ETV Bharat / science-and-technology

Oppo Reno 11 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Oppo Reno 11 in malaysia

Oppo Reno 11 Series Launch Date: Oppo ਆਪਣੇ ਯੂਜ਼ਰਸ ਲਈ Oppo Reno 11 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਜਲਦ ਹੀ ਮਲੇਸ਼ੀਆ 'ਚ ਵੀ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਸੀਰੀਜ਼ ਦੀ ਮਲੇਸ਼ੀਆ 'ਚ ਲਾਂਚ ਡੇਟ ਬਾਰੇ ਐਲਾਨ ਕਰ ਦਿੱਤਾ ਹੈ।

Oppo Reno 11 Series Launch Date
Oppo Reno 11 Series Launch Date
author img

By ETV Bharat Tech Team

Published : Jan 1, 2024, 10:41 AM IST

ਹੈਦਰਾਬਾਦ: Oppo ਆਪਣੇ ਗ੍ਰਾਹਕਾਂ ਲਈ Oppo Reno 11 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਮਲੇਸ਼ੀਆ 'ਚ ਲਾਂਚ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਕੰਪਨੀ ਨੇ X 'ਤੇ ਇਸ ਸੀਰੀਜ਼ ਬਾਰੇ ਜਾਣਕਾਰੀ ਦਿੱਤੀ ਹੈ। Oppo Reno 11 ਸੀਰੀਜ਼ ਨੂੰ 11 ਜਨਵਰੀ ਦੇ ਦਿਨ ਇਕ ਇਵੈਂਟ 'ਚ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ਦੇ ਕੁਝ ਫੀਚਰਸ ਬਾਰੇ ਜਾਣਕਾਰੀ ਵੀ ਸਾਹਮਣੇ ਆਈ ਹੈ।

Oppo Reno 11 ਸੀਰੀਜ਼ ਦੇ ਫੀਚਰਸ: Oppo Reno 11 ਸੀਰੀਜ਼ ਦੇ ਅਜੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਸੀਰੀਜ਼ ਬਾਰੇ Oppo Malaysia ਦੇ ਲੈਂਡਿੰਗ ਪੈਜ ਰਾਹੀ ਜਾਣਕਾਰੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਸੀਰੀਜ਼ 'ਚ ColorOS 14 ਦੇਖਣ ਨੂੰ ਮਿਲੇਗਾ। ਇਸ ਸੀਰੀਜ਼ 'ਚ 32MP ਦਾ ਟੈਲੀਫੋਟੋ ਕੈਮਰਾ ਮਿਲੇਗਾ। Oppo Reno 11 ਸਮਾਰਟਫੋਨ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ ਅਤੇ Oppo Reno 11 ਪ੍ਰੋ ਸਮਾਰਟਫੋਨ 'ਚ 100 ਵਾਟ ਦੀ ਰੈਪਿਡ ਚਾਰਜਿੰਗ ਦਾ ਸਪੋਰਟ ਮਿਲੇਗਾ।

Oppo Find X7 ਸੀਰੀਜ਼ ਦੀ ਲਾਂਚ ਡੇਟ: ਇਸ ਤੋਂ ਇਲਾਵਾ, Oppo ਜਲਦ ਹੀ ਆਪਣੀ ਇੱਕ ਹੋਰ ਨਵੀਂ ਸੀਰੀਜ਼ X7 ਦੇ ਸਮਾਰਟਫੋਨ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। X7 ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਗਿਆ ਹੈ। Oppo Find X7 ਸੀਰੀਜ਼ ਨੂੰ ਚੀਨੀ ਸਪ੍ਰਿੰਟ ਫੈਸਟੀਵਲ 2024 ਤੋਂ ਪਹਿਲਾ 10 ਫਰਵਰੀ ਤੋਂ 17 ਫਰਵਰੀ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Oppo Find X7 ਸੀਰੀਜ਼ ਦੀ AnTuTu ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਇਹ ਸੀਰੀਜ਼ ਮੀਡੀਆਟੇਕ Dimension 9300 ਚਿਪਸੈੱਟ ਨਾਲ ਲੈਂਸ ਹੋਵੇਗੀ। ਇਸ ਸੀਰੀਜ਼ ਨੂੰ 4nm ਪ੍ਰਕਿਰੀਆਂ 'ਤੇ ਬਣਾਇਆ ਗਿਆ ਹੈ ਅਤੇ ਇਸ 'ਚ 8-ਕੋਰ ਆਰਕੀਟੈਕਚਰ ਹਨ, ਜਿਸ 'ਚ 3.25GHz 'ਤੇ ਇੱਕ Cortex-X4 ਕੋਰ, 2.85GHz 'ਤੇ ਤਿੰਨ Cortex-X4 ਕੋਰ ਅਤੇ 2.0GHz 'ਤੇ ਚਾਰ Cortex-A720 ਕੋਰ ਸ਼ਾਮਲ ਹਨ। ਲਿਸਟਿੰਗ ਅਨੁਸਾਰ, ਇਸ ਚਿਪਸੈੱਟ ਨੂੰ 6GB ਤੱਕ LPDDR5T ਰੈਮ ਅਤੇ 1TB UFS 4.0 ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 32MP ਦਾ ਸੈਲਫ਼ੀ ਕੈਮਰਾ ਮਿਲੇਗਾ। ਕੈਮਰੇ ਨਾਲ ਜੁੜੇ ਅਜੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਨਹੀ ਆਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.