ਹੈਦਰਾਬਾਦ: ਮੇਟਾ ਵਟਸਐਪ ਯੂਜ਼ਰਸ ਲਈ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਕੰਪਨੀ ਪ੍ਰੋਟੈਕਟ IP Address ਨਾਮ ਦੇ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਕਾਲ ਦੇ ਦੌਰਾਨ ਤੁਹਾਡੇ ਫੋਨ ਦੇ IP Address ਨੂੰ ਸੁਰੱਖਿਅਤ ਰੱਖੇਗਾ। IP Address ਦੀ ਮਦਦ ਨਾਲ ਤੁਹਾਡੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਤੁਹਾਡੇ ਨਾਲ ਕੁਝ ਵੀ ਗਲਤ ਹੋ ਸਕਦਾ ਹੈ। ਇਸ ਲਈ ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਇੱਕ ਨਵਾਂ ਫੀਚਰ ਲਿਆਉਣ ਵਾਲੀ ਹੈ।
ਪ੍ਰੋਟੈਕਟ IP Address ਫੀਚਰ ਨਾਲ ਮਿਲੇਗਾ ਇਹ ਫਾਇਦਾ: ਨਵਾਂ ਫੀਚਰ ਤੁਹਾਨੂੰ ਕਾਲ ਪ੍ਰਾਈਵੇਸੀ ਸੈਟਿੰਗ ਦੇ ਅੰਦਰ ਨਜ਼ਰ ਆਵੇਗਾ। ਇਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਤੁਹਾਡੀਆਂ ਕਾਲਾਂ ਵਟਸਐਪ ਦੇ ਸਰਵਰ ਦੁਆਰਾ ਸੁਰੱਖਿਅਤ ਕੀਤੀਆ ਜਾਣਗੀਆਂ ਅਤੇ ਟ੍ਰੇਸ ਕਰਨਾ ਮੁਸ਼ਕਲ ਹੋ ਜਾਵੇਗਾ। ਹਾਂਲਾਕਿ ਇਸ ਫੀਚਰ ਨੂੰ ਆਨ ਰੱਖਣ ਲਈ ਕਾਲ ਦੀ Quality 'ਚ ਕਮੀ ਆ ਸਕਦੀ ਹੈ। ਇਸ ਫੀਚਰ ਨਾਲ ਯੂਜ਼ਰਸ ਨੂੰ ਕਾਫ਼ੀ ਫਾਇਦਾ ਮਿਲੇਗਾ। ਵਟਸਐਪ ਦਾ ਨਵਾਂ ਫੀਚਰ ਕਾਲ ਦੇ ਦੌਰਾਨ ਲੋਕੇਸ਼ਨ ਨੂੰ ਮਿਟਾ ਦਿੰਦਾ ਹੈ ਅਤੇ ਕਾਲਾਂ ਸੁਰੱਖਿਅਤ ਹੋ ਜਾਂਦੀਆਂ ਹਨ।
-
📝 WhatsApp beta for Android 2.23.18.15: what's new?
— WABetaInfo (@WABetaInfo) August 28, 2023 " class="align-text-top noRightClick twitterSection" data="
WhatsApp is working on a new privacy feature to protect the IP address in calls, and it will be available in a future update of the app!https://t.co/kh3eyXW1sH pic.twitter.com/vPsnfFih6l
">📝 WhatsApp beta for Android 2.23.18.15: what's new?
— WABetaInfo (@WABetaInfo) August 28, 2023
WhatsApp is working on a new privacy feature to protect the IP address in calls, and it will be available in a future update of the app!https://t.co/kh3eyXW1sH pic.twitter.com/vPsnfFih6l📝 WhatsApp beta for Android 2.23.18.15: what's new?
— WABetaInfo (@WABetaInfo) August 28, 2023
WhatsApp is working on a new privacy feature to protect the IP address in calls, and it will be available in a future update of the app!https://t.co/kh3eyXW1sH pic.twitter.com/vPsnfFih6l
Wabetainfo ਨੇ ਪ੍ਰੋਟੈਕਟ IP Address ਫੀਚਰ ਦੀ ਦਿੱਤੀ ਜਾਣਕਾਰੀ: ਇਸ ਅਪਡੇਟ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਫਿਲਹਾਲ ਇਹ ਅਪਡੇਟ ਬੀਟਾ ਦੇ 2.23.18.15 ਵਰਜ਼ਨ 'ਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।
- WhatsApp ਕਰ ਰਿਹਾ ਨਵੇਂ ਫੀਚਰ 'ਤੇ ਕੰਮ, ਸਟੇਟਸ ਦਾ ਇਸ ਤਰ੍ਹਾਂ ਦੇ ਸਕੋਗੇ ਰਿਪਲਾਈ, ਲਿਖਣ ਦੀ ਵੀ ਨਹੀਂ ਪਵੇਗੀ ਲੋੜ
- IQOO Z7 Pro 5G ਦੀ ਕੀਮਤ ਦਾ ਹੋਇਆ ਖੁਲਾਸਾ, ਮਿਲਣਗੇ ਇਹ ਸ਼ਾਨਦਾਰ ਫੀਚਰਸ
- International Day Against Nuclear Tests 2023: ਜਾਣੋ ਇਸ ਦਿਨ ਦਾ ਇਤਿਹਾਸ ਅਤੇ ਉਦੇਸ਼
- Moto G84 5G ਦੀ ਲਾਂਚ ਡੇਟ ਆਈ ਸਾਹਮਣੇ, ਅਗਲੇ ਮਹੀਨੇ ਦੀ ਇਸ ਤਰੀਕ ਨੂੰ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਪ੍ਰੋਟੈਕਟ IP Address ਫੀਚਰ ਨੂੰ ਆਨ ਕਰਨ ਲਈ ਕਰੋ ਇਹ ਕੰਮ: ਇਸ ਫੀਚਰ ਨੂੰ ਆਨ ਕਰਨ ਲਈ ਤੁਹਾਨੂੰ ਵਟਸਐਪ ਸੈਟਿੰਗ 'ਚ ਜਾਣਾ ਹੈ ਅਤੇ ਪ੍ਰਾਈਵੇਸੀ ਦੇ ਅੰਦਰ ਕਾਲਸ ਦੇ ਆਪਸ਼ਨ 'ਤੇ ਕਲਿੱਕ ਕਰਨਾ ਹੈ। ਇੱਥੇ ਤੁਹਾਨੂੰ ਪ੍ਰੋਟੈਕਟ IP Address ਦਾ ਆਪਸ਼ਨ ਮਿਲੇਗਾ। ਇਸਨੂੰ ਆਨ ਕਰ ਲਓ। ਇਸ ਤਰ੍ਹਾਂ ਕੋਈ ਤੁਹਾਨੂੰ ਟ੍ਰੇਸ ਨਹੀਂ ਕਰ ਸਕੇਗਾ।