ਹੈਦਰਾਬਾਦ: ਵਟਸਐਪ ਦਾ ਇਸਤੇਮਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰ ਰਹੀ ਹੈ। ਕੰਪਨੀ Third Party Chat ਆਪਸ਼ਨ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਜਿਨ੍ਹਾਂ ਲੋਕਾਂ ਦਾ ਵਟਸਐਪ 'ਤੇ ਅਕਾਊਟ ਨਹੀਂ ਹੈ, ਉਹ ਲੋਕ ਵੀ ਦੂਜੇ ਵਟਸਐਪ ਯੂਜ਼ਰਸ ਨੂੰ ਮੈਸੇਜ ਭੇਜ ਸਕਣਗੇ। ਇਹ ਮੈਸੇਜ ਤੁਹਾਨੂੰ Third Party Chat ਆਪਸ਼ਨ ਦੇ ਅੰਦਰ ਦਿਖਾਈ ਦੇਣਗੇ। ਇਸ ਅਪਡੇਟ ਦੀ ਜਾਣਕਾਰੀ Wabetainfo ਨੇ ਸ਼ੇਅਰ ਕੀਤੀ ਹੈ। ਇਸ ਅਪਡੇਟ ਨੂੰ ਵਟਸਐਪ ਬੀਟਾ ਦੇ 2.23.19.8 ਵਰਜ਼ਨ 'ਚ ਦੇਖਿਆ ਗਿਆ ਹੈ।
-
📝 WhatsApp beta for Android 2.23.19.8: what's new?
— WABetaInfo (@WABetaInfo) September 10, 2023 " class="align-text-top noRightClick twitterSection" data="
WhatsApp is working on complying with new EU regulations by developing support for chat interoperability, and it will be available in a future update of the app!https://t.co/XI6zMoOD5P pic.twitter.com/Jpd9Leh2Ki
">📝 WhatsApp beta for Android 2.23.19.8: what's new?
— WABetaInfo (@WABetaInfo) September 10, 2023
WhatsApp is working on complying with new EU regulations by developing support for chat interoperability, and it will be available in a future update of the app!https://t.co/XI6zMoOD5P pic.twitter.com/Jpd9Leh2Ki📝 WhatsApp beta for Android 2.23.19.8: what's new?
— WABetaInfo (@WABetaInfo) September 10, 2023
WhatsApp is working on complying with new EU regulations by developing support for chat interoperability, and it will be available in a future update of the app!https://t.co/XI6zMoOD5P pic.twitter.com/Jpd9Leh2Ki
ਕਦੋ ਮਿਲੇਗਾ Third Party Chat ਆਪਸ਼ਨ?: ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਹੈ ਕਿ ਇਹ ਫੀਚਰ ਕਿਸ ਤਰ੍ਹਾਂ ਕੰਮ ਕਰੇਗਾ ਅਤੇ ਕਦੋ ਲਾਂਚ ਹੋਵੇਗਾ। ਫਿਲਹਾਲ ਇਸ ਫੀਚਰ ਨੂੰ ਯੂਰੋਪ 'ਚ ਲਾਂਚ ਕੀਤਾ ਜਾ ਰਿਹਾ ਹੈ। ਯੂਰੋਪ ਤੋਂ ਇਲਾਵਾ ਇਸ ਫੀਚਰ ਨੂੰ ਹੋਰ ਕਿਹੜੇ ਦੇਸ਼ਾਂ 'ਚ ਲਾਂਚ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Third Party Chat ਆਪਸ਼ਨ ਦੀ ਮਦਦ ਨਾਲ ਯੂਜ਼ਰਸ ਇਸ ਤਰ੍ਹਾਂ ਕਰ ਸਕਣਗੇ ਮੈਸੇਜ: ਇਸ ਫੀਚਰ ਦੇ ਆਉਣ ਤੋਂ ਬਾਅਦ ਟੈਲੀਗ੍ਰਾਮ ਅਤੇ ਸਿਗਨਲ ਐਪ ਰਾਹੀ ਲੋਕ ਵਟਸਐਪ ਯੂਜ਼ਰਸ ਨੂੰ ਮੈਸੇਜ ਕਰ ਸਕਣਗੇ। ਇਸ ਲਈ ਤੁਹਾਨੂੰ ਵਟਸਐਪ ਯੂਜ਼ਰਸ ਨੂੰ ਮੈਸੇਜ ਕਰਨ ਲਈ ਵਟਸਐਪ ਅਕਾਊਟ ਦੀ ਲੋੜ ਨਹੀਂ ਪਵੇਗੀ। ਇਹ ਫੀਚਰ ਯੂਰੋਪ 'ਚ ਲਾਂਚ ਕਰਨ ਲਈ ਕੰਪਨੀ ਕੋਲ 6 ਮਹੀਨੇ ਦਾ ਸਮੇਂ ਹੈ। ਇਸ ਲਈ ਅਗਲੇ ਸਾਲ ਇਹ ਫੀਚਰ ਰੋਲਆਊਟ ਕੀਤਾ ਜਾ ਸਕਦਾ ਹੈ। ਵਟਸਐਪ ਦੇ ਸਾਰੇ ਅਪਡੇਟ ਪਾਉਣ ਲਈ ਕੰਪਨੀ ਦੇ ਬੀਟਾ ਪ੍ਰੋਗਰਾਮ ਲਈ Enroll ਕਰੋ।
ਵਟਸਐਪ 'ਤੇ ਗਰੁੱਪ ਅਤੇ ਪਰਸਨਲ ਚੈਟਾਂ ਅਲੱਗ-ਅਲੱਗ ਨਜ਼ਰ ਆਉਣਗੀਆਂ: ਕਈ ਲੋਕਾਂ ਨੂੰ ਵਟਸਐਪ 'ਤੇ ਗਰੁੱਪ ਅਤੇ ਪਰਸਨਲ ਚੈਟਾਂ ਲੱਭਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਕੰਪਨੀ ਯੂਜ਼ਰਸ ਨੂੰ ਇੱਕ ਨਵਾਂ ਅਪਡੇਟ ਦੇਣ ਜਾ ਰਹੀ ਹੈ। ਬਹੁਤ ਜਲਦ ਵਟਸਐਪ ਯੂਜ਼ਰਸ ਨੂੰ ਪਰਸਨਲ ਅਤੇ ਗਰੁੱਪ ਚੈਟਾਂ ਅਲੱਗ-ਅਲੱਗ ਸ਼੍ਰੈਣੀ 'ਚ ਨਜ਼ਰ ਆਉਣਗੀਆਂ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ 'ਤੇ ਚੈਟ ਫਿਲਟਰ ਨੂੰ ਅਪਡੇਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਆਪਣੀਆਂ ਚੈਟਾਂ 'ਤੇ ਕੰਟਰੋਲ ਕਰ ਸਕਣਗੇ। Wabetainfo ਨੇ ਇਸ ਨਵੇਂ ਅਪਡੇਟ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਰਟ 'ਚ ਵਟਸਐਪ ਚੈਟ ਨੂੰ All, Unread, Contacts ਅਤੇ Group ਸ਼੍ਰੈਣੀ 'ਚ ਦੇਖਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਯੂਜ਼ਰਸ ਨੂੰ ਪਰਸਨਲ ਸ਼੍ਰੈਣੀ 'ਚ ਗਰੁੱਪ, Communities ਅਤੇ ਪਰਸਨਲ ਚੈਟ ਇਕੱਠੇ ਲਿਆਂਦੇ ਜਾਣ ਦੀ ਰਿਪੋਰਟ ਮਿਲੀ ਸੀ। ਹੁਣ Contact ਸ਼੍ਰੈਣੀ 'ਚ ਪਰਸਨਲ ਚੈਟ ਅਤੇ ਗਰੁੱਪ ਸ਼੍ਰੈਣੀ 'ਚ ਗਰੁੱਪ ਚੈਟਾਂ ਨੂੰ ਦੇਖਿਆ ਜਾ ਸਕੇਗਾ। ਇਸਦੇ ਨਾਲ ਹੀ Business ਫਿਲਟਰ ਨੂੰ ਹਟਾ ਦਿੱਤਾ ਗਿਆ ਹੈ।