ਸੈਨ ਫ੍ਰਾਂਸਿਸਕੋ: ਮੈਟਾ-ਮਾਲਕੀਅਤ ਵਾਲੇ WhatsApp ਨੇ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ ਜਿਸ ਨਾਲ ਯੂਜ਼ਰਸ ਐਂਡਰਾਇਡ 'ਤੇ ਫਾਰਵਰਡ ਤਸਵੀਰਾਂ, ਵੀਡੀਓ, GIF ਅਤੇ ਦਸਤਾਵੇਜ਼ਾਂ ਨੂੰ ਕੈਪਸ਼ਨ ਦੇ ਕੇ ਫਾਰਵਰਡ ਕਰ ਸਕਦੇ ਹਨ। ਇਹ ਫ਼ੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ। WAbitinfo ਦੇ ਅਨੁਸਾਰ, ਇਹ ਫ਼ੀਚਰ ਉਸ ਸਮੇਂ ਕੰਮ ਆ ਸਕਦਾ ਹੈ ਜਦੋਂ ਮੌਜੂਦਾ ਇਮੇਜ਼ ਦਾ ਸਹੀ-ਸਹੀ ਵਰਣਨ ਨਹੀਂ ਕਰਦਾ ਹੈ ਜਾਂ ਜੇਕਰ ਤੁਸੀਂ ਕੋਈ ਅਲੱਗ ਡਿਸਕ੍ਰਿਪਸ਼ਨ ਜੋੜਨਾ ਚਾਹੁੰਦੇ ਹੋ।
ਇਹ ਫ਼ੀਚਰ ਇਸ ਤਰ੍ਹਾਂ ਕਰੇਗਾ ਕੰਮ: ਇਸ ਨਵੇਂ ਅਪਡੇਟ ਨੂੰ ਇੰਸਟਾਲ ਕਰਨ ਵਾਲੇ ਕੁਝ ਬੀਟਾ ਟੈਸਟਰ ਨੇ ਸਟੇਟਸ ਦੇਖਣ ਅਤੇ ਵੀਡੀਓ ਡਾਊਨਲੋਡ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ ਹੈ। ਹਾਲਾਂਕਿ ਵਟਸਐਪ ਦੇ ਅਗਲੇ ਅਪਡੇਟ ਨਾਲ ਇਸ ਸਮੱਸਿਆ ਦੇ ਹੱਲ ਹੋਣ ਦੀ ਉਮੀਦ ਹੈ। ਰਿਪੋਰਟ ਦੇ ਨਾਲ ਸਾਂਝੇ ਕੀਤੇ ਗਏ ਸਕ੍ਰੀਨਸ਼ੌਟ ਵਿੱਚ ਐਂਡਰੌਇਡ ਬੀਟਾ ਟੈਸਟਰ ਹੁਣ ਉਸ ਕੈਪਸ਼ਨ ਨੂੰ ਹਟਾ ਸਕਦੇ ਹਨ, ਜੋ ਇੱਕ ਫਾਰਵਰਡ ਇਮੇਜ਼ ਨਾਲ ਜੁੜਿਆ ਹੋਇਆ ਹੈ ਅਤੇ ਖੁਦ ਦਾ ਇੱਕ ਕਸਟਮ ਡਿਟੇਲ ਜੋੜ ਸਕਦੇ ਹਨ। ਜਦੋਂ ਇਹ ਫੀਚਰ ਜ਼ਿਆਦਾ ਯੂਜ਼ਰਸ ਲਈ ਆਵੇਗਾ ਤਾਂ ਉਹ ਇੱਕ ਅਲੱਗ ਮੈਸਿਜ਼ ਦੇ ਰੂਪ ਵਿੱਚ ਇੱਕ ਨਵਾਂ ਡਿਸਕ੍ਰਿਪਸ਼ਨ ਭੇਜ ਸਕਣਗੇ। ਇਸ ਨਾਲ ਪ੍ਰਾਪਤ ਕਰਨ ਵਾਲੇ ਨੂੰ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਇਹ ਅਸਲ ਸੰਦੇਸ਼ ਨਾਲ ਸਬੰਧਤ ਨਹੀਂ ਹੈ।
ਰਿਪੋਰਟ ਦਾ ਦਾਅਵਾ: ਇਹ ਫੀਚਰ ਉਸ ਸਮੇਂ ਜ਼ਰੂਰੀ ਹੋ ਸਕਦਾ ਹੈ ਜਦੋਂ ਕੈਪਸ਼ਨ ਚਿੱਤਰ ਦਾ ਸਹੀ ਵਰਣਨ ਨਹੀਂ ਕਰਦਾ। ਜੇਕਰ ਯੂਜ਼ਰਸ ਮੀਡੀਆ ਫਾਈਲ ਵਿੱਚ ਕੋਈ ਹੋਰ ਕੈਪਸ਼ਨ ਜੋੜਨਾ ਚਾਹੁੰਦੇ ਹਨ ਤਾਂ ਵੀ ਇਹ ਫ਼ੀਚਰ ਲਾਭਦਾਇਕ ਹੋ ਸਕਦਾ ਹੈ। ਯੂਜ਼ਰਸ ਮੀਡੀਆ ਫਾਈਲ ਨੂੰ ਫਾਰਵਰਡ ਕਰਨ ਦਾ ਕਾਰਨ ਵੀ ਦੱਸ ਸਕਦੇ ਹਨ। ਰਿਪੋਰਟ ਦਾ ਦਾਅਵਾ ਹੈ ਕਿ ਇਸ ਫ਼ੀਚਰ ਨਾਲ ਗਲਤ ਵਿਆਖਿਆਵਾਂ ਨੂੰ ਘਟਾਉਣ ਦੀ ਉਮੀਦ ਹੈ।
ਮੈਸੇਜਿੰਗ ਪਲੇਟਫਾਰਮ ਲਈ ਹਾਲ ਹੀ 'ਚ ਪੇਸ਼ ਕੀਤੇ ਗਏ ਤਿੰਨ ਨਵੇਂ ਸੁਰੱਖਿਆ ਫੀਚਰਸ: ਇੰਸਟੈਂਟ ਮੈਸੇਜਿੰਗ ਪਲੇਟਫਾਰਮ ਲਈ ਹਾਲ ਹੀ 'ਚ ਤਿੰਨ ਨਵੇਂ ਸੁਰੱਖਿਆ ਫੀਚਰਸ ਪੇਸ਼ ਕੀਤੇ ਗਏ ਹਨ। WhatsApp ਦੇ ਇਨ੍ਹਾਂ ਨਵੇਂ ਫ਼ੀਚਰਸ ਵਿੱਚ ਅਕਾਊਟ ਸੁਰੱਖਿਆ, ਆਟੋਮੈਟਿਕ ਸੁਰੱਖਿਆ ਕੋਡ ਅਤੇ ਡਿਵਾਈਸ ਵੈਰੀਫਿਕੇਸ਼ਨ ਸ਼ਾਮਲ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੀਚਰਸ ਯੂਜ਼ਰਸ ਨੂੰ ਸੁਰੱਖਿਆ ਦੀ ਇੱਕ ਵਾਧੂ ਪਰਤ ਪ੍ਰਦਾਨ ਕਰਨਗੇ। WhatsApp ਅਕਾਊਟ ਦੀ ਸੁਰੱਖਿਆ ਨੂੰ ਵਧਾਉਣ ਲਈ ਕੰਪਨੀ ਨੇ ਅਕਾਊਟ ਸੁਰੱਖਿਆ ਅਤੇ ਆਟੋਮੈਟਿਕ ਸੁਰੱਖਿਆ ਕੋਡ ਫ਼ੀਚਰ ਦਾ ਐਲਾਨ ਕੀਤਾ ਹੈ। ਹਾਲਾਂਕਿ, ਡਿਵਾਈਸ ਵੈਰੀਫਿਕੇਸ਼ਨ ਫੀਚਰ ਉਪਭੋਗਤਾਵਾਂ ਦੇ ਅਕਾਊਟ ਨੂੰ ਸੁਰੱਖਿਅਤ ਰੱਖਣ ਲਈ ਡਿਵਾਈਸ ਪੱਧਰ 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ:- Sega Acquire Angry Birds: ਇਹ ਜਾਪਾਨੀ ਕੰਪਨੀ ਖਰੀਦੇਗੀ 'Angry Birds', ਇੰਨੇ ਵਿੱਚ ਹੋਇਆ ਸੌਦਾ