ਹੈਦਰਾਬਾਦ: ਮੇਟਾ ਆਪਣੇ ਥ੍ਰੈਡਸ ਐਪ ਨੂੰ ਲਗਾਤਾਰ ਅਪਡੇਟ ਕਰ ਰਿਹਾ ਹੈ, ਤਾਂਕਿ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਸ਼ੁਰੂਆਤ ਵਿੱਚ ਥ੍ਰੈਡਸ ਦਾ ਵਧੀਆਂ ਪ੍ਰਦਰਸ਼ਨ ਰਹਿਣ ਤੋਂ ਬਾਅਦ ਇਸ ਵਿੱਚ ਅਚਾਨਕ ਗਿਰਾਵਟ ਆ ਗਈ। ਇਸ ਦਾ ਕਾਰਨ ਐਪ ਵਿੱਚ ਫੀਚਰਸ ਦਾ ਨਾ ਹੋਣਾ ਹੈ। ਯੂਜ਼ਰਬੇਸ ਨੂੰ ਬਣਾਈ ਰੱਖਣ ਲਈ ਕੰਪਨੀ ਐਪ ਨੂੰ ਲਗਾਤਾਰ ਅਪਡੇਟ ਕਰ ਰਹੀ ਹੈ। ਹਾਲ ਹੀ ਵਿੱਚ ਮੇਟਾ ਨੇ ਐਪ ਵਿੱਚ ਫੀਡ ਲਈ Following Tab ਦਾ ਆਪਸ਼ਨ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਨੂੰ ਉਨ੍ਹਾਂ ਦੇ ਫਾਲੋਅਰਜ਼ ਦੀ ਪੋਸਟ ਸਮੇਂ ਦੇ ਨਾਲ ਟਾਪ 'ਤੇ ਦਿਖੇਗੀ ਦੇਵੇਗੀ। ਇਸ ਦੌਰਾਨ, ਇੰਸਟਾਗ੍ਰਾਮ ਦੇ ਹੈੱਡ ਨੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਜਲਦ ਐਪ ਵਿੱਚ DM ਦਾ ਆਪਸ਼ਨ ਮਿਲੇਗਾ, ਤਾਂਕਿ ਯੂਜ਼ਰਸ ਆਪਣੇ ਦੋਸਤਾਂ ਨਾਲ ਚੈਟ ਕਰ ਸਕਣ।
ਥ੍ਰੈਡਸ ਐਪ 'ਚ ਆਈ ਗਿਰਾਵਟ: ਦੱਸ ਦਈਏ ਕਿ ਮੇਟਾ ਨੇ ਸਿਰਫ਼ 7 ਮਹੀਨੇ ਦੇ ਅੰਦਰ ਟਵਿੱਟਰ ਜਿਸਨੂੰ ਹੁਣ X ਵਜੋ ਜਾਣਿਆ ਜਾਂਦਾ ਹੈ, ਨੂੰ ਟੱਕਰ ਦੇਣ ਲਈ ਥ੍ਰੈਡਸ ਐਪ ਨੂੰ ਬਣਾਇਆ ਅਤੇ ਲਾਂਚ ਕੀਤਾ। ਇਸ ਐਪ ਨੇ ਸਿਰਫ਼ 5 ਦਿਨ ਵਿੱਚ 100 ਮਿਲੀਅਨ ਦਾ ਯੂਜ਼ਰਬੇਸ ਹਾਸਿਲ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ। ਹਾਲਾਂਕਿ ਬਾਅਦ ਵਿੱਚ ਐਪ ਦੇ ਯੂਜ਼ਰਬੇਸ ਵਿੱਚ ਗਿਰਾਵਟ ਆਉਣ ਲੱਗੀ ਅਤੇ ਇਸਦਾ ਯੂਜ਼ਰਬੇਸ 75 ਫੀਸਦੀ ਤੱਕ ਘਟ ਹੋ ਗਿਆ। ਘਟ ਹੁੰਦੇ ਯੂਜ਼ਰਬੇਸ ਨੂੰ ਠੀਕ ਕਰਨ ਲਈ ਕੰਪਨੀ ਹੁਣ ਐਪ ਵਿੱਚ ਨਵੇਂ ਅਪਡੇਟ ਲਿਆ ਰਹੀ ਹੈ।
ਟਵਿੱਟਰ ਨੇ ਸ਼ੁਰੂ ਕੀਤਾ Ads Revenue ਪ੍ਰੋਗਰਾਮ: ਟਵਿੱਟਰ ਨੇ ਕ੍ਰਿਏਟਰਸ ਦਾ ਧਿਆਨ ਆਪਣੇ ਵੱਲ ਖਿੱਚਣ ਲਈ Ads Revenue ਪ੍ਰੋਗਰਾਮ ਨੂੰ ਸ਼ੁਰੂ ਕਰ ਦਿੱਤਾ ਹੈ। ਹੁਣ X ਵਿੱਚ ਵੈਰੀਫਾਈਡ ਯੂਜ਼ਰਸ Youtube ਦੀ ਤਰ੍ਹਾਂ ਪੈਸਾ ਕਮਾ ਸਕਦੇ ਹਨ। ਕਮਾਈ ਕਰਨ ਲਈ ਯੂਜ਼ਰਸ ਨੂੰ ਕੰਪਨੀ ਦੀ ਬੁਨਿਆਦੀ ਯੋਗਤਾ ਨੂੰ ਪੂਰਾ ਕਰਨਾ ਹੋਵੇਗਾ। ਅਕਾਊਟ ਨੂੰ Monetize ਕਰਨ ਲਈ ਪਿਛਲੇ ਤਿੰਨ ਮਹੀਨੇ ਵਿੱਚ 15 ਮੀਲੀਅਨ ਟਵੀਟ 'ਤੇ Impression ਹੋਣੇ ਚਾਹੀਦੇ ਹਨ। ਇਸਦੇ ਨਾਲ ਹੀ ਅਕਾਊਟ 'ਤੇ 500 ਤੋਂ ਜ਼ਿਆਦਾ ਫਾਲੋਅਰਜ਼ ਹੋਣੇ ਚਾਹੀਦੇ ਹਨ। ਇਨ੍ਹਾਂ ਦੋਨਾਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ X ਤੋਂ ਵੀ ਪੈਸੇ ਕਮਾ ਸਕਦੇ ਹੋ। ਐਲੋਨ ਮਸਕ ਜਲਦ ਹੀ ਐਪ ਵਿੱਚ ਵੀਡੀਓ ਅਤੇ ਵਾਈਸ ਕਾਲ ਨਾਲ ਜੁੜੀ ਸੁਵਿਧਾ ਵੀ ਦੇਣ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਭੁਗਤਾਨ ਨਾਲ ਜੁੜੇ ਅਪਡੇਟ ਵੀ ਮਿਲਣਗੇ ਅਤੇ ਤੁਸੀਂ ਇਸ ਐਪ ਤੋਂ ਬਿਲਾਂ ਦੇ ਭੁਗਤਾਨ ਕਰ ਸਕੋਗੇ।