ਹੈਦਰਾਬਾਦ: Vivo ਨੇ ਆਪਣੇ ਘਰੇਲੂ ਬਾਜ਼ਾਰ 'ਚ Vivo Y78 ਅਤੇ Vivo Y78m 5G ਸਮਾਰਟਫੋਨ ਲਾਂਚ ਕਰ ਦਿੱਤੇ ਹਨ। ਇਸ ਸਮਾਰਟਫੋਨ 'ਚ t1 ਵਰਜ਼ਨ 'ਚ ਫੁੱਲ HD+Resolution ਦੇ ਨਾਲ 60Hz LCD ਡਿਸਪਲੇ ਮਿਲਦੀ ਹੈ। ਇਸਦੇ ਨਾਲ ਹੀ 50 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। Vivo Y78 ਅਤੇ Vivo Y78m ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
-
Get set to spread your aura.
— vivo India (@Vivo_India) October 9, 2023 " class="align-text-top noRightClick twitterSection" data="
Coming Soon.#SpreadYourAura #vivoY200 #ItsMyStyle #5G #vivo #vivoYSeries pic.twitter.com/IpkTFGakza
">Get set to spread your aura.
— vivo India (@Vivo_India) October 9, 2023
Coming Soon.#SpreadYourAura #vivoY200 #ItsMyStyle #5G #vivo #vivoYSeries pic.twitter.com/IpkTFGakzaGet set to spread your aura.
— vivo India (@Vivo_India) October 9, 2023
Coming Soon.#SpreadYourAura #vivoY200 #ItsMyStyle #5G #vivo #vivoYSeries pic.twitter.com/IpkTFGakza
Vivo Y78 ਅਤੇ Vivo Y78m ਸਮਾਰਟਫੋਨ ਦੀ ਕੀਮਤ: Vivo Y78 ਅਤੇ Vivo Y78m ਸਮਾਰਟਫੋਨ 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਇਨ੍ਹਾਂ ਸਮਾਰਟਫੋਨਾਂ ਦੀ ਕੀਮਤ 22,800 ਰੁਪਏ ਹੈ। ਇਹ ਦੋਨੋ ਸਮਾਰਟਫੋਨ ਚੀਨ 'ਚ ਖਰੀਦਣ ਲਈ ਉਪਲਬਧ ਹਨ। ਫਿਲਹਾਲ ਇਨ੍ਹਾਂ ਸਮਾਰਟਫੋਨਾਂ ਨੂੰ ਹੋਰਨਾਂ ਬਾਜ਼ਾਰਾ 'ਚ ਕਦੋ ਲਾਂਚ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। Vivo Y78 ਨੂੰ ਗੋਲਡ, ਗ੍ਰੀਨ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ ਜਦਕਿ Vivo Y78m ਨੂੰ ਬਲੂ ਅਤੇ ਬਲੈਕ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ।
Vivo Y78 ਅਤੇ Vivo Y78m ਸਮਾਰਟਫੋਨ ਦੇ ਫੀਚਰਸ: Vivo Y78 ਅਤੇ Vivo Y78m ਸਮਾਰਟਫੋਨ 'ਚ 6.64 ਇੰਚ ਦੀ LCD ਡਿਸਪਲੇ ਦਿੱਤੀ ਗਈ ਹੈ, ਜੋ ਫੁੱਲ HD+ Resolution, 60Hz ਰਿਫ੍ਰੈਸ਼ ਦਰ, 240Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਦੋਨੋ ਹੀ ਫੋਨਾਂ 'ਚ ਮੀਡੀਆਟੇਕ Dimensity 6020 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਮਾਰਟਫੋਨਾਂ 'ਚ 12GB ਰੈਮ ਦੇ ਨਾਲ 256GB ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਨ 'ਚ 50 ਮੈਗਾਪਿਕਸਲ ਮੇਨ ਕੈਮਰਾ ਅਤੇ 2 ਮੈਗਾਪਿਕਸਲ ਬਲੱਰ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਹ ਦੋਨੋ ਫੋਨ ਟਾਈਪ-ਸੀ ਪੋਰਟ ਦੇ ਨਾਲ ਆਉਦੇ ਹਨ। Vivo Y78 ਅਤੇ Vivo Y78m ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।