ETV Bharat / science-and-technology

OnePlus Nord CE 3 Lite 5G 'ਤੇ ਤੁਹਾਨੂੰ 16 ਤੋਂ 30 ਅਪ੍ਰੈਲ ਤੱਕ ਮਿਲ ਰਿਹਾ ਇਹ ਆਫ਼ਰ

OnePlus ਨੇ ਹਾਲ ਹੀ ਵਿੱਚ ਭਾਰਤੀ ਬਾਜ਼ਾਰ ਵਿੱਚ OnePlus Nord CE 3 Lite 5G ਲਾਂਚ ਕੀਤਾ ਸੀ। ਹੁਣ ਇਹ ਸਮਾਰਟਫੋਨ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਦਿਲਚਸਪੀ ਰੱਖਣ ਵਾਲੇ ਗਾਹਕ ਇਸ ਫੋਨ ਨੂੰ ਛੋਟ ਦੇ ਨਾਲ ਖਰੀਦ ਸਕਦੇ ਹਨ।

OnePlus Nord CE 3 Lite 5G
OnePlus Nord CE 3 Lite 5G
author img

By

Published : Apr 16, 2023, 12:54 PM IST

ਹੈਦਰਾਬਾਦ: OnePlus ਨੇ ਹਾਲ ਹੀ ਵਿੱਚ ਭਾਰਤੀ ਬਾਜ਼ਾਰ ਵਿੱਚ OnePlus Nord CE 3 Lite 5G ਲਾਂਚ ਕੀਤਾ ਸੀ। ਹੁਣ ਇਹ ਸਮਾਰਟਫੋਨ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਆਪਣੀ ਕਿਫਾਇਤੀ ਕੀਮਤ ਅਤੇ ਸ਼ਾਨਦਾਰ ਫੀਚਰਸ ਨੂੰ ਲੈ ਕੇ ਮਸ਼ਹੂਰ OnePlus ਨੇ ਇੱਕ ਕਦਮ ਅੱਗੇ ਵਧਦੇ ਹੋਏ ਇਸ ਸਮਾਰਟਫੋਨ ਨੂੰ ਹੋਰ ਵੀ ਸਮੂਥ ਅਤੇ ਤੇਜ਼ ਬਣਾ ਦਿੱਤਾ ਹੈ। OnePlus Nord CE 3 Lite 5G ਵਿੱਚ Qualcomm Snapdragon 695 5G ਚਿਪਸੈੱਟ ਦਾ ਪ੍ਰੋਸੈਸਰ ਹੈ, ਜੋ ਅੱਜ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਤੇਜ਼ ਪ੍ਰੋਸੈਸਰਾਂ ਵਿੱਚੋਂ ਇੱਕ ਹੈ। ਇਹ ਸਮਾਰਟਫੋਨ ਗੇਮਿੰਗ ਦੇ ਸ਼ੌਕੀਨਾਂ ਲਈ ਬਹੁਤ ਵਧੀਆ ਹੈ। ਇਸ ਦੇ ਨਾਲ ਹੀ ਇਸ ਦਾ ਪ੍ਰੋਸੈਸਰ ਮਲਟੀਟਾਸਕਿੰਗ, ਸਟ੍ਰੀਮਿੰਗ ਅਤੇ ਕੰਟੈਂਟ ਬਣਾਉਣ 'ਚ ਵੀ ਕਾਫੀ ਸਮੂਥ ਹੈ। ਇਸ ਲਈ ਜੇਕਰ ਤੁਸੀਂ ਪ੍ਰੋਫੈਸ਼ਨਲ ਗੇਮਰ ਹੋ ਜਾਂ ਸਿਰਫ ਸ਼ੌਕ ਲਈ ਗੇਮਿੰਗ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਫੋਨ ਹੈ। ਇਸ ਤੋਂ ਇਲਾਵਾ ਇਸ ਫੋਨ 'ਚ ਤੁਹਾਨੂੰ 6.72-ਇੰਚ 120Hz ਰਿਫਰੈਸ਼ ਰੇਟ ਡਿਸਪਲੇ ਵੀ ਮਿਲਦੀ ਹੈ, ਜੋ ਤੁਹਾਡੇ ਗੇਮਿੰਗ ਅਤੇ ਦੇਖਣ ਦੇ ਅਨੁਭਵ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੀ ਹੈ।

ਇਸ ਫ਼ੋਨ ਦੀ ਬੈਟਰੀ ਅਤੇ ਕੈਮਰਾ: ਤੁਹਾਨੂੰ ਇਸ ਫ਼ੋਨ ਨੂੰ ਵਾਰ-ਵਾਰ ਚਾਰਜ ਕਰਨ ਦੀ ਵੀ ਲੋੜ ਨਹੀਂ ਹੈ, ਕਿਉਂਕਿ ਇਸ ਵਿੱਚ 5000mAh ਦੀ ਬੈਟਰੀ ਹੈ, ਜੋ ਨਾ ਸਿਰਫ਼ ਸ਼ਾਨਦਾਰ ਬੈਕਅੱਪ ਦਿੰਦੀ ਹੈ ਸਗੋਂ 67W SUPERVOOC ਫਾਸਟ ਚਾਰਜਰ ਦੇ ਨਾਲ ਵੀ ਆਉਂਦੀ ਹੈ। ਜਿਸ ਨਾਲ ਤੁਸੀਂ ਇਸ ਫੋਨ ਨੂੰ ਸਿਰਫ 30 ਮਿੰਟਾਂ 'ਚ 0 ਤੋਂ 80 ਫੀਸਦੀ ਤੱਕ ਚਾਰਜ ਕਰ ਸਕਦੇ ਹੋ। ਇਸ 'ਚ 108 ਮੈਗਾਪਿਕਸਲ ਦਾ ਕੈਮਰਾ ਹੈ ਜੋ ਇਲੈਕਟ੍ਰਾਨਿਕ ਇਮੇਜ ਸਟੇਬਲਾਈਜ਼ੇਸ਼ਨ (EIS) ਤਕਨੀਕ ਨਾਲ ਲੈਸ ਹੈ। ਜਿਸ ਨਾਲ ਤੁਸੀਂ ਘੱਟ ਰੋਸ਼ਨੀ 'ਚ ਵੀ ਹਾਈ ਡੈਫੀਨੇਸ਼ਨ ਤਸਵੀਰ ਕਲਿੱਕ ਕਰ ਸਕਦੇ ਹੋ।

OnePlus Nord CE 3 Lite 5G ਦੇ ਨਾਲ OnePlus ਨੇ OnePlus Nord Buds 2 ਵੀ ਕੀਤਾ ਲਾਂਚ: OnePlus Nord CE 3 Lite 5G ਦੇ ਨਾਲ OnePlus ਨੇ OnePlus Nord Buds 2 ਨੂੰ ਵੀ ਲਾਂਚ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ OnePlus Nord Buds 2 ਬਾਸ ਵੇਵ ਐਲਗੋਰਿਦਮ ਦੇ ਨਾਲ ਆਉਂਦਾ ਹੈ, ਜੋ ਅਸਲੀ ਆਡੀਓ ਕੁਆਲਿਟੀ ਨੂੰ ਬਰਕਰਾਰ ਰੱਖਦੇ ਹੋਏ ਬਰਾਡ ਬਾਸ ਦਾ ਵਧੀਆ ਅਨੁਭਵ ਦਿੰਦਾ ਹੈ।

ਇਸ ਸਮਾਰਟਫੋਨ ਨੂੰ ਖਰੀਦਣ 'ਤੇ 16 ਤੋਂ 30 ਅਪ੍ਰੈਲ ਤੱਕ ਇੰਨੇ ਰੁਪਏ ਦੀ ਮਿਲ ਰਹੀ ਛੋਟ: ਜੇਕਰ ਤੁਸੀਂ ਇਸ ਸਮਾਰਟਫੋਨ ਨੂੰ OnePlus.in ਅਤੇ OnePlus Store ਐਪ ਤੋਂ 12-15 ਅਪ੍ਰੈਲ ਤੱਕ ਖਰੀਦਦੇ ਤਾਂ ਤੁਹਾਨੂੰ OnePlus Nord Watch 'ਤੇ 1000 ਰੁਪਏ ਦੀ ਛੋਟ ਮਿਲਣੀ ਸੀ ਜਦਕਿ ਹੁਣ 16-30 ਅਪ੍ਰੈਲ ਤੱਕ ਤੁਹਾਨੂੰ 500 ਰੁਪਏ ਦੀ ਛੋਟ ਮਿਲੇਗੀ।

ਇਹ ਵੀ ਪੜ੍ਹੋ: Implantable Device: ਖੋਜਕਰਤਾਵਾ ਨੇ ਪੈਨਕ੍ਰੀਆਟਿਕ ਕੈਂਸਰ ਨੂੰ ਕਾਬੂ ਕਰਨ ਲਈ ਇਸ ਯੰਤਰ ਦੀ ਕੀਤੀ ਖੋਜ

ETV Bharat Logo

Copyright © 2024 Ushodaya Enterprises Pvt. Ltd., All Rights Reserved.