ਹੈਦਰਾਬਾਦ: OnePlus 12 ਸਮਾਰਟਫੋਨ ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਸਮਾਰਟਫੋਨ ਨੂੰ ਲੈ ਕੇ ਲਗਾਤਾਰ ਚਰਚਾ ਚਲ ਰਹੀ ਹੈ। ਕੰਪਨੀ ਇਸ ਫੋਨ ਨੂੰ ਕੱਲ੍ਹ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਵਿਸ਼ਵ ਅਤੇ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। OnePlus 12 ਸਮਾਰਟਫੋਨ ਨੂੰ ਲੈ ਕੇ ਅਜੇ ਤੱਕ ਕਈ ਜਾਣਕਾਰੀਆਂ ਸਾਹਮਣੇ ਆ ਗਈਆ ਹਨ।
-
This is the #OnePlus12.
— OnePlus (@oneplus) November 27, 2023 " class="align-text-top noRightClick twitterSection" data="
">This is the #OnePlus12.
— OnePlus (@oneplus) November 27, 2023This is the #OnePlus12.
— OnePlus (@oneplus) November 27, 2023
OnePlus 12 ਸਮਾਰਟਫੋਨ ਭਾਰਤ 'ਚ ਇਸ ਦਿਨ ਹੋਵੇਗਾ ਲਾਂਚ: OnePlus 12 ਸਮਾਰਟਫੋਨ ਨੂੰ ਭਾਰਤ 'ਚ 24 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਵੱਲੋ ਅਜੇ ਤੱਕ ਭਾਰਤ 'ਚ ਇਸਦੀ ਲਾਂਚ ਡੇਟ ਨੂੰ ਲੈ ਕੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਫਿਲਹਾਲ, OnePlus 12 ਸਮਾਰਟਫੋਨ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus ਆਪਣੇ ਆਉਣ ਵਾਲੇ ਫੋਨ ਲਈ ਪ੍ਰਮੋਸ਼ਨਲ ਮੁਹਿੰਮ ਵੀ ਚਲਾ ਰਿਹਾ ਹੈ। ਕੰਪਨੀ ਵੱਲੋ ਭਾਰਤੀ ਯੂਜ਼ਰਸ ਲਈ ਇਹ ਮੁਹਿੰਮ 27 ਨਵੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੁਹਿੰਮ 27 ਨਵੰਬਰ ਤੋਂ 23 ਜਨਵਰੀ ਤੱਕ ਚਲੇਗੀ। ਇਸ ਤੋਂ ਬਾਅਦ ਅਗਲੇ ਦਿਨ ਫੋਨ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਵੱਲੋ ਫਿਲਹਾਲ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
OnePlus 12 ਸਮਾਰਟਫੋਨ ਦੇ ਫੀਚਰਸ: OnePlus 12 ਸਮਾਰਟਫੋਨ 'ਚ 6.82 ਇੰਚ ਦੀ OLED ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ Snapdragon 8 Gen 3 ਚਿਪਸੈੱਟ ਦੇ ਨਾਲ ਲਿਆਂਦਾ ਜਾ ਰਿਹਾ ਹੈ। OnePlus 12 ਸਮਾਰਟਫੋਨ 'ਚ 16GB ਰੈਮ ਅਤੇ 1TB ਸਟੋਰੇਜ ਦਿੱਤੀ ਜਾ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 48MP IMX581 ਅਲਟ੍ਰਾਵਾਈਡ ਲੈਂਸ ਅਤੇ 64MP OmniVision OV64B ਪੈਰੀਸਕੋਪ ਕੈਮਰੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਫਰੰਟ ਫੇਸਿੰਗ ਸੈਂਸਰ ਮਿਲ ਸਕਦਾ ਹੈ। ਇਸ ਫੋਨ 'ਚ 5,400mAh ਦੀ ਬੈਟਰੀ ਮਿਲੇਗੀ। OnePlus 12 ਸਮਾਰਟਫੋਨ ਦਾ ਡਿਜ਼ਾਈਨ OnePlus 11 ਸਮਾਰਟਫੋਨ ਵਰਗਾ ਹੈ। OnePlus 12 ਸਮਾਰਟਫੋਨ ਨੂੰ ਚੀਨ 'ਚ ਬਲੈਕ, ਵਾਈਟ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਰਿਹਾ ਹੈ।