਕਾਂ ਦੇ Business ਅਕਾਊਂਟ ਨੂੰ ਸਪੋਰਟ ਕਰੇਗਾ। ਇਸ ਫੀਚਰ ਦਾ ਨਾਮ 'Marketing Message' ਹੈ। ਇਸ ਫੀਚਰ ਨੂੰ ਐਂਡਰਾਈਡ ਯੂਜ਼ਰਸ ਲਈ ਬੀਟਾ ਵਰਜ਼ਨ 'ਚ ਦੇਖਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਮੈਸੇਜ ਨੂੰ schedule ਅਤੇ ਬਿਹਤਰ ਤਰੀਕੇ ਨਾਲ ਭੇਜ ਸਕੋਗੇ।
-
📝 WhatsApp beta for Android 2.23.24.22: what's new?
— WABetaInfo (@WABetaInfo) November 15, 2023 " class="align-text-top noRightClick twitterSection" data="
Thanks to the business version of the app, we discovered that WhatsApp is rolling out a marketing messages feature, and it’s available to some beta testers!https://t.co/Sxkedd6UIa pic.twitter.com/ZEu7iQRFr9
">📝 WhatsApp beta for Android 2.23.24.22: what's new?
— WABetaInfo (@WABetaInfo) November 15, 2023
Thanks to the business version of the app, we discovered that WhatsApp is rolling out a marketing messages feature, and it’s available to some beta testers!https://t.co/Sxkedd6UIa pic.twitter.com/ZEu7iQRFr9📝 WhatsApp beta for Android 2.23.24.22: what's new?
— WABetaInfo (@WABetaInfo) November 15, 2023
Thanks to the business version of the app, we discovered that WhatsApp is rolling out a marketing messages feature, and it’s available to some beta testers!https://t.co/Sxkedd6UIa pic.twitter.com/ZEu7iQRFr9
ਵਟਸਐਪ ਦਾ 'Marketing Message' ਫੀਚਰ ਹੋਵੇਗਾ ਪੇਡ: ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ 'Marketing Message' ਫੀਚਰ ਦਾ ਇਸਤੇਮਾਲ ਕਰਨ ਲਈ Business ਅਕਾਊਂਟਸ ਨੂੰ ਫੀਸ ਦੇਣੀ ਪੈ ਸਕਦੀ ਹੈ। ਇਸਦੀ ਫੀਸ ਦੇਸ਼ਾਂ ਦੇ ਹਿਸਾਬ ਨਾਲ ਅਲੱਗ-ਅਲੱਗ ਹੋ ਸਕਦੀ ਹੈ। ਹਾਲਾਂਕਿ, ਵਟਸਐਪ ਇਸ ਫੀਚਰ ਨੂੰ ਛੋਟੇ ਵਪਾਰ ਦੇ ਹਿਸਾਬ ਨਾਲ ਤੈਅ ਕਰੇਗਾ। ਇਸ ਨਾਲ ਛੋਟੇ ਵਪਾਰੀਆਂ ਨੂੰ ਆਪਣਾ ਵਪਾਰ ਵਧਾਉਣ 'ਚ ਮਦਦ ਮਿਲ ਸਕਦੀ ਹੈ ਅਤੇ ਇਹ ਲੋਕ ਵੱਡੇ ਪੱਧਰ 'ਤੇ ਆਪਣਾ ਪ੍ਰੋਮੋਸ਼ਨ ਕਰ ਸਕਦੇ ਹਨ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ 'Marketing Message' ਫੀਚਰ ਨਵੇਂ ਆਫ਼ਰ, ਐਲਾਨ, ਕੂਪਨ ਅਤੇ ਵਿਕਰੀ ਵਰਗੇ ਭਾਸ਼ਨਾਂ ਦੇ ਪ੍ਰਸਾਰ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਵਟਸਐਪ ਚੈਨਲ ਯੂਜ਼ਰਸ ਆਪਣੇ ਫਾਲੋਅਰਜ਼ ਨੂੰ ਭੇਜ ਸਕਣਗੇ ਸਟਿੱਕਰ: ਇਸਦੇ ਨਾਲ ਹੀ, ਹਾਲ ਹੀ ਵਿੱਚ ਵਟਸਐਪ ਨੇ ਭਾਰਤ 'ਚ ਚੈਨਲ ਫੀਚਰ ਲਾਈਵ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਕ੍ਰਿਏਟਰਸ ਅਤੇ ਮਸ਼ਹੂਰ ਸਿਤਾਰਿਆਂ ਨਾਲ ਜੁੜ ਸਕਦੇ ਹਨ। ਹਾਲ ਹੀ ਵਿੱਚ ਮੈਟਾ ਦੇ ਸੀਈਓ ਮਾਰਕ ਨੇ ਦੱਸਿਆ ਹੈ ਕਿ ਕੰਪਨੀ ਨੇ 7 ਹਫ਼ਤਿਆਂ ਦੇ ਅੰਦਰ ਇਸ ਫੀਚਰ 'ਤੇ 500 ਮਿਲੀਅਨ ਐਕਟਿਵ ਯੂਜ਼ਰਸ ਹਾਸਲ ਕਰ ਲਏ ਹਨ। ਇਸ ਦੌਰਾਨ, ਹੁਣ ਕੰਪਨੀ ਨੇ ਚੈਨਲ 'ਚ ਯੂਜ਼ਰਸ ਨੂੰ ਸਟਿੱਕਰ ਦਾ ਆਪਸ਼ਨ ਦੇ ਦਿੱਤਾ ਹੈ। ਹੁਣ ਕ੍ਰਿਏਟਰਸ ਚੈਨਲ 'ਚ ਸਟਿੱਕਰ ਆਪਣੇ ਫਾਲੋਅਰਜ਼ ਨੂੰ ਭੇਜ ਸਕਣਗੇ।