ਹੈਦਰਾਬਾਦ: X ਨੂੰ ਟੱਕਰ ਦੇਣ ਲਈ ਇੰਸਟਾਗ੍ਰਾਮ ਦਾ ਥ੍ਰੈਡਸ ਐਪ ਲਾਂਚ ਕੀਤਾ ਗਿਆ ਸੀ। ਥ੍ਰੈਡਸ ਐਪ ਦਾ ਯੂਜ਼ਰਬੇਸ ਵਧਾਉਣ ਲਈ ਕੰਪਨੀ ਲਗਾਤਾਰ ਇਸਨੂੰ ਅਪਡੇਟ ਕਰ ਰਹੀ ਹੈ। ਹੁਣ ਥ੍ਰੈਡਸ ਐਪ ਦਾ ਵੈੱਬ ਵਰਜ਼ਨ ਵੀ ਰੋਲਆਊਟ ਹੋਣਾ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਕੁਝ ਦਿਨ ਪਹਿਲਾ ਹੀ ਐਲਾਨ ਕੀਤਾ ਸੀ ਕਿ ਉਹ ਥ੍ਰੈਡਸ ਦੇ ਵੈੱਬ ਵਰਜ਼ਨ 'ਤੇ ਕੰਮ ਕਰ ਰਹੀ ਹੈ।
-
everyone: bring Threads to web
— Instagram (@instagram) August 22, 2023 " class="align-text-top noRightClick twitterSection" data="
Threads team: pic.twitter.com/6WrOEfQzyM
">everyone: bring Threads to web
— Instagram (@instagram) August 22, 2023
Threads team: pic.twitter.com/6WrOEfQzyMeveryone: bring Threads to web
— Instagram (@instagram) August 22, 2023
Threads team: pic.twitter.com/6WrOEfQzyM
ਵੈੱਬ 'ਤੇ ਥ੍ਰੈਡਸ ਯੂਜ਼ਰਸ ਨਹੀਂ ਕਰ ਸਕਣਗੇ ਇਹ ਕੰਮ: Techcrunch ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਥ੍ਰੈਡਸ ਟੀਮ ਆਉਣ ਵਾਲੇ ਹਫ਼ਤੇ ਵਿੱਚ ਵੈੱਬ ਐਪ ਨੂੰ ਮੋਬਾਇਲ ਦੇ ਬਰਾਬਰ ਲਿਆਉਣ ਲਈ ਅਤੇ ਜ਼ਿਆਦਾ ਸੁਵਿਧਾਵਾ ਜੋੜਨ 'ਤੇ ਕੰਮ ਕਰ ਰਹੀ ਹੈ। ਖਬਰ ਅਨੁਸਾਰ ਡੈਸਕਟਾਪ 'ਤੇ ਥ੍ਰੈਡ ਯੂਜ਼ਰਸ ਆਪਣੀ ਪ੍ਰੋਫਾਈਲ ਨੂੰ ਐਡਿਟ ਨਹੀਂ ਕਰ ਸਕਣਗੇ ਜਾਂ ਇੰਸਟਾਗ੍ਰਾਮ DM 'ਤੇ ਥ੍ਰੈਡ ਨਹੀਂ ਭੇਜ ਸਕਣਗੇ। ਪਿਛਲੇ ਹਫ਼ਤੇ ਇੰਸਟਾਗ੍ਰਾਮ Adam Masoori ਨੇ ਕਿਹਾ ਸੀ ਕਿ ਅਸੀ ਵੈੱਬ 'ਤੇ ਕਰੀਬ ਹਾਂ। ਇੱਕ ਯੂਜ਼ਰ ਦੀ ਪੋਸਟ 'ਤੇ ਪ੍ਰਤੀਕਿਰੀਆਂ ਦਿੰਦੇ ਹੋਏ Masoori ਨੇ ਕਿਹਾ ਸੀ ਕਿ ਕੰਪਨੀ ਇੱਕ ਜਾਂ ਦੋ ਹਫ਼ਤੇ ਤੋਂ ਵੈੱਬ ਦਾ ਟ੍ਰਾਈਲ ਕਰ ਰਹੀ ਸੀ, ਪਰ ਰਿਲੀਜ਼ ਤੋਂ ਪਹਿਲਾ ਇਸਨੂੰ ਅਜੇ ਵੀ ਕੁਝ ਕੰਮ ਦੀ ਜ਼ਰੂਰਤ ਹੈ।
X ਨੂੰ ਟੱਕਰ ਦੇਣ ਲਈ ਲਾਂਚ ਕੀਤਾ ਗਿਆ ਸੀ ਥ੍ਰੈਡਸ ਐਪ: ਮੇਟਾ ਨੇ ਥ੍ਰੈਡਸ ਐਪ ਨੂੰ 5 ਜੁਲਾਈ ਨੂੰ ਲਾਂਚ ਕੀਤਾ ਸੀ। ਮੇਟਾ ਨੇ ਥ੍ਰੈਡਸ ਨੂੰ X ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਸੀ। ਥ੍ਰੈਡਸ ਐਪ ਨੂੰ ਸ਼ੁਰੂਆਤ 'ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਲਾਂਚਿੰਗ ਦੇ ਪੰਜ ਦਿਨਾਂ ਵਿੱਚ ਹੀ ਥ੍ਰੈਡਸ ਦੇ ਐਕਟਿਵ ਯੂਜ਼ਰਸ ਦਾ ਅੰਕੜਾ 100 ਮਿਲੀਅਨ ਪਾਰ ਪਹੁੰਚ ਗਿਆ ਸੀ। ਹਾਲਾਂਕਿ ਹੁਣ ਥ੍ਰੈਡਸ ਦੇ ਐਕਟਿਵ ਯੂਜ਼ਰਸ ਦੀ ਗਿਣਤੀ 'ਚ ਕਮੀ ਆ ਗਈ ਹੈ। ਜਿਸ ਕਰਕੇ ਮੇਟਾ ਥ੍ਰੈਡਸ ਦਾ ਯੂਜ਼ਰਬੇਸ ਵਧਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ।