ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ IQOO ਭਾਰਤ 'ਚ 12 ਦਸੰਬਰ ਨੂੰ IQOO 12 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਭਾਰਤ ਦਾ ਪਹਿਲਾ ਫੋਨ ਹੈ, ਜਿਸ 'ਚ Snapdragon 8th Gen 3 ਚਿਪ ਮਿਲੇਗੀ। IQOO 12 ਸਮਾਰਟਫੋਨ ਦੀ ਅੱਜ ਤੋਂ ਪ੍ਰੀ-ਬੁੱਕਿੰਗ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ 999 ਰੁਪਏ 'ਚ ਪ੍ਰੀ-ਬੁੱਕ ਕਰ ਸਕਦੇ ਹੋ। ਪ੍ਰੀ-ਬੁੱਕ ਕਰਨ ਵਾਲੇ ਗ੍ਰਾਹਕਾਂ ਨੂੰ ਕੰਪਨੀ ਫ੍ਰੀ 'ਚ vivo TWS Air ਏਅਰਬਡਸ ਵੀ ਦੇਵੇਗੀ। ਇਸਦੇ ਨਾਲ ਹੀ, ਲਾਂਚ ਤੋਂ ਪਹਿਲਾ IQOO 12 ਸਮਾਰਟਫੋਨ ਦੀ ਕੀਮਤ ਵੀ ਲੀਕ ਹੋ ਗਈ ਹੈ।
-
🌟 #PriorityPass Sale is LIVE 🚀
— iQOO India (@IqooInd) December 5, 2023 " class="align-text-top noRightClick twitterSection" data="
Pre-book your iQOO12 today & avail of the Priority Pass to buy iQOO 12, 24 Hours before the sale starts at @amazonIN & https://t.co/ZK4Krrd1DS 😉
Know More: https://t.co/0rC6Ys3iQ3#PriorityPass #iQOO12 #AmazonSpecials #BeTheGoat
*T&C Apply pic.twitter.com/joTqk3k0BU
">🌟 #PriorityPass Sale is LIVE 🚀
— iQOO India (@IqooInd) December 5, 2023
Pre-book your iQOO12 today & avail of the Priority Pass to buy iQOO 12, 24 Hours before the sale starts at @amazonIN & https://t.co/ZK4Krrd1DS 😉
Know More: https://t.co/0rC6Ys3iQ3#PriorityPass #iQOO12 #AmazonSpecials #BeTheGoat
*T&C Apply pic.twitter.com/joTqk3k0BU🌟 #PriorityPass Sale is LIVE 🚀
— iQOO India (@IqooInd) December 5, 2023
Pre-book your iQOO12 today & avail of the Priority Pass to buy iQOO 12, 24 Hours before the sale starts at @amazonIN & https://t.co/ZK4Krrd1DS 😉
Know More: https://t.co/0rC6Ys3iQ3#PriorityPass #iQOO12 #AmazonSpecials #BeTheGoat
*T&C Apply pic.twitter.com/joTqk3k0BU
IQOO 12 ਸਮਾਰਟਫੋਨ ਦੀ ਕੀਮਤ: IQOO 12 ਸਮਾਰਟਫੋਨ ਦੇ 16GB ਰੈਮ ਅਤੇ 512GB ਵਾਲੇ ਮਾਡਲ ਦੀ ਭਾਰਤ 'ਚ ਕੀਮਤ 57,999 ਰੁਪਏ ਹੋਵੇਗੀ, ਜਦਕਿ 12GB ਰੈਮ+256GB ਵਾਲੇ ਮਾਡਲ ਦੀ ਕੀਮਤ 51,999 ਅਤੇ 52,999 ਰੁਪਏ ਹੋ ਸਕਦੀ ਹੈ।
-
Enjoy a smooth experience, every time on the all-new #iQOO12 with 3 years of Android and 4 years of security updates 📲 Stay ahead of the curve with Funtouch OS 14 based on Android 14. 🚀
— iQOO India (@IqooInd) December 5, 2023 " class="align-text-top noRightClick twitterSection" data="
Know More: https://t.co/0rC6Ys3QFB#FuntouchOS #AmazonSpecials #Android14 #BeThGOAT pic.twitter.com/EpbTxwDve3
">Enjoy a smooth experience, every time on the all-new #iQOO12 with 3 years of Android and 4 years of security updates 📲 Stay ahead of the curve with Funtouch OS 14 based on Android 14. 🚀
— iQOO India (@IqooInd) December 5, 2023
Know More: https://t.co/0rC6Ys3QFB#FuntouchOS #AmazonSpecials #Android14 #BeThGOAT pic.twitter.com/EpbTxwDve3Enjoy a smooth experience, every time on the all-new #iQOO12 with 3 years of Android and 4 years of security updates 📲 Stay ahead of the curve with Funtouch OS 14 based on Android 14. 🚀
— iQOO India (@IqooInd) December 5, 2023
Know More: https://t.co/0rC6Ys3QFB#FuntouchOS #AmazonSpecials #Android14 #BeThGOAT pic.twitter.com/EpbTxwDve3
IQOO 12 ਸਮਾਰਟਫੋਨ ਦੇ ਫੀਚਰਸ: IQOO 12 ਭਾਰਤ ਦਾ ਪਹਿਲਾ ਫਲੈਗਸ਼ਿਪ ਫੋਨ ਹੀ, ਜਿਸ 'ਚ ਟ੍ਰਿਪਲ ਕੈਮਰਾ ਸੈਟਅੱਪ ਹੋਵੇਗਾ। IQOO 12 ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ 1.5K OLED ਡਿਸਪਲੇ ਮਿਲ ਸਕਦੀ ਹੈ, ਜੋ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 SOC ਚਿਪਸੈੱਟ ਦਾ ਸਪੋਰਟ ਮਿਲੇਗਾ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਇਨ੍ਹਾਂ 'ਚ 50MP ਦਾ ਮੇਨ ਕੈਮਰਾ, 50MP ਦਾ ਅਲਟ੍ਰਾਵਾਈਡ ਕੈਮਰਾ ਅਤੇ 64MP ਦਾ ਟੈਲੀਫੋਟੋ ਕੈਮਰਾ ਸ਼ਾਮਲ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 120 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus 12 ਸਮਾਰਟਫੋਨ ਅੱਜ ਹੋਵੇਗਾ ਲਾਂਚ: ਇਸਦੇ ਨਾਲ ਹੀ, OnePlus 12 ਸਮਾਰਟਫੋਨ ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਸਮਾਰਟਫੋਨ ਨੂੰ ਲੈ ਕੇ ਲਗਾਤਾਰ ਚਰਚਾ ਚਲ ਰਹੀ ਹੈ, ਤਾਂ ਅੱਜ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਕੰਪਨੀ ਇਸ ਫੋਨ ਨੂੰ ਅੱਜ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਵਿਸ਼ਵ ਅਤੇ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। OnePlus 12 ਸਮਾਰਟਫੋਨ ਨੂੰ ਲੈ ਕੇ ਅਜੇ ਤੱਕ ਕਈ ਜਾਣਕਾਰੀਆਂ ਸਾਹਮਣੇ ਆ ਗਈਆ ਹਨ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 6.82 ਇੰਚ ਦੀ OLED ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ Snapdragon 8 Gen 3 ਚਿਪਸੈੱਟ ਦੇ ਨਾਲ ਲਿਆਂਦਾ ਜਾ ਰਿਹਾ ਹੈ। OnePlus 12 ਸਮਾਰਟਫੋਨ 'ਚ 16GB ਰੈਮ ਅਤੇ 1TB ਸਟੋਰੇਜ ਦਿੱਤੀ ਜਾ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 48MP IMX581 ਅਲਟ੍ਰਾਵਾਈਡ ਲੈਂਸ ਅਤੇ 64MP OmniVision OV64B ਪੈਰੀਸਕੋਪ ਕੈਮਰੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਫਰੰਟ ਫੇਸਿੰਗ ਸੈਂਸਰ ਮਿਲ ਸਕਦਾ ਹੈ। ਇਸ ਫੋਨ 'ਚ 5,400mAh ਦੀ ਬੈਟਰੀ ਮਿਲੇਗੀ। OnePlus 12 ਸਮਾਰਟਫੋਨ ਦਾ ਡਿਜ਼ਾਈਨ OnePlus 11 ਸਮਾਰਟਫੋਨ ਵਰਗਾ ਹੈ। OnePlus 12 ਸਮਾਰਟਫੋਨ ਨੂੰ ਚੀਨ 'ਚ ਬਲੈਕ, ਵਾਈਟ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।