ਹੈਦਰਾਬਾਦ: ਵਟਸਐਪ 'ਚ ਕੁਝ ਸਮੇਂ ਪਹਿਲਾ ਕੰਪਨੀ ਨੇ HD ਫੋਟੋ ਸ਼ੇਅਰ ਕਰਨ ਦਾ ਫੀਚਰ ਲੋਕਾਂ ਨੂੰ ਦਿੱਤਾ ਹੈ। ਇਹ ਫੀਚਰ ਅਜੇ ਕੁਝ ਹੀ ਲੋਕਾਂ ਨੂੰ ਮਿਲਿਆ ਹੈ। ਇਸ ਫੀਚਰ ਬਾਰੇ ਜਾਣਕਾਰੀ ਮੇਟਾ ਦੇ ਸੀਈਓ ਮਾਰਕ ਨੇ ਦਿੱਤੀ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜਲਦ ਹੀ ਲੋਕਾਂ ਨੂੰ HD ਵੀਡੀਓ ਸ਼ੇਅਰ ਕਰਨ ਦਾ ਆਪਸ਼ਨ ਵੀ ਦਿੱਤਾ ਜਾਵੇਗਾ। ਹੁਣ ਇਹ ਫੀਚਰ ਵੀ ਲਾਈਵ ਹੋਣ ਲੱਗਾ ਹੈ। 9to5Mac ਦੀ ਰਿਪੋਰਟ ਅਨੁਸਾਰ, ਕੁਝ ਲੋਕਾਂ ਨੂੰ HD ਵੀਡੀਓ ਸ਼ੇਅਰ ਕਰਨ ਦਾ ਆਪਸ਼ਨ ਮਿਲਣ ਲੱਗਾ ਹੈ। ਇਸ ਫੀਚਰ ਨਾਲ ਜੁੜੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ।
-
Following photos, WhatsApp now lets users send videos in HD resolution https://t.co/tCXWQWsZKW by @filipeesposito
— 9to5Mac (@9to5mac) August 24, 2023 " class="align-text-top noRightClick twitterSection" data="
">Following photos, WhatsApp now lets users send videos in HD resolution https://t.co/tCXWQWsZKW by @filipeesposito
— 9to5Mac (@9to5mac) August 24, 2023Following photos, WhatsApp now lets users send videos in HD resolution https://t.co/tCXWQWsZKW by @filipeesposito
— 9to5Mac (@9to5mac) August 24, 2023
ਵਟਸਐਪ 'ਤੇ HD ਵੀਡੀਓ ਸ਼ੇਅਰ ਕਰਨ ਲਈ ਮਿਲ ਰਹੇ 2 ਆਪਸ਼ਨ: ਵਟਸਐਪ 'ਤੇ HD ਵੀਡੀਓ ਸ਼ੇਅਰ ਕਰਦੇ ਹੋਏ ਤੁਹਾਨੂੰ 2 ਆਪਸ਼ਨ ਮਿਲਣਗੇ। ਜਿਸ ਵਿੱਚ ਇੱਕ Standard ਅਤੇ ਦੂਜਾ HD Quality ਦਾ ਆਪਸ਼ਨ ਹੋਵਗਾ। ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਆਪਸ਼ਨ ਚੁਣ ਸਕਦੇ ਹੋ। ਜੇਕਰ ਤੁਸੀਂ HD ਆਪਸ਼ਨ ਚੁਣਦੇ ਹੋ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨਾਲ ਤੁਹਾਡਾ ਨੈੱਟ ਜ਼ਿਆਦਾ ਲੱਗੇਗਾ। Standard ਆਪਸ਼ਨ ਚੁਣਨ 'ਤੇ ਵਟਸਐਪ ਵੀਡੀਓ ਨੂੰ 480p Resolution 'ਚ ਪ੍ਰੋਸੈਸ ਕਰਕੇ ਭੇਜਿਆ ਜਾ ਸਕੇਗਾ। ਇਹ ਆਪਸ਼ਨ ਚੁਣਨਾ ਉਸ ਸਮੇਂ ਫਾਇਦੇਮੰਦ ਹੁੰਦਾ ਹੈ, ਜਦੋ ਤੁਹਾਡਾ ਇੰਟਰਨੈੱਟ ਹੌਲੀ ਹੋਵੇ। HD ਆਪਸ਼ਨ 'ਚ ਕੰਪਨੀ ਵੀਡੀਓ ਨੂੰ 720p Resolution ਵਿੱਚ ਭੇਜਦੀ ਹੈ, ਜੋ ਅਜੇ ਵੀ 1080p ਜਾਂ 4K ਤੋਂ ਕਾਫ਼ੀ ਘਟ ਹੈ, ਪਰ ਇਸਦੀ Quality Standard ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ।
ਬਿਨ੍ਹਾਂ ਨਾਮ ਤੋਂ ਬਣਾ ਸਕੋਗੇ ਵਟਸਐਪ ਗਰੁੱਪ: ਵਟਸਐਪ 'ਤੇ ਜਲਦ ਤੁਸੀਂ ਬਿਨ੍ਹਾਂ ਨਾਮ ਤੋਂ ਵੀ ਗਰੁੱਪ ਬਣਾ ਸਕੋਗੇ। ਹਾਲਾਂਕਿ ਇਸ ਗਰੁੱਪ 'ਚ ਸਿਰਫ਼ 6 ਲੋਕ ਹੀ ਐਡ ਹੋ ਸਕਣਗੇ। ਇਸ ਫੀਚਰ ਬਾਰੇ ਜਾਣਕਾਰੀ ਬੀਤੇ ਦਿਨ ਮੇਟਾ ਦੇ ਸੀਈਓ ਮਾਰਕ ਨੇ ਦਿੱਤੀ ਸੀ। ਬਿਨ੍ਹਾਂ ਨਾਮ ਵਾਲੇ ਗਰੁੱਪ ਵਿੱਚ ਹਰ ਵਿਅਕਤੀ ਨੂੰ ਗਰੁੱਪ ਦਾ ਨਾਮ ਉਸਦੇ ਦੁਆਰਾ ਸੇਵ ਕੀਤੇ ਗਏ ਨੰਬਰ ਦੇ ਆਧਾਰ 'ਤੇ ਦਿਖਾਈ ਦੇਵੇਗਾ। ਹਾਲਾਂਕਿ ਐਡਮਿਨ ਵਟਸਐਪ ਦਾ ਨਾਮ ਕਿਸੇ ਵੀ ਸਮੇਂ ਬਦਲ ਸਕਦਾ ਹੈ।