ਹੈਦਰਾਬਾਦ: ਸੋਸ਼ਲ ਮੀਡੀਆ ਕੰਪਨੀ ਨੂੰ ਹਰ ਮਹੀਨੇ IT Rule 2021 ਦੇ ਤਹਿਤ Monthly User Safety Report ਜਾਰੀ ਕਰਨੀ ਪੈਂਦੀ ਹੈ। ਮੇਟਾ ਨੇ ਜੁਲਾਈ ਮਹੀਨੇ ਲਈ ਵਟਸਐਪ ਦੀ Safety ਰਿਪੋਰਟ ਜਾਰੀ ਕੀਤੀ ਹੈ। ਕੰਪਨੀ ਨੇ ਜੁਲਾਈ ਵਿੱਚ 72 ਲੱਖ ਭਾਰਤੀ ਅਕਾਊਟਸ ਨੂੰ ਪਲੇਟਫਾਰਮ ਤੋਂ ਬੈਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ 1 ਤੋਂ 31 ਜੁਲਾਈ ਦੇ ਵਿਚਕਾਰ 72,28,000 ਵਟਸਐਪ ਅਕਾਊਟਸ 'ਤੇ ਪਾਬੰਧੀ ਲਗਾਈ ਗਈ ਹੈ, ਜਦਕਿ 31,08,000 ਅਕਾਊਟਸ ਨੂੰ ਬਿਨ੍ਹਾਂ ਕਿਸੇ ਸ਼ਿਕਾਇਤ ਦੇ ਪਹਿਲਾ ਹੀ ਬੈਨ ਕਰ ਦਿੱਤਾ ਗਿਆ ਸੀ।
ਜੁਲਾਈ ਵਿੱਚ ਵਟਸਐਪ ਅਕਾਊਟਸ ਨੂੰ ਲੈ ਕੇ ਮਿਲੀਆ ਸ਼ਿਕਾਇਤਾਂ: ਵਟਸਐਪ ਦੇ ਭਾਰਤ 'ਚ 550 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ। ਜੁਲਾਈ ਮਹੀਨੇ 'ਚ ਕੰਪਨੀ ਨੂੰ ਰਿਕਾਰਡ 11,067 ਸ਼ਿਕਾਇਤਾਂ ਮਿਲੀਆ ਸੀ। ਜਿਸ ਵਿੱਚੋ ਕੰਪਨੀ ਨੇ 72 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ। ਵਟਸਐਪ ਅਨੁਸਾਰ, ਯੂਜ਼ਰਸ Safety ਰਿਪੋਰਟ ਦੱਸਦੀ ਹੈ ਕਿ ਕੰਪਨੀ ਨੂੰ ਕਿੰਨੀਆ ਸ਼ਿਕਾਇਤਾਂ ਮਿਲੀਆ ਹਨ ਅਤੇ ਕੰਪਨੀ ਵੱਲੋ ਪਲੇਟਫਾਰਮ ਨੂੰ ਸੁਰੱਖਿਅਤ ਬਣਾਏ ਰੱਖਣ ਲਈ ਕੀ ਕਾਰਵਾਈ ਕੀਤੀ ਗਈ ਹੈ।
ਵਟਸਐਪ ਅਕਾਊਟਸ ਬੈਨ ਕਰਨ ਪਿੱਛੇ ਕਾਰਨ: ਵਟਸਐਪ ਉਨ੍ਹਾਂ ਅਕਾਊਟਸ ਨੂੰ ਬੈਨ ਕਰਦੀ ਹੈ, ਜੋ ਕੰਪਨੀ ਦੀਆਂ ਨੀਤੀਆਂ ਅਤੇ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹਨ। ਕੰਪਨੀ ਅਨੁਸਾਰ ਜੇਕਰ ਕੋਈ ਵਿਅਕਤੀ ਆਪਣੇ ਅਕਾਊਟ ਤੋਂ ਗੈਰ-ਕਾਨੂੰਨੀ, ਅਸ਼ਲੀਲ, ਧਮਕਾਉਣ ਜਾਂ ਪਰੇਸ਼ਾਨ ਕਰਨ, ਨਫ਼ਰਤ ਫੈਲਾਉਣ ਵਾਲਾ ਕੰਟੈਟ ਸ਼ੇਅਰ ਕਰਦਾ ਹੈ, ਤਾਂ ਉਸ ਵਿਅਕਤੀ ਦਾ ਅਕਾਊਟ ਬੈਨ ਕਰ ਦਿੱਤਾ ਜਾਂਦਾ ਹੈ।
ਕੰਟੈਟ ਨੂੰ ਕੀਤਾ ਗਿਆ ਡਿਲੀਟ: ਮੇਟਾ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਨਾਂ 'ਤੇ ਗਲਤ ਕੰਟੈਟ ਜਾਂ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਕੰਟੈਟ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। 31 ਅਗਸਤ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਕੰਪਨੀ ਨੇ 1 ਜੁਲਾਈ ਤੋਂ 31 ਜੁਲਾਈ ਦੇ ਵਿਚਕਾਰ ਭਾਰਤ 'ਚ ਫੇਸਬੁੱਕ ਦੇ ਲਈ 13 ਨੀਤੀਆਂ ਵਿੱਚ 15.8 ਮਿਲੀਅਨ ਤੋਂ ਜ਼ਿਆਦਾ ਕੰਟੈਟ ਅਤੇ ਇੰਸਟਾਗ੍ਰਾਮ ਲਈ 12 ਨੀਤੀਆ ਵਿੱਚ 5.9 ਮਿਲੀਅਨ ਤੋਂ ਜ਼ਿਆਦਾ ਕੰਟੈਟ ਨੂੰ ਹਟਾ ਦਿੱਤਾ ਹੈ।