ਹੈਦਰਾਬਾਦ: ਆਈਟੀ ਰੂਲ ਦੇ ਤਹਿਤ ਵੱਡੀ ਗਿਣਤੀ 'ਚ ਸੋਸ਼ਲ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਦੀ ਯੂਜ਼ਰ ਸੇਫ਼ਟੀ ਰਿਪੋਰਟ ਜਾਰੀ ਕਰਨੀ ਹੁੰਦੀ ਹੈ। ਇਸ ਨਿਯਮ ਦੇ ਤਹਿਤ ਟਵਿੱਟਰ ਨੇ ਸਤੰਬਰ ਮਹੀਨੇ ਦੀ ਰਿਪੋਰਟ ਜਾਰੀ ਕੀਤੀ ਹੈ ਅਤੇ ਕੰਪਨੀ ਨੇ ਵੱਡੀ ਗਿਣਤੀ 'ਚ ਭਾਰਤੀ ਅਕਾਊਂਟਸ 'ਤੇ ਕਾਰਵਾਈ ਕੀਤੀ ਹੈ। ਐਲੋਨ ਮਸਕ ਦੇ ਟਵਿੱਟਰ ਨੇ 26 ਅਗਸਤ ਤੋਂ 25 ਸਤੰਬਰ ਦੇ ਵਿਚਕਾਰ 5,57,764 ਭਾਰਤੀ ਅਕਾਊਂਟ ਨੂੰ ਬੈਨ ਕੀਤਾ ਹੈ। ਇਨ੍ਹਾਂ 'ਚ ਜ਼ਿਆਦਾਤਰ ਅਕਾਊਂਟਸ ਕੰਪਨੀ ਦੇ ਨਿਯਮਾਂ ਖਿਲਾਫ਼ ਜਾ ਕੇ ਬਾਲ ਜਿਨਸੀ ਸ਼ੋਸ਼ਣ ਅਤੇ ਗਲਤ ਤਸਵੀਰਾਂ ਪਲੇਟਫਾਰਮ 'ਤੇ ਪੋਸਟ ਕਰ ਰਹੇ ਸੀ। ਇਸ ਦੌਰਾਨ ਕੰਪਨੀ ਨੇ 1,675 ਅਜਿਹੇ ਅਕਾਊਂਟ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ, ਜੋ ਆਤਕਵਾਦ ਨੂੰ ਵਧਾ ਰਹੇ ਸੀ। ਕੁੱਲ ਮਿਲਾ ਕੇ 26 ਅਗਸਤ ਤੋਂ 25 ਸਤੰਬਰ ਦੇ ਵਿਚਕਾਰ 5,59,439 ਅਕਾਊਂਟਸ ਨੂੰ ਪਲੇਟਫਾਰਮ ਤੋਂ ਬੈਨ ਕਰ ਦਿੱਤਾ ਗਿਆ ਹੈ।
ਟਵਿੱਟਰ ਨੂੰ ਮਿਲੀਆ ਇਨ੍ਹੀਆਂ ਸ਼ਿਕਾਇਤਾਂ: 26 ਅਗਸਤ ਤੋਂ 25 ਸਤੰਬਰ ਤੱਕ ਕੰਪਨੀ ਨੂੰ 3,076 ਸ਼ਿਕਾਇਤਾਂ ਮਿਲੀਆ ਸੀ। ਇਨ੍ਹਾਂ 'ਚ ਕੰਪਨੀ ਨੇ 116 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ। ਹਾਲਾਂਕਿ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਕੰਪਨੀ ਨੇ ਇਨ੍ਹਾਂ ਵਿੱਚੋ 10 ਅਕਾਊਂਟ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ ਜਦਕਿ ਹੋਰ ਅਕਾਊਂਟ ਹਮੇਸ਼ਾ ਲਈ ਬੈਨ ਕਰ ਦਿੱਤੇ ਗਏ ਹਨ। ਮਹੀਨੇ ਦੀ ਸੇਫ਼ਟੀ ਰਿਪੋਰਟ 'ਚ ਕੰਪਨੀ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਗਲਤ ਵਿਵਹਾਰ ਦੇ ਬਾਰੇ 'ਚ ਸੀ। ਇਸ ਨੂੰ ਲੈ ਕੇ 1,076 ਸ਼ਿਕਾਇਤਾਂ ਮਿਲੀਆਂ। ਇਸ ਤੋਂ ਬਾਅਦ ਘਿਣਾਉਣੇ ਵਿਵਹਾਰ ਨੂੰ ਲੈ ਕੇ 1,063 ਸ਼ਿਕਾਇਤਾਂ ਮਿਲੀਆ, ਬਾਲ ਜਿਨਸੀ ਸ਼ੋਸ਼ਣ ਨੂੰ ਲੈ ਕੇ 450 ਅਤੇ ਸੰਵੇਦਨਸ਼ੀਲ ਬਾਲਗ ਸਮੱਗਰੀ ਲਈ 332 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਪਿਛਲੇ ਮਹੀਨੇ 25 ਜੁਲਾਈ ਤੋਂ 26 ਅਗਸਤ ਦੇ ਵਿਚਕਾਰ ਕੰਪਨੀ ਨੇ 12,80,107 ਅਕਾਊਂਟਸ ਨੂੰ ਬੈਨ ਕੀਤਾ ਸੀ ਜਦਕਿ ਜੂਨ ਮਹੀਨੇ 'ਚ 18,51,022 ਅਕਾਊਂਟ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਅਕਾਊਂਟ ਸਿਰਫ਼ ਰਿਪੋਰਟ ਕਰਨ 'ਤੇ ਹੀ ਬੰਦ ਨਹੀਂ ਹੋਵੇਗਾ ਸਗੋ ਕੰਪਨੀ ਵੀ ਕਾਰਵਾਈ ਕਰ ਸਕਦੀ ਹੈ।