ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਵਾਈਸ ਚੈਟ ਫੀਚਰ ਲੈ ਕੇ ਆਈ ਹੈ। ਵਟਸਐਪ ਦਾ ਇਹ ਫੀਚਰ ਗਰੁੱਪ ਕਾਲਿੰਗ ਵਰਗਾ ਹੈ। ਵਟਸਐਪ ਨੇ ਆਪਣੇ ਅਧਿਕਾਰਿਤ ਚੈਨਲ ਰਾਹੀ ਇਸ ਫੀਚਰ ਨੂੰ ਰੋਲਆਊਟ ਕਰਨ ਦੀ ਜਾਣਕਾਰੀ ਦਿੱਤੀ ਹੈ।
-
rolling out now: voice chat for your larger groups!
— WhatsApp (@WhatsApp) November 13, 2023 " class="align-text-top noRightClick twitterSection" data="
you’ll soon have the option to talk it out live with whoever can join or keep texting with whoever can’t
">rolling out now: voice chat for your larger groups!
— WhatsApp (@WhatsApp) November 13, 2023
you’ll soon have the option to talk it out live with whoever can join or keep texting with whoever can’trolling out now: voice chat for your larger groups!
— WhatsApp (@WhatsApp) November 13, 2023
you’ll soon have the option to talk it out live with whoever can join or keep texting with whoever can’t
ਕੀ ਹੈ ਵਟਸਐਪ ਦਾ ਵਾਈਸ ਚੈਟ ਫੀਚਰ?: ਵਾਈਸ ਚੈਟ ਫੀਚਰ ਵਟਸਐਪ ਗਰੁੱਪ ਲਈ ਲਿਆਂਦਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ 33 ਤੋਂ 128 ਗਰੁੱਪ ਮੈਬਰਾਂ ਦੇ ਨਾਲ ਜੁੜਨ ਦੀ ਸੁਵਿਧਾ ਮਿਲੇਗੀ। ਵਾਈਸ ਚੈਟ ਫੀਚਰ ਦੇ ਨਾਲ ਯੂਜ਼ਰਸ ਗਰੁੱਪ ਮੈਬਰਾਂ ਦੇ ਨਾਲ ਲਾਈਵ ਜੁੜ ਸਕਣਗੇ। ਇਸਦੇ ਨਾਲ ਹੀ ਵਾਈਸ ਚੈਟ ਫੀਚਰ ਦੇ ਨਾਲ ਯੂਜ਼ਰਸ ਮੈਸੇਜ ਵੀ ਕਰ ਸਕਣਗੇ।
ਵਾਈਸ ਚੈਟ ਫੀਚਰ ਬਾਰੇ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਗਰੁੱਪ 'ਚ ਯੂਜ਼ਰਸ ਨੂੰ ਵਾਈਸ ਮੈਸੇਜ ਭੇਜਣ ਦੀ ਸੁਵਿਧਾ ਪਹਿਲਾ ਤੋਂ ਹੀ ਮਿਲਦੀ ਹੈ, ਪਰ ਵਾਈਸ ਚੈਟ ਅਲੱਗ ਤਰੀਕੇ ਨਾਲ ਕੰਮ ਕਰਦਾ ਹੈ। ਵਾਈਸ ਚੈਟ ਸ਼ੁਰੂ ਕਰਨ ਦੇ ਨਾਲ ਹੀ ਗਰੁੱਪ ਮੈਬਰਾਂ ਨੂੰ ਇਸ ਚੈਟ ਨਾਲ ਜੁੜਨ ਲਈ ਇੱਕ ਨੋਟੀਫਿਕੇਸ਼ਨ ਮਿਲੇਗਾ। ਵਾਈਸ ਚੈਟ ਨੂੰ ਕਿੰਨੇ ਲੋਕਾਂ ਨੇ Join ਕੀਤਾ ਹੈ, ਉਹ ਵਟਸਐਪ ਯੂਜ਼ਰਸ ਆਪਣੀ ਸਕ੍ਰੀਨ 'ਤੇ ਦੇਖ ਸਕਣਗੇ। ਜਦੋ ਸਾਰੇ ਮੈਬਰ ਗਰੁੱਪ ਚੈਟ ਨੂੰ ਛੱਡ ਕੇ ਚਲੇ ਜਾਣਗੇ, ਤਾਂ ਵਾਈਸ ਚੈਟ ਆਪਣੇ ਆਪ ਖਤਮ ਹੋ ਜਾਵੇਗੀ। ਇਸਦੇ ਨਾਲ ਹੀ ਸ਼ੁਰੂ ਕੀਤੀ ਗਈ ਵਾਈਸ ਚੈਟ 'ਚ 60 ਮਿੰਟ ਤੱਕ ਨਾ ਜੁੜਨ 'ਤੇ ਵੀ ਵਾਈਸ ਚੈਟ ਖਤਮ ਹੋ ਜਾਵੇਗੀ।
ਇਸ ਤਰ੍ਹਾਂ ਕਰੋ ਵਟਸਐਪ ਵਾਈਸ ਚੈਟ: ਵਟਸਐਪ ਵਾਈਸ ਚੈਟ ਸ਼ੁਰੂ ਕਰਨ ਤੋਂ ਪਹਿਲਾ ਵਟਸਐਪ ਗਰੁੱਪ 'ਚ ਆਓ। ਫਿਰ ਟਾਪ ਰਾਈਟ ਕਾਰਨਰ 'ਤੇ ਵਾਈਸ ਚੈਟ ਦੇ ਆਈਕਨ 'ਤੇ ਟੈਪ ਕਰੋ। ਇੱਥੇ 'Start Voice Chat' 'ਤੇ ਟੈਪ ਕਰੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾ ਇਸ ਫੀਚਰ ਦੀ ਜਾਣਕਾਰੀ Wabetainfo ਨੇ ਦਿੱਤੀ ਸੀ। ਇਸ ਫੀਚਰ ਨੂੰ ਸਭ ਤੋਂ ਪਹਿਲਾ ਬੀਟਾ ਯੂਜ਼ਰਸ ਲਈ ਸ਼ੁਰੂ ਕੀਤਾ ਗਿਆ ਸੀ। ਨਵੇਂ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਐਪ ਨੂੰ ਅਪਡੇਟ ਕਰਨਾ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਿਹੜੇ ਗਰੁੱਪ 'ਚ 33 ਤੋਂ ਘਟ ਮੈਬਰ ਹਨ, ਉਸ ਗਰੁੱਪ 'ਚ ਵਾਈਸ ਚੈਟ ਫੀਚਰ ਨਜ਼ਰ ਨਹੀਂ ਆਵੇਗਾ।