ਹੈਦਰਾਬਾਦ: ਥ੍ਰੈਡਸ ਐਪ ਨੇ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਨਾਲ ਯੂਜ਼ਰਸ ਦੇ ਅਨੁਭਵ ਨੂੰ ਵਧਾਇਆ ਜਾਵੇਗਾ। ਕੰਪਨੀ ਨੇ Send On Instagram ਫੀਚਰ ਐਡ ਕੀਤਾ ਹੈ, ਜੋ ਤੁਹਾਨੂੰ ਕਿਸੇ ਵੀ ਥ੍ਰੈਡ ਪੋਸਟ ਦੇ ਸ਼ੇਅਰ ਆਪਸ਼ਨ ਦੇ ਅੰਦਰ ਮਿਲ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਤੁਸੀਂ ਥ੍ਰੈਡ ਪੋਸਟ ਨੂੰ ਇੰਸਟਾਗ੍ਰਮ DM ਵਿੱਚ ਸ਼ੇਅਰ ਕਰ ਸਕੋਗੇ ਅਤੇ ਲੋਕ ਇਸ ਨਾਲ ਥ੍ਰੈਡਸ ਐਪ 'ਚ ਆਉਣਗੇ, ਜਿਸ ਨਾਲ ਥ੍ਰੈਡਸ ਐਪ 'ਤੇ ਯੂਜ਼ਰਸ ਦੀ ਗਿਣਤੀ 'ਚ ਵਾਧਾ ਹੋਵੇਗਾ। ਐਪ ਦੇ ਲਾਂਚ ਹੋਣ ਤੋਂ ਬਾਅਦ ਯੂਜ਼ਰਸ ਦੀ ਗਿਣਤੀ 'ਚ ਵਾਧਾ ਹੋਇਆ ਸੀ ਅਤੇ 5 ਦਿਨਾਂ 'ਚ ਇਸ ਐਪ ਨੇ 100 ਮਿਲੀਅਨ ਯੂਜ਼ਰਸ ਹਾਸਲ ਕੀਤੇ ਸੀ। ਹਾਲਾਂਕਿ ਇਸ ਤੋਂ ਬਾਅਦ ਹੌਲੀ-ਹੌਲੀ ਯੂਜ਼ਰਸ ਦੀ ਗਿਣਤੀ 'ਚ ਗਿਰਾਵਟ ਆ ਗਈ ਅਤੇ 75 ਫੀਸਦੀ ਤੱਕ ਯੂਜ਼ਰਸ ਪਲੇਟਫਾਰਮ ਨੂੰ ਛੱਡ ਗਏ।
Send On Instagram ਫੀਚਰ: ਨਵਾਂ ਫੀਚਰ ਥ੍ਰੈਡਸ ਯੂਜ਼ਰਸ ਨੂੰ ਐਪ ਵਿੱਚ ਸੈਂਡ ਬਟਨ ਦੇ ਰਾਹੀ ਆਪਣੇ ਇੰਸਟਾਗ੍ਰਾਮ ਕੰਟੈਕਟਸ ਦੇ ਨਾਲ ਥ੍ਰੈਡ ਪੋਸਟ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। Receiver ਨੂੰ ਮੈਸੇਜ ਖੋਲਣ ਲਈ ਥ੍ਰੈਡਸ ਐਪ 'ਚ ਆਉਣਾ ਹੋਵੇਗਾ। ਜੇਕਰ ਉਸ ਕੋਲ ਥ੍ਰੈਡਸ ਐਪ ਨਹੀਂ ਹੈ, ਤਾਂ ਉਸਨੂੰ ਡਾਊਨਲੋਡ ਕਰਨ ਲਈ ਕਿਹਾ ਜਾਵੇਗਾ। ਇਸ ਤਰ੍ਹਾਂ ਕੰਪਨੀ ਥ੍ਰੈਡਸ ਯੂਜ਼ਰਸ ਦੀ ਗਿਣਤੀ 'ਚ ਵਾਧਾ ਕਰ ਸਕੇਗੀ।
ਥ੍ਰੈਡਸ ਐਪ ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: ਮੇਟਾ ਥ੍ਰੈ਼ਡਸ ਐਪ ਵਿੱਚ 'Your Like' ਫੀਚਰ ਵੀ ਲਿਆਉਣ ਵਾਲਾ ਹੈ। ਇਸ ਵਿੱਚ ਤੁਹਾਨੂੰ ਤੁਹਾਡੇ ਦੁਆਰਾ ਲਾਈਕ ਕੀਤੀ ਗਈ ਪੋਸਟ ਦਿਖਾਈ ਦੇਵੇਗੀ। ਇਹ ਫੀਚਰ X 'ਚ ਮੌਜ਼ੂਦ ਲਾਈਕ ਸੈਕਸ਼ਨ ਦੀ ਤਰ੍ਹਾਂ ਹੈ। ਫਿਲਹਾਲ ਇਸ ਫੀਚਰ 'ਤੇ ਕੰਮ ਚਲ ਰਿਹਾ ਹੈ ਅਤੇ ਕੁਝ ਬੀਟਾ ਟੈਸਟਰਾਂ ਕੋਲ ਮੌਜ਼ੂਦ ਹੈ। ਕੁਝ ਯੂਜ਼ਰਸ ਲਈ ਇਹ ਫੀਚਰ ਲਾਈਵ ਹੋ ਚੁੱਕਾ ਹੈ। ਇਸ ਫੀਚਰ ਨੂੰ ਦੇਖਣ ਲਈ ਪ੍ਰੋਫਾਈਲ ਵਿੱਚ ਜਾਓ ਅਤੇ ਫਿਰ ਸੈਟਿੰਗ ਦੇ ਆਪਸ਼ਨ 'ਚ ਜਾਣਾ ਹੋਵੇਗਾ।