ਹੈਦਰਾਬਾਦ: ਪ੍ਰਸਿੱਧ ਚੈਟਿੰਗ ਐਪ ਵਟਸਐਪ ਦੀ ਵਰਤੋਂ ਦੁਨੀਆ ਭਰ ਦੇ ਲੱਖਾਂ ਯੂਜ਼ਰਸ ਕਰਦੇ ਹਨ। ਇਹ ਚੈਟਿੰਗ ਐਪ ਇੱਕ ਸਧਾਰਨ ਇੰਟਰਫੇਸ ਦੇ ਨਾਲ ਆਉਂਦਾ ਹੈ। ਇਹੀ ਕਾਰਨ ਹੈ ਕਿ ਹਰ ਯੂਜ਼ਰਸ ਵਟਸਐਪ ਨੂੰ ਪਸੰਦ ਕਰਦੇ ਹਨ। ਕੰਪਨੀ ਵਟਸਐਪ ਵਿੱਚ ਨਵੇਂ ਅਪਡੇਟਸ ਅਤੇ ਫੀਚਰਸ ਨੂੰ ਲਗਾਤਾਰ ਲਿਆਂਦਾ ਰਹਿੰਦਾ ਹੈ, ਤਾਂ ਜੋ ਯੂਜ਼ਰਸ ਦੇ ਐਪ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। WhatsApp ਦੇ ਹਰ ਅਪਡੇਟ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ Wabetainfo ਦੀ ਤਾਜ਼ਾ ਰਿਪੋਰਟ 'ਚ WhatsApp 'ਤੇ ਇਕ ਨਵਾਂ ਅਪਡੇਟ ਦੇਖਣ ਨੂੰ ਮਿਲਿਆ ਹੈ।
WhatsApp ਦਾ ਨਵਾਂ ਅਪਡੇਟ: ਬਹੁਤ ਜਲਦ ਐਪ 'ਤੇ ਮੀਡੀਆ ਫਾਈਲਾਂ ਭੇਜਣ ਦਾ ਤਰੀਕਾ ਬਦਲਣ ਵਾਲਾ ਹੈ। ਯੂਜ਼ਰਸ ਹੁਣ ਮੀਡੀਆ ਫਾਈਲਾਂ ਨੂੰ ਦੂਜੇ ਯੂਜ਼ਰਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਤਰੀਕੇ ਨਾਲ ਭੇਜ ਸਕਣਗੇ।
-
WhatsApp enhancing media picker experience on Android beta!
— WABetaInfo (@WABetaInfo) June 19, 2023 " class="align-text-top noRightClick twitterSection" data="
WhatsApp introduced a new feature that provides users with an improved media picker through numbered thumbnails, allowing them to easily track the order of selected media items.https://t.co/D4nXXnvUHn pic.twitter.com/e2UDHG9HAf
">WhatsApp enhancing media picker experience on Android beta!
— WABetaInfo (@WABetaInfo) June 19, 2023
WhatsApp introduced a new feature that provides users with an improved media picker through numbered thumbnails, allowing them to easily track the order of selected media items.https://t.co/D4nXXnvUHn pic.twitter.com/e2UDHG9HAfWhatsApp enhancing media picker experience on Android beta!
— WABetaInfo (@WABetaInfo) June 19, 2023
WhatsApp introduced a new feature that provides users with an improved media picker through numbered thumbnails, allowing them to easily track the order of selected media items.https://t.co/D4nXXnvUHn pic.twitter.com/e2UDHG9HAf
ਇਸ ਤਰ੍ਹਾਂ ਕੀਤੀ ਜਾ ਸਕੇਗੀ ਨਵੇਂ ਅਪਡੇਟ ਦੀ ਵਰਤੋ: ਇਸ ਰਿਪੋਰਟ ਦੇ ਅਨੁਸਾਰ, WhatsApp ਯੂਜ਼ਰਸ ਹੁਣ ਮੀਡੀਆ ਫਾਈਲਾਂ ਭੇਜਣ ਲਈ ਗਿਣਤੀ ਦੇ ਨਾਲ ਗੈਲਰੀ ਤੋਂ ਫਾਈਲਾਂ ਨੂੰ ਦੇਖ ਸਕਣਗੇ। ਯਾਨੀ ਯੂਜ਼ਰ ਕਿੰਨੀਆਂ ਫਾਈਲਾਂ ਭੇਜ ਰਿਹਾ ਹੈ, ਇਹ ਸਮਾਰਟਫੋਨ ਦੀ ਸਕਰੀਨ 'ਤੇ ਨੰਬਰ ਦੇ ਨਾਲ ਦੇਖਿਆ ਜਾ ਸਕਦਾ ਹੈ। Wabetainfo ਦੁਆਰਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਗਿਆ ਹੈ। ਇਸ ਸਕਰੀਨਸ਼ਾਟ 'ਚ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਯੂਜ਼ਰਸ ਹੁਣ ਵੀ ਟਿੱਕ ਨਾਲ ਫਾਈਲਾਂ ਦੀ ਚੋਣ ਕਰ ਸਕਦੇ ਹਨ, ਉਥੇ ਨਵੇਂ ਅਪਡੇਟ ਤੋਂ ਬਾਅਦ ਫਾਈਲਾਂ ਦੀ ਚੋਣ ਕਰਨ ਦੇ ਨਾਲ-ਨਾਲ ਨੰਬਰਿੰਗ ਵੀ ਹੋਵੇਗੀ।
ਫਿਲਹਾਲ ਇਹ ਵਟਸਐਪ ਅਪਡੇਟ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵਟਸਐਪ ਦਾ ਨਵਾਂ ਅਪਡੇਟ ਫਿਲਹਾਲ ਟੈਸਟਿੰਗ ਪੜਾਅ 'ਤੇ ਹੈ। ਇਹ ਨਵਾਂ ਬਦਲਾਅ ਵਟਸਐਪ ਦੇ ਐਂਡ੍ਰਾਇਡ ਬੀਟਾ ਟੈਸਟਰਾਂ ਲਈ ਹੀ ਪੇਸ਼ ਕੀਤਾ ਗਿਆ ਹੈ। ਬੀਟਾ ਟੈਸਟਰ ਵਟਸਐਪ ਬੀਟਾ ਸੰਸਕਰਣ 2.23.13.6 (ਐਂਡਰਾਇਡ 2.23.13.6 ਲਈ WhatsApp ਬੀਟਾ) ਦੇ ਨਾਲ ਨਵਾਂ ਅਪਡੇਟ ਪ੍ਰਾਪਤ ਕਰ ਸਕਦੇ ਹਨ। ਇਹ ਅਪਡੇਟ ਆਉਣ ਵਾਲੇ ਦਿਨਾਂ 'ਚ ਚੈਟਿੰਗ ਐਪ ਵਟਸਐਪ ਦੇ ਐਂਡ੍ਰਾਇਡ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ।