ਹੈਦਰਾਬਾਦ: Vivo V29 ਸਮਾਰਟਫੋਨ ਦੀ ਸੇਲ ਅੱਜ ਸ਼ੁਰੂ ਹੋ ਗਈ ਹੈ। ਯੂਜ਼ਰਸ ਇਸ ਫੋਨ ਨੂੰ ਫਲਿੱਪਕਾਰਟ ਅਤੇ Vivo ਇੰਡੀਆਂ ਦੇ ਸਟੋਰ ਤੋਂ ਖਰੀਦ ਸਕਦੇ ਹਨ। ਕੰਪਨੀ ਦਾ ਇਹ ਫੋਨ 8GB+128GB ਅਤੇ 12GB+256GB 'ਚ ਆਉਦਾ ਹੈ। Vivo V29 ਦੇ 8GB ਰੈਮ ਵਾਲੇ ਸਮਾਰਟਫੋਨ ਦੀ ਕੀਮਤ 32,999 ਰੁਪਏ ਹੈ ਜਦਕਿ 12GB ਰੈਮ ਵਾਲੇ ਫੋਨ ਦੀ ਕੀਮਤ 36,999 ਰੁਪਏ ਹੈ।
-
#TheMasterpiece is here in Himalayan Blue and Majestic Red. Got a favourite yet?
— vivo India (@Vivo_India) October 17, 2023 " class="align-text-top noRightClick twitterSection" data="
The sale is live. Buy now! https://t.co/jl4VPbrW4j#vivoV29 #DelightEveryMoment #ThePortraitMasterpiece #TheMasterpiece pic.twitter.com/mVpn0HG48W
">#TheMasterpiece is here in Himalayan Blue and Majestic Red. Got a favourite yet?
— vivo India (@Vivo_India) October 17, 2023
The sale is live. Buy now! https://t.co/jl4VPbrW4j#vivoV29 #DelightEveryMoment #ThePortraitMasterpiece #TheMasterpiece pic.twitter.com/mVpn0HG48W#TheMasterpiece is here in Himalayan Blue and Majestic Red. Got a favourite yet?
— vivo India (@Vivo_India) October 17, 2023
The sale is live. Buy now! https://t.co/jl4VPbrW4j#vivoV29 #DelightEveryMoment #ThePortraitMasterpiece #TheMasterpiece pic.twitter.com/mVpn0HG48W
Vivo V29 ਸਮਾਰਟਫੋਨ 'ਤੇ ਮਿਲ ਰਹੇ ਆਫ਼ਰਸ: Vivo V29 ਦੇ 8GB ਰੈਮ ਵਾਲੇ ਸਮਾਰਟਫੋਨ ਦੀ ਕੀਮਤ 32,999 ਰੁਪਏ ਹੈ ਜਦਕਿ 12GB ਰੈਮ ਵਾਲੇ ਫੋਨ ਦੀ ਕੀਮਤ 36,999 ਰੁਪਏ ਹੈ। ਕੰਪਨੀ ਇਸ ਫੋਨ ਨੂੰ ਖਰੀਦਣ ਵਾਲੇ ਯੂਜ਼ਰਸ ਨੂੰ 10 ਫੀਸਦੀ ਕੈਸ਼ਬੈਕ ਅਤੇ 4 ਹਜ਼ਾਰ ਰੁਪਏ ਤੱਕ ਦਾ ਅਪਗ੍ਰੇਡ ਬੋਨਸ ਦੇ ਰਹੀ ਹੈ। ਇਹ ਸਮਾਰਟਫੋਨ 12 ਮਹੀਨੇ ਦੀ No Cost EMI 2749 'ਤੇ ਵੀ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ ਬਲੂ, ਰੈਡ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Vivo V29 ਸਮਾਰਟਫੋਨ ਦੇ ਫੀਚਰਸ: ਕੰਪਨੀ ਇਸ ਫੋਨ 'ਚ 1260x2800 ਪਿਕਸਲ Resolution ਦੇ ਨਾਲ 6.78 ਇੰਚ ਦਾ 1.5K ਡਿਸਪਲੇ ਆਫ਼ਰ ਕਰ ਰਹੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਫੋਨ 12GB ਤੱਕ ਦੀ ਰੈਮ ਅਤੇ 256GB ਤੱਕ ਦੀ ਸਟੋਰੇਜ ਆਪਸ਼ਨ ਦੇ ਨਾਲ ਆਉਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਇਸ ਫੋਨ 'ਚ ਸਨੈਪਡ੍ਰੈਗਨ 778G ਚਿਪਸੈੱਟ ਦੇ ਰਹੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ। ਇਨ੍ਹਾਂ 'ਚ 50 ਮੈਗਾਪਿਕਸਲ ਦਾ ਮੇਨ ਲੈਂਸ, 8 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 2 ਮੈਗਾਪਿਕਸਲ ਦਾ ਬੋਕੇ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 50 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 4,600mAh ਦੀ ਬੈਟਰੀ ਦਿੱਤੀ ਗਈ ਹੈ, ਜੋ 80 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।