ਹੈਦਰਾਬਾਦ: ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਵਟਸਐਪ ਦਾ ਇਸਤੇਮਾਲ ਕਰਦੇ ਹਨ। ਮੈਟਾ ਵਟਸਐਪ ਯੂਜ਼ਰਸ ਲਈ ਲਗਾਤਾਰ ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ View Once ਮੋਡ ਫੀਚਰ ਪੇਸ਼ ਕਰਨ ਜਾ ਰਹੀ ਹੈ। ਇਸ ਫੀਚਰ ਨੂੰ Voice ਨੋਟ 'ਚ ਜੋੜਿਆ ਜਾ ਰਿਹਾ ਹੈ। Wabetainfo ਨੇ ਦੱਸਿਆਂ ਕਿ ਵਟਸਐਪ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆ ਰਿਹਾ ਹੈ, ਜੋ ਯੂਜ਼ਰਸ ਨੂੰ 'View Once' ਮੋਡ ਦੇ Voice ਨੋਟ ਭੇਜਣ ਦਿੰਦਾ ਹੈ। ਇਸ ਫੀਚਰ ਨੂੰ ਐਂਡਰਾਈਡ ਅਤੇ IOS ਬੀਟਾ ਟੈਸਟਰਾਂ ਲਈ ਉਪਲਬਧ ਕਰਵਾਇਆ ਜਾਵੇਗਾ।
-
WhatsApp is rolling out a feature to set view once mode to voice notes on iOS and Android beta!
— WABetaInfo (@WABetaInfo) October 18, 2023 " class="align-text-top noRightClick twitterSection" data="
WhatsApp is introducing a new feature to allow some beta testers to share voice notes with view once mode enabled for added privacy.https://t.co/GcVHDJrHuO pic.twitter.com/A8r0aKtDf5
">WhatsApp is rolling out a feature to set view once mode to voice notes on iOS and Android beta!
— WABetaInfo (@WABetaInfo) October 18, 2023
WhatsApp is introducing a new feature to allow some beta testers to share voice notes with view once mode enabled for added privacy.https://t.co/GcVHDJrHuO pic.twitter.com/A8r0aKtDf5WhatsApp is rolling out a feature to set view once mode to voice notes on iOS and Android beta!
— WABetaInfo (@WABetaInfo) October 18, 2023
WhatsApp is introducing a new feature to allow some beta testers to share voice notes with view once mode enabled for added privacy.https://t.co/GcVHDJrHuO pic.twitter.com/A8r0aKtDf5
ਇਸ ਤਰ੍ਹਾਂ ਕੰਮ ਕਰੇਗਾ View Once ਮੋਡ: ਵਟਸਐਪ ਯੂਜ਼ਰਸ ਨੂੰ ਹੁਣ Lock ਦੇ ਨਾਲ Voice ਨੋਟ ਰਿਕਾਰਡ ਕਰਦੇ ਸਮੇਂ ਚੈਟ ਬਾਰ 'ਚ View Once ਆਈਕਨ ਦਿਖਾਈ ਦੇਵੇਗਾ। ਜਦੋ ਤੁਸੀਂ ਇਸ ਆਈਕਨ 'ਤੇ ਟੈਪ ਕਰੋਗੇ, ਤਾਂ ਤੁਹਾਡਾ Voice ਨੋਟ View Once ਮੋਡ 'ਚ ਭੇਜਿਆ ਜਾਵੇਗਾ। ਇਸ ਤੋਂ ਬਾਅਦ ਮੈਸੇਜ ਦੇਖਣ ਵਾਲਾ ਤੁਹਾਡੇ Voice ਨੋਟ ਨੂੰ ਨਾ ਸੇਵ ਕਰ ਸਕੇਗਾ ਅਤੇ ਨਾ ਹੀ ਕਿਸੇ ਦੇ ਨਾਲ ਸ਼ੇਅਰ ਕਰ ਸਕੇਗਾ। ਦੱਸ ਦਈਏ ਕਿ View Once ਮੋਡ ਦੇ ਨਾਲ Voice ਨੋਟ ਭੇਜਣ ਤੋਂ ਬਾਅਦ ਤੁਸੀਂ ਇਸਨੂੰ ਦੁਬਾਰਾ ਨਹੀਂ ਸੁਣ ਸਕੋਗੇ ਅਤੇ ਮੈਸੇਜ ਦੇਖਣ ਵਾਲਾ ਵੀ ਇੱਕ ਵਾਰ Voice ਨੋਟ ਸੁਣ ਲੈਣ ਤੋਂ ਬਾਅਦ ਇਸਨੂੰ ਨਹੀਂ ਸੁਣ ਸਕੇਗਾ।
ਅਵਤਾਰ ਰਾਹੀ ਕਰ ਸਕੋਗੇ ਵਟਸਐਪ ਦੇ ਸਟੇਟਸ ਦਾ ਰਿਪਲਾਈ: ਇਸ ਤੋਂ ਇਲਾਵਾ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਸਿਰਫ਼ ਅਵਤਾਰ ਦਾ ਇਸਤੇਮਾਲ ਡੀਪੀ ਲਈ ਹੀ ਨਹੀਂ ਸਗੋ ਕਿਸੇ ਦੇ ਸਟੇਟਸ ਦਾ ਰਿਪਲਾਈ ਵੀ ਅਵਤਾਰ ਰਾਹੀ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਵਟਸਐਪ 'ਤੇ ਸਟੇਟਸ ਦਾ ਰਿਪਲਾਈ ਸਿਰਫ਼ ਟੈਕਸਟ ਅਤੇ ਇਮੋਜੀ ਰਾਹੀ ਕੀਤਾ ਜਾਂਦਾ ਹੈ।