ਹੈਦਰਾਬਾਦ: ਐਪਲ ਦੇ macOS ਯੂਜ਼ਰਸ ਲਈ ਵਟਸਐਪ ਦਾ ਨਵਾਂ ਵਰਜ਼ਨ ਰੋਲਆਊਟ ਹੋ ਚੁੱਕਾ ਹੈ। ਮੈਕ ਯੂਜ਼ਰਸ ਵਟਸਐਪ ਨੂੰ ਮੈਕ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਵਟਸਐਪ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ macOS ਲਈ ਐਪ ਦਾ ਬੀਟਾ ਵਰਜ਼ਨ ਇਸ ਸਾਲ ਦੀ ਸ਼ੁਰੂਆਤ 'ਚ ਹੀ ਪੇਸ਼ ਕੀਤਾ ਗਿਆ ਸੀ। ਇਸਦੇ ਨਾਲ ਹੀ ਅਗਸਤ ਮਹੀਨੇ 'ਚ ਯੂਜ਼ਰਸ ਲਈ ਸਟੈਬਲ ਵਰਜ਼ਨ ਵੀ ਪੇਸ਼ ਕੀਤਾ ਗਿਆ ਸੀ। ਇਸ ਵਰਜ਼ਨ ਦੇ ਨਾਲ ਹੀ ਮੈਕ ਯੂਜ਼ਰਸ ਲਈ ਗਰੁੱਪ ਅਤੇ ਵੀਡੀਓ ਕਾਲਿੰਗ ਫੀਚਰ ਦੀ ਸੁਵਿਧਾ ਵੀ ਪੇਸ਼ ਕੀਤੀ ਗਈ ਸੀ। ਮੈਕ ਯੂਜ਼ਰਸ ਵਟਸਐਪ ਨੂੰ Mac ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਐਪ 'ਚ IOS ਵਰਗੇ ਫੰਕਸ਼ਨਸ ਵੀ ਨਜ਼ਰ ਆਉਣਗੇ।
-
this message is for Mac users 🖥️
— WhatsApp (@WhatsApp) November 6, 2023 " class="align-text-top noRightClick twitterSection" data="
WhatsApp for Mac on desktop is available globally in the @AppStore: https://t.co/KoVK7u9h1p
">this message is for Mac users 🖥️
— WhatsApp (@WhatsApp) November 6, 2023
WhatsApp for Mac on desktop is available globally in the @AppStore: https://t.co/KoVK7u9h1pthis message is for Mac users 🖥️
— WhatsApp (@WhatsApp) November 6, 2023
WhatsApp for Mac on desktop is available globally in the @AppStore: https://t.co/KoVK7u9h1p
ਮੈਕ ਯੂਜ਼ਰਸ ਇਨ੍ਹਾਂ ਫੀਚਰਸ ਦਾ ਕਰ ਸਕਦੈ ਨੇ ਇਸਤੇਮਾਲ: ਮੈਕ ਯੂਜ਼ਰਸ ਵਟਸਐਪ ਦੇ ਨਾਲ 32 ਲੋਕਾਂ ਨੂੰ ਗਰੁੱਪ ਆਡੀਓ ਕਾਲ ਕਰਨ ਅਤੇ 8 ਲੋਕਾਂ ਨੂੰ ਗਰੁੱਪ ਵੀਡੀਓ ਕਾਲ ਕਰਨ ਵਾਲੇ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਇਸਦੇ ਨਾਲ ਹੀ ਮੈਕ ਯੂਜ਼ਰਸ ਨੂੰ ਵਟਸਐਪ ਬੰਦ ਹੋਣ 'ਤੇ ਵੀ ਆਉਣ ਵਾਲੇ ਨੋਟੀਫਿਕੇਸ਼ਨ ਮਿਲਣਗੇ। ਮੈਕ ਯੂਜ਼ਰਸ ਵਟਸਐਪ 'ਤੇ ਕਾਲ ਹਿਸਟਰੀ ਵੀ ਚੈਕ ਕਰ ਸਕਦੇ ਹਨ।
ਮੈਕ ਯੂਜ਼ਰਸ ਇਸ ਤਰ੍ਹਾਂ ਕਰ ਸਕਦੈ ਨੇ ਵਟਸਐਪ ਨੂੰ ਡਾਊਨਲੋਡ: ਵਟਸਐਪ ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਮੈਕ ਐਪ ਸਟੋਰ 'ਤੇ ਜਾਓ। ਫਿਰ ਸਰਚ ਟੈਬ 'ਤੇ WhatsApp Messenger ਟਾਈਪ ਕਰੋ। ਇਸ ਤੋਂ ਬਾਅਦ Get ਅਤੇ Install 'ਤੇ ਕਲਿੱਕ ਕਰੋ। ਐਪ ਡਾਊਨਲੋਡ ਕਰਨ ਤੋਂ ਬਾਅਦ ਇਸ ਐਪ ਨੂੰ ਓਪਨ ਕਰਕੇ Get Started 'ਤੇ ਕਲਿੱਕ ਕਰੋ। ਫਿਰ ਫੋਨ 'ਤੇ ਵਟਸਐਪ ਖੋਲ੍ਹ ਕੇ ਲਿੰਕਡ ਡਿਵਾਈਸ ਤੋਂ ਸਕੈਨਰ ਆਨ ਕਰੋ ਅਤੇ ਮੈਕ 'ਤੇ QR Code ਨੂੰ ਸਕੈਨ ਕਰੋ। ਇਸ ਤੋਂ ਬਾਅਦ ਮੈਕ ਯੂਜ਼ਰਸ ਵਟਸਐਪ ਦਾ ਇਸਤੇਮਾਲ ਕਰ ਸਕਣਗੇ।
ਵਟਸਐਪ ਚੈਨਲ 'ਚ ਮਿਲੇਗਾ 'view count' ਫੀਚਰ: ਹਾਲ ਹੀ ਵਿੱਚ ਕੰਪਨੀ ਨੇ ਵਟਸਐਪ 'ਚ ਚੈਨਲ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਰਾਹੀ ਕ੍ਰਿਏਟਰਸ ਨੂੰ ਉਨ੍ਹਾਂ ਦੇ ਫਾਲੋਅਰਜ਼ ਤੱਕ ਪਹੁੰਚਣ ਦਾ ਮੌਕਾ ਮਿਲਦਾ ਹੈ। ਹਾਲਾਂਕਿ, ਕੰਪਨੀ ਵਟਸਐਪ ਚੈਨਲ 'ਚ ਹੋਰ ਵੀ ਕਈ ਫੀਚਰਸ ਜੋੜ ਰਹੀ ਹੈ। ਹੁਣ ਚੈਨਲ ਕ੍ਰਿਏਟਰਸ ਨੂੰ ਬਹੁਤ ਜਲਦ 'view count' ਦਾ ਆਪਸ਼ਨ ਵੀ ਮਿਲੇਗਾ। ਇਸ ਰਾਹੀ ਕ੍ਰਿਏਟਰਸ ਜਲਦ ਹੀ ਪੋਸਟ ਦੇ ਨਾਲ 'view count' ਵੀ ਦੇਖ ਸਕਣਗੇ।