ETV Bharat / science-and-technology

IPhone 15 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਸ਼ਾਨਦਾਰ ਫੀਚਰਸ - 14 September ਨੂੰ ਲਾਂਚ ਹੋਵਗੀ IPhone 15 ਸੀਰੀਜ਼

9to5Mac ਨੇ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ IPhone 15 ਸੀਰੀਜ਼ ਨੂੰ 12 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। IPhone 15 ਸੀਰੀਜ਼ ਦੋ ਨਵੇਂ ਕਲਰ ਆਪਸ਼ਨ 'ਚ ਆਵੇਗੀ।

launch date of iPhone 15 series
launch date of iPhone 15 series
author img

By ETV Bharat Punjabi Team

Published : Aug 25, 2023, 1:20 PM IST

ਹੈਦਰਾਬਾਦ: ਐਪਲ ਜਲਦ ਹੀ IPhone 15 ਸੀਰੀਜ਼ ਨੂੰ ਲਾਂਚ ਕਰਨ ਵਾਲਾ ਹੈ। 9to5Mac ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ IPhone 15 ਸੀਰੀਜ਼ ਨੂੰ 12 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾ ਹੀ ਇਸ ਸੀਰੀਜ਼ ਦੇ ਕੁਝ ਫੀਚਰਸ ਸਾਹਮਣੇ ਆ ਚੁੱਕੇ ਹਨ। ਇੱਕ ਨਵੀਂ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ IPhone 15 Pro ਦੇ ਗ੍ਰੇ ਕਲਰ 'ਚ ਆਉਣ ਦੀ ਉਮੀਦ ਹੈ। ਜਿਸ ਨੂੰ ਟਾਇਟਨ ਗ੍ਰੇ ਕਲਰ ਕਿਹਾ ਜਾਵੇਗਾ। 9to5Mac ਦੀ ਰਿਪੋਰਟ ਅਨੁਸਾਰ ਕੰਪਨੀ IPhone 15 Pro ਅਤੇ IPhone 15 Pro Max ਨੂੰ ਗ੍ਰੇ ਕਲਰ ਆਪਸ਼ਨ 'ਚ ਲਾਂਚ ਕਰੇਗੀ।

IPhone 15 Pro ਦੇ ਫੀਚਰਸ: IPhone 15 Pro ਇਸ ਸਾਲ IPhone 15 Ultra ਦੇ ਨਾਮ ਨਾਲ ਲਿਆਂਦਾ ਜਾ ਸਕਦਾ ਹੈ। ਐਪਲ IPhone 15 Pro 'ਚ A17 ਚਿੱਪਸੈੱਟ ਅਤੇ 48MP ਦਾ ਪ੍ਰਾਈਮਰੀ ਕੈਮਰਾ ਦੇ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਵਾਰ ਮੋਬਾਈਲ ਦੇ ਰੰਗਾਂ ਵਰਗਾ ਹੀ ਚਾਰਜਿੰਗ ਕੇਵਲ ਵੀ ਪੇਸ਼ ਕਰੇਗੀ। ਹਾਲ ਹੀ 'ਚ ਟਿਪਸਟਰ ਮੁਕੁਲ ਸ਼ਰਮਾ ਨੇ ਚਾਰਜਿੰਗ ਕੇਵਲ ਦੀਆਂ ਤਸਵੀਰਾਂ ਟਵਿੱਟਰ 'ਤੇ ਸ਼ੇਅਰ ਕੀਤੀਆ ਸੀ। ਕਈ ਰਿਪੋਰਟਸ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਪਲ Pro ਅਤੇ Ultra ਵਿੱਚ ਫਾਸਟ ਚਾਰਜ਼ਿੰਗ ਮਿਲ ਸਕਦੀ ਹੈ। ਕੰਪਨੀ ਇਸ 'ਚ 35ਵਾਟ ਦੀ ਫਾਸਟ ਚਾਰਜਿੰਗ ਦੇ ਸਕਦੀ ਹੈ, ਜੋ ਮੌਜ਼ੂਦਾ ਮਾਡਲ ਦੀ ਤੁਲਨਾ 'ਚ 8 ਗੁਣਾ ਜ਼ਿਆਦਾ ਹੋਵੇਗੀ। ਜੇਕਰ ਇਸਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਆਈਫੋਨ 15 ਦੀ ਕੀਮਤ 1,39,900 ਰੁਪਏ ਹੋ ਸਕਦੀ ਹੈ।

28 ਅਗਸਤ ਨੂੰ ਲਾਂਚ ਹੋਵੇਗਾ Vivo V29e: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ। ਲੀਕਸ ਦੀ ਮੰਨੀਏ, ਤਾਂ Vivo V29e ਨੂੰ ਕੰਪਨੀ 25,000 ਦੇ ਆਲੇ-ਦੁਆਲੇ ਲਾਂਚ ਕਰ ਸਕਦੀ ਹੈ। Vivo V29e ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ Eye Auto Focus ਦੇ ਨਾਲ 50MP ਦਾ ਸੈਲਫ਼ੀ ਕੈਮਰਾ ਮਿਲੇਗਾ, ਜੋ ਸਹੀ ਤਰ੍ਹਾਂ ਨਾਲ ਕਿਸੇ ਚੀਜ਼ 'ਤੇ ਫੋਕਸ ਕਰ ਪਾਵੇਗਾ। ਕੰਪਨੀ ਨੇ ਫੋਨ 'ਚ ਨਾਈਟ ਫੋਟੋਗ੍ਰਾਫੀ ਅਨੁਭਵ ਨੂੰ ਬਿਹਤਰ ਕੀਤਾ ਹੈ। Vivo V29e ਵਿੱਚ 4600mAh ਦੀ ਬੈਟਰੀ 33 ਵਾਟ ਦੇ ਫਾਸਟ ਚਾਰਜ਼ਿੰਗ ਦੇ ਨਾਲ ਮਿਲ ਸਕਦੀ ਹੈ। ਫੋਨ 'ਚ 6.73 ਇੰਚ ਦੀ ਡਿਸਪਲੇ, Qualcomm Snapdragon 480 Plus SoC ਅਤੇ 8GB ਦਾ ਰੈਮ ਸਪੋਰਟ ਮਿਲ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.