ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੇਸ਼ ਭਰ 'ਚ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਨੂੰ 'video skip' ਫੀਚਰ ਦਾ ਨਾਮ ਦਿੱਤਾ ਗਿਆ ਹੈ। ਜਿਹੜੇ ਯੂਜ਼ਰਸ ਨੂੰ ਵੀਡੀਓ ਪਲੇ ਕਰਦੇ ਸਮੇਂ ਪਰੇਸ਼ਾਨੀ ਆਉਦੀ ਹੈ, ਇਸ ਫੀਚਰ ਦੀ ਮਦਦ ਨਾਲ ਉਨ੍ਹਾਂ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ। ਵਟਸਐਪ 'ਤੇ ਲੰਬੇ ਸਮੇਂ ਦੇ ਵੀਡੀਓ ਦੇਖਣ 'ਚ ਕਾਫੀ ਸਮਾਂ ਲੱਗ ਜਾਂਦਾ ਹੈ, ਪਰ ਕਈ ਵਾਰ ਵੀਡੀਓ ਜ਼ਰੂਰੀ ਹੁੰਦਾ ਹੈ, ਜਿਸ ਕਰਕੇ ਸਾਰੀ ਵੀਡੀਓ ਦੇਖਣੀ ਪੈਂਦੀ ਹੈ। ਹੁਣ ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਇਹ ਸਮੱਸਿਆਂ ਖਤਮ ਹੋ ਜਾਵੇਗੀ।
-
📝 WhatsApp beta for Android 2.23.24.6: what's new?
— WABetaInfo (@WABetaInfo) November 1, 2023 " class="align-text-top noRightClick twitterSection" data="
WhatsApp is rolling out a feature to skip forward and backward videos, and it’s available to some beta testers!https://t.co/7LTCOKmlRY pic.twitter.com/dqwGfO5SiZ
">📝 WhatsApp beta for Android 2.23.24.6: what's new?
— WABetaInfo (@WABetaInfo) November 1, 2023
WhatsApp is rolling out a feature to skip forward and backward videos, and it’s available to some beta testers!https://t.co/7LTCOKmlRY pic.twitter.com/dqwGfO5SiZ📝 WhatsApp beta for Android 2.23.24.6: what's new?
— WABetaInfo (@WABetaInfo) November 1, 2023
WhatsApp is rolling out a feature to skip forward and backward videos, and it’s available to some beta testers!https://t.co/7LTCOKmlRY pic.twitter.com/dqwGfO5SiZ
ਵਟਸਐਪ 'ਚ ਆ ਰਿਹਾ Video Skip ਫੀਚਰ: Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਆਪਣੇ ਯੂਜ਼ਰਸ ਲਈ Youtube ਵੀਡੀਓ ਦੀ ਤਰ੍ਹਾਂ ਦਾ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਵੱਡੇ ਵੀਡੀਓਜ਼ ਨੂੰ 10 ਸਕਿੰਟ ਦਾ ਸਪੇਸ ਦੇ ਕੇ ਫਾਰਵਰਡ ਜਾਂ ਬੈਕਵਰਡ ਕਰ ਸਕਦੇ ਹਨ। Wabetainfo ਨੇ ਵਟਸਐਪ ਦੇ ਨਵੇਂ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ 'ਤੇ ਵੀਡੀਓ ਪਲੇ ਕਰਨ ਦੌਰਾਨ ਡਬਲ ਟੈਪ ਦੇ ਨਾਲ ਵੀਡੀਓ ਨੂੰ ਫਾਰਵਰਡ ਅਤੇ ਬੈਕਵਰਡ ਕੀਤਾ ਜਾ ਸਕਦਾ ਹੈ।
ਇਨ੍ਹਾਂ ਯੂਜ਼ਰਸ ਲਈ ਆ ਰਿਹਾ ਵਟਸਐਪ ਦਾ Video Skip ਫੀਚਰ: ਵਟਸਐਪ ਦਾ Video Skip ਫੀਚਰ ਐਂਡਰਾਈਡ ਬੀਟਾ ਯੂਜ਼ਰਸ ਲਈ ਲਿਆਂਦਾ ਗਿਆ ਹੈ। ਯੂਜ਼ਰਸ ਪਲੇ ਸਟੋਰ ਤੋਂ ਵਟਸਐਪ ਦੇ ਐਂਡਰਾਈਡ ਵਰਜ਼ਨ 2.23.24.6 ਨੂੰ ਇੰਸਟਾਲ ਕਰ ਸਕਦੇ ਹਨ। ਇਸ ਫੀਚਰ ਨੂੰ ਹੋਰਨਾਂ ਯੂਜ਼ਰਸ ਲਈ ਵੀ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।