ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Oneplus ਭਾਰਤ 'ਚ ਆਪਣੇ ਪ੍ਰੋਡਕਟ ਪੋਰਟਫੋਲੀਓ ਨੂੰ ਵਧਾ ਰਹੀ ਹੈ। ਹੁਣ ਜਲਦ ਹੀ ਕੰਪਨੀ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਸਮਾਰਟਫੋਨ 19 ਅਕਤੂਬਰ ਨੂੰ ਸ਼ਾਮ 7:30 ਵਜੇ ਲਾਂਚ ਹੋਵੇਗਾ। ਲਾਂਚ ਇਵੈਂਟ ਨੂੰ ਤੁਸੀਂ ਕੰਪਨੀ ਦੇ Youtube ਚੈਨਲ ਰਾਹੀ ਦੇਖ ਸਕਦੇ ਹੋ।
-
You're invited to our Grand Opening#OnePlusOpen #OpenforEverything
— OnePlus (@oneplus) October 12, 2023 " class="align-text-top noRightClick twitterSection" data="
">You're invited to our Grand Opening#OnePlusOpen #OpenforEverything
— OnePlus (@oneplus) October 12, 2023You're invited to our Grand Opening#OnePlusOpen #OpenforEverything
— OnePlus (@oneplus) October 12, 2023
Oneplus Open ਸਮਾਰਟਫੋਨ ਦੇ ਫੀਚਰਸ: Oneplus Open ਦੀ ਕੀਮਤ ਅਤੇ ਫੀਚਰ ਸੋਸ਼ਲ ਮੀਡੀਆ 'ਤੇ ਲੀਕ ਹੋ ਗਏ ਹਨ। ਇਸ ਮੋਬਾਈਲ ਫੋਨ 'ਚ ਤੁਹਾਨੂੰ 2,440x2,268 ਪਿਕਸਲ Resolution ਦੇ ਨਾਲ 7.82 ਇੰਚ OLED ਇੰਟਰਨਲ ਸਕ੍ਰੀਨ ਅਤੇ 1,116x2,484 ਪਿਕਸਲ Resolution ਦੇ ਨਾਲ 6.31 ਇੰਚ OLED ਆਊਟਰ ਡਿਸਪਲੇ ਮਿਲ ਸਕਦੀ ਹੈ। ਦੋਨੋ ਸਕ੍ਰੀਨਾਂ ਦਾ ਰਿਫ੍ਰੈਸ਼ ਦਰ 120Hz ਹੋਵੇਗਾ। ਆਉਣ ਵਾਲੇ ਸਮਾਰਟਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 8 ਜੇਨ 2 SoC ਅਤੇ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਮਿਲਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 48 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਤੇ ਟੈਲੀਫੋਟੋ ਲੈਂਸ 3x ਆਪਟੀਕਲ ਜ਼ੂਮ ਦੇ ਨਾਲ 64 ਮੈਗਾਪਿਕਸਲ ਦਾ ਕੈਮਰਾ ਸ਼ਾਮਲ ਹੋ ਸਕਦਾ ਹੈ। ਫਰੰਟ 'ਚ ਸੈਲਫ਼ੀ ਅਤੇ ਵੀਡੀਓ ਕਾਲ ਲਈ 32 ਮੈਗਾਪਿਕਸਲ ਜਾਂ 20 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। Oneplus Open 'ਚ 4,805mAh ਦੀ ਬੈਟਰੀ ਮਿਲ ਸਕਦੀ ਹੈ, ਜੋ 100 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
-
Take a photo and show us what 🄾🄿🄴🄽 means to you for the chance to win a #OnePlusOpen!#ShotonOnePlus
— OnePlus (@oneplus) October 12, 2023 " class="align-text-top noRightClick twitterSection" data="
">Take a photo and show us what 🄾🄿🄴🄽 means to you for the chance to win a #OnePlusOpen!#ShotonOnePlus
— OnePlus (@oneplus) October 12, 2023Take a photo and show us what 🄾🄿🄴🄽 means to you for the chance to win a #OnePlusOpen!#ShotonOnePlus
— OnePlus (@oneplus) October 12, 2023
Oneplus Open ਦੀ ਕੀਮਤ: ਫਿਲਹਾਲ ਕੰਪਨੀ ਵੱਲੋ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਲਾਂਚ ਤੋਂ ਪਹਿਲਾ ਹੀ ਇਸਦੀ ਕੀਮਤ ਲੀਕ ਹੋ ਗਈ ਹੈ। ਲੀਕ ਅਨੁਸਾਰ, Oneplus Open ਦੀ ਕੀਮਤ ਭਾਰਤ 'ਚ 1,20,000 ਰੁਪਏ ਹੋ ਸਕਦੀ ਹੈ।