ਹੈਦਰਾਬਾਦ: Infinix ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Infinix Smart 8 HD ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਸਮਾਰਟਫੋਨ ਦੀ ਕੀਮਤ 6,500 ਰੁਪਏ ਤੋਂ ਘਟ ਰੱਖੀ ਗਈ ਹੈ। ਸੇਲ ਦੌਰਾਨ ਇਸ ਫੋਨ 'ਤੇ ਬੈਂਕ ਆਫ਼ਰਸ ਵੀ ਦਿੱਤੇ ਜਾ ਰਹੇ ਹਨ। ਅੱਜ ਤੁਸੀਂ ਘਟ ਕੀਮਤ 'ਚ ਵਧੀਆਂ ਫੀਚਰਸ ਵਾਲਾ ਸਮਾਰਟਫੋਨ ਖਰੀਦ ਸਕਦੇ ਹੋ।
Infinix Smart 8 HD ਸਮਾਰਟਫੋਨ ਦੀ ਕੀਮਤ ਅਤੇ ਆਫ਼ਰਸ: Infinix Smart 8 HD ਦੇ 3GB ਅਤੇ 64GB ਸਟੋਰੇਜ ਵਾਲੇ ਮਾਡਲ ਦੀ ਕੀਮਤ 6,299 ਰੁਪਏ ਹੈ। ਇਸ ਫੋਨ ਨੂੰ PNB ਕ੍ਰੇਡਿਟ ਕਾਰਡ ਦੇ ਨਾਲ 1,000 ਰੁਪਏ ਦੇ ਡਿਸਕਾਊਂਟ ਨਾਲ ਵੇਚਿਆ ਜਾ ਰਿਹਾ ਹੈ। ਇਸਦੇ ਨਾਲ ਹੀ ਫਲਿੱਪਕਾਰਟ Axis ਬੈਂਕ ਕਾਰਡ ਰਾਹੀ 10 ਫੀਸਦੀ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। Infinix Smart 8 HD ਸਮਾਰਟਫੋਨ ਨੂੰ ਤੁਸੀਂ ਹਰ ਮਹੀਨੇ 222 ਰੁਪਏ ਦੀ EMI ਦੇ ਨਾਲ ਵੀ ਖਰੀਦ ਸਕਦੇ ਹੋ।
Infinix Smart 8 HD ਸਮਾਰਟਫੋਨ ਦੇ ਫੀਚਰਸ: Infinix Smart 8 HD ਸਮਾਰਟਫੋਨ 'ਚ 6.6 ਇੰਚ ਦੀ ਵੱਡੀ ਸਕ੍ਰੀਨ ਦਿੱਤੀ ਗਈ ਹੈ, ਜੋ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ UniSoC T606 ਚਿਪਸੈੱਟ ਦਿੱਤੀ ਗਈ ਹੈ। ਸੁਰੱਖਿਆ ਲਈ ਫੋਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ 3GB ਰੈਮ ਅਤੇ 64GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Infinix Smart 8 HD ਸਮਾਰਟਫੋਨ 'ਚ 13MP ਦਾ ਪ੍ਰਾਈਮਰੀ ਰਿਅਰ ਕੈਮਰਾ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।
iQOO 12 5G ਸਮਾਰਟਫੋਨ ਹੋਇਆ ਲਾਂਚ: ਇਸਦੇ ਨਾਲ ਹੀ, iQOO ਨੇ ਭਾਰਤੀ ਗ੍ਰਾਹਕਾਂ ਲਈ iQOO 12 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। iQOO ਨੇ 12GB ਵਾਲੇ ਮਾਡਲ ਨੂੰ 52,999 ਰੁਪਏ ਅਤੇ 16GB ਵਾਲੇ ਮਾਡਲ ਨੂੰ 57,999 ਰੁਪਏ 'ਚ ਪੇਸ਼ ਕੀਤਾ ਹੈ। HDFC ਬੈਂਕ, ICICI ਬੈਂਕ ਡੇਬਿਟ ਅਤੇ ਕ੍ਰੇਡਿਟ ਕਾਰਡ ਰਾਹੀ ਖਰੀਦਦਾਰੀ ਕਰਨ 'ਤੇ ਗ੍ਰਾਹਕਾਂ ਨੂੰ 3,000 ਰੁਪਏ ਤੱਕ ਦੀ ਛੋਟ ਵੀ ਮਿਲ ਰਹੀ ਹੈ। iQOO ਨੇ iQOO 12 5G ਸਮਾਰਟਫੋਨ ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਹੈ। ਭਾਰਤ 'ਚ ਇਹ ਸਮਾਰਟਫੋਨ 12GB ਰੈਮ+256GB ਸਟੋਰੇਜ ਅਤੇ 16GB ਰੈਮ+512GB ਸਟੋਰੇਜ 'ਚ ਉਪਲਬਧ ਹੈ।