ਹੈਦਰਾਬਾਦ: ਐਮਾਜ਼ਾਨ ਦੀ ਫੈਸਟਿਵ ਸੇਲ ਚੱਲ ਰਹੀ ਹੈ। ਇਸ ਸੇਲ ਦੌਰਾਨ ਕਈ ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸੇਲ 'ਚ ਇੱਕ ਵਾਰ ਫਿਰ ਆਈਫੋਨ 13 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਈਫੋਨ 15 ਦੇ ਲਾਂਚ ਤੋਂ ਬਾਅਦ ਆਈਫੋਨ 13 ਦੀ ਕੀਮਤ 'ਚ ਕਟੌਤੀ ਕੀਤੀ ਗਈ ਸੀ। ਇਸਦੇ ਨਾਲ ਹੀ ਆਈਫੋਨ 13 'ਤੇ ਕਈ ਸ਼ਾਨਦਾਰ ਆਫ਼ਰਸ ਵੀ ਦਿੱਤੇ ਜਾ ਰਹੇ ਹਨ। ਆਫ਼ਰਸ ਰਾਹੀ ਤੁਸੀਂ ਇਸ ਫੋਨ ਨੂੰ 20 ਹਜ਼ਾਰ ਰੁਪਏ ਤੋਂ ਵੀ ਘਟ 'ਚ ਖਰੀਦ ਸਕਦੇ ਹੋ।
ਆਈਫੋਨ 13 ਦੀ ਕੀਮਤ 'ਚ ਹੋਈ ਕਟੌਤੀ: ਆਈਫੋਨ 13 ਦੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 59,900 ਰੁਪਏ ਹੋ ਗਈ ਹੈ। ਐਮਾਜ਼ਾਨ 'ਤੇ ਇਸਨੂੰ 15 ਫੀਸਦ ਦੇ ਡਿਸਕਾਊਂਟ ਤੋਂ ਬਾਅਦ 50,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਚੁਣੇ ਬੈਂਕ ਕਾਰਡਸ ਰਾਹੀ ਭੁਗਤਾਨ ਕਰਨ 'ਤੇ ਗ੍ਰਾਹਕਾਂ ਨੂੰ 10 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਈਫੋਨ 13 No-Cost EMI 'ਤੇ ਵੀ ਖਰੀਦਿਆਂ ਜਾ ਸਕਦਾ ਹੈ। ਆਈਫੋਨ 13 ਨੂੰ ਤੁਸੀਂ ਐਕਸਚੇਜ਼ ਆਫ਼ਰ ਦੇ ਨਾਲ ਹੋਰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ। ਐਮਾਜ਼ਾਨ 45,000 ਰੁਪਏ ਤੱਕ ਦਾ ਐਕਸਚੇਜ਼ ਡਿਸਕਾਊਂਟ ਆਫ਼ਰ ਕਰ ਰਿਹਾ ਹੈ। ਇਹ ਆਫ਼ਰ ਪੁਰਾਣੇ ਫੋਨ ਦੀ ਹਾਲਤ 'ਤੇ ਨਿਰਭਰ ਕਰੇਗਾ।
ਆਈਫੋਨ 13 ਦੇ ਫੀਚਰਸ: ਇਸ ਫੋਨ 'ਚ 6.1 ਇੰਚ ਦੀ ਸੂਪਰ ਰੇਟਿਨਾ XDR ਡਿਸਪਲੇ ਦਿੱਤੀ ਗਈ। ਆਈਫੋਨ 13 ਦੇ ਬੈਕ ਪੈਨਲ 'ਤੇ 12MP ਵਾਈਡ ਅਤੇ ਅਲਟ੍ਰਾ ਵਾਈਡ ਕੈਮਰਾ ਸੈਂਸਰ ਵਾਲਾ ਦੋਹਰਾ ਕੈਮਰਾ ਸੈਟਅੱਪ ਮਿਲਦਾ ਹੈ। ਇਸ ਫੋਨ 'ਚ 12MP ਫਰੰਟ ਕੈਮਰਾ, ਨਾਈਟ ਮੋਡ ਅਤੇ 4K Dolby Vision HDR ਰਿਕਾਰਡਿੰਗ ਵਰਗੇ ਫੀਚਰਸ ਦਿੱਤੇ ਗਏ ਹਨ।