ਹੈਦਰਾਬਾਦ: WhatsApp ਹਮੇਸ਼ਾ ਬਿਹਤਰ ਯੂਜ਼ਰਸ ਅਨੁਭਵ ਲਈ ਨਵੇਂ ਫੀਚਰ ਲਿਆਉਂਦਾ ਹੈ। ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਨੇ ਹੁਣ ਆਈਫੋਨ ਯੂਜ਼ਰਸ ਲਈ ਇੱਕ ਨਵਾਂ ਸਟਿੱਕਰ ਸੁਝਾਅ ਫੀਚਰ ਪੇਸ਼ ਕੀਤਾ ਹੈ।
ਸਟਿੱਕਰ ਸੁਝਾਅ ਫੀਚਰ ਫਿਲਹਾਲ ਇਨ੍ਹਾਂ ਯੂਜ਼ਰਸ ਲਈ ਉਪਲਬਧ: WABetaInfo ਦੀ ਰਿਪੋਰਟ ਅਨੁਸਾਰ, ਪ੍ਰਸਿੱਧ ਮੈਸੇਜਿੰਗ ਐਪ iOS ਯੂਜ਼ਰਸ ਲਈ ਇੱਕ ਸਟਿੱਕਰ ਸੁਝਾਅ ਫੀਚਰ ਨੂੰ ਰੋਲ ਆਊਟ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਹ ਫੀਚਰ ਐਪ ਦੇ ਬੀਟਾ ਟੈਸਟਰਾਂ ਲਈ ਹੀ ਉਪਲਬਧ ਹੈ। ਨਵੇਂ ਸਟਿੱਕਰ ਫੀਚਰ ਨੂੰ ਐਕਸੈਸ ਕਰਨ ਲਈ ਤੁਹਾਨੂੰ ਅਪਡੇਟ ਵਰਜਨ 23.14.0.70 ਨੂੰ ਇੰਸਟਾਲ ਕਰਨ ਦੀ ਲੋੜ ਹੋਵੇਗੀ।
-
📝 WhatsApp beta for iOS 23.14.0.70: what's new?
— WABetaInfo (@WABetaInfo) July 7, 2023 " class="align-text-top noRightClick twitterSection" data="
WhatsApp is releasing a sticker suggestion feature, and it’s available to some beta testers!https://t.co/IR5UxLFo20 https://t.co/Gcrz9ksXfp pic.twitter.com/ywwBRiLont
">📝 WhatsApp beta for iOS 23.14.0.70: what's new?
— WABetaInfo (@WABetaInfo) July 7, 2023
WhatsApp is releasing a sticker suggestion feature, and it’s available to some beta testers!https://t.co/IR5UxLFo20 https://t.co/Gcrz9ksXfp pic.twitter.com/ywwBRiLont📝 WhatsApp beta for iOS 23.14.0.70: what's new?
— WABetaInfo (@WABetaInfo) July 7, 2023
WhatsApp is releasing a sticker suggestion feature, and it’s available to some beta testers!https://t.co/IR5UxLFo20 https://t.co/Gcrz9ksXfp pic.twitter.com/ywwBRiLont
ਆਈਫੋਨ ਯੂਜ਼ਰਸ ਨੂੰ ਮਿਲੇਗੀ ਸਟਿੱਕਰ ਸੁਝਾਅ ਫੀਚਰ ਦੀ ਸੁਵਿਧਾ: WABetaInfo ਨੇ ਨਵੇਂ ਫੀਚਰ ਦਾ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਹੈ। ਇਸ ਨਵੇਂ ਫੀਚਰ ਦੇ ਸ਼ਾਮਲ ਹੋਣ ਤੋਂ ਬਾਅਦ ਤੁਹਾਨੂੰ WhatsApp ਵਿੱਚ ਕੀਬੋਰਡ ਦੇ ਉੱਪਰ ਇੱਕ ਨਵੀਂ ਸਟਿੱਕਰ ਟ੍ਰੇ ਦਿਖਾਈ ਦੇਵੇਗੀ। ਇਹ ਟ੍ਰੇ ਚੈਟ ਬਾਰ ਵਿੱਚ ਦਾਖਲ ਕੀਤੇ ਇਮੋਜੀ ਨਾਲ ਜੁੜੇ ਸਾਰੇ ਸਟਿੱਕਰਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨਵਾਂ ਸਟਿੱਕਰ ਸੁਝਾਅ ਫੀਚਰ ਬਹੁਤ ਮਦਦਗਾਰ ਹੈ ਕਿਉਂਕਿ ਸਮੇਂ ਦੇ ਨਾਲ ਇੰਸਟਾਲ ਸਟਿੱਕਰਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਯੂਜ਼ਰਸ ਕਿਸੇ ਖਾਸ ਇਮੋਜੀ ਨੂੰ ਸਰਚ ਕਰਨ ਲਈ ਬਹੁਤ ਸਮਾਂ ਲੈਂਦੇ ਹਨ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਘੱਟ ਸਮੇਂ 'ਚ ਖਾਸ ਇਮੋਜੀ ਲੱਭ ਸਕਣਗੇ।
- Threads: ਮੈਟਾ ਜਲਦ ਹੀ ਲਾਂਚ ਕਰੇਗਾ ਥ੍ਰੈਡਸ ਯੂਜ਼ਰਸ ਲਈ ਇਹ ਸੁਵਿਧਾ, ਬਿਨਾਂ ਇੰਸਟਾਗ੍ਰਾਮ ਅਕਾਊਟ ਡਿਲੀਟ ਕੀਤੇ ਕਰ ਸਕੋਗੇ ਥ੍ਰੈਡਸ ਅਕਾਊਂਟ ਨੂੰ ਡਿਲੀਟ
- WhatsApp ਯੂਜ਼ਰਸ ਲਈ ਲੈ ਕੇ ਆ ਰਿਹਾ Group Suggestion ਫੀਚਰ, ਇਸ ਤਰ੍ਹਾਂ ਕਰ ਸਕੋਗੇ ਵਰਤੋਂ
- Amazon Prime Day Sale: ਜੁਲਾਈ ਦੀ ਇਸ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਐਮਾਜ਼ਾਨ ਦੀ ਸੇਲ, ਛੋਟ ਲੈਣ ਲਈ ਘਟ ਕੀਮਤ 'ਚ ਖਰੀਦੋ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ
WhatsApp ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: WABetaInfo ਦੀ ਰਿਪੋਰਟ ਅਨੁਸਾਰ, WhatsApp ਐਪ ਲਈ ਇੱਕ ਨਵਾਂ ਫਿਲਟਰ ਬਟਨ ਵਿਕਸਤ ਕਰ ਰਿਹਾ ਹੈ। ਇਹ ਫੀਚਰ ਫਿਲਹਾਲ ਐਂਡਰਾਇਡ ਬੀਟਾ ਟੈਸਟਰਾਂ ਲਈ ਉਪਲਬਧ ਹੈ। ਫੀਚਰ ਦੀ ਵਰਤੋਂ ਕਰਨ ਲਈ ਤੁਹਾਡੇ ਕੋਲ ਐਂਡਰਾਇਡ ਬੀਟਾ ਵਰਜ਼ਨ 2.23.14.17 ਇੰਸਟਾਲ ਹੋਣਾ ਚਾਹੀਦਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਟਸਐਪ ਨੇ ਚੈਟ ਲਿਸਟ ਦੇ ਟਾਪ 'ਤੇ ਤਿੰਨ ਫਿਲਟਰ ਲਗਾਉਣ ਦੀ ਯੋਜਨਾ ਬਣਾਈ ਹੈ। ਚੈਟ ਲਿਸਟ ਨੂੰ ਫਿਲਟਰ ਕਰਨ ਦੀ ਸਮਰੱਥਾ ਵਰਤਮਾਨ ਵਿੱਚ ਟੈਸਟਿੰਗ ਪੜਾਅ ਵਿੱਚ ਹੈ ਅਤੇ ਐਪ ਦੇ ਭਵਿੱਖ ਦੇ ਅਪਡੇਟਾਂ ਵਿੱਚ ਉਪਲਬਧ ਹੋਵੇਗੀ।