ਹੈਦਰਾਬਾਦ: ਲਾਵਾ ਦੇ ਨਵੇਂ ਸਮਾਰਟਫੋਨ Lava Blaze 2 5G ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ 2 ਨਵੰਬਰ ਨੂੰ ਭਾਰਤ 'ਚ ਲਾਂਚ ਹੋਣ ਵਾਲਾ ਹੈ। Lava Blaze 2 5G ਸਮਾਰਟਫੋਨ Blaze 2 ਸੀਰੀਜ਼ ਦਾ ਨਵਾਂ ਸਮਾਰਟਫੋਨ ਹੋਵੇਗਾ। ਕੰਪਨੀ ਨੇ ਹਾਲ ਹੀ ਵਿੱਚ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕੀਤਾ ਅਤੇ ਦੱਸਿਆਂ ਕਿ ਲਾਂਚ ਇਵੈਂਟ ਨੂੰ YouTube 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਸਦੇ ਨਾਲ ਹੀ ਯੂਜ਼ਰਸ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਆਪਣੀ ਇਮੇਲ ਆਈਡੀ ਅਤੇ ਫੋਨ ਨੰਬਰ ਦੇ ਰਾਹੀ ਲਾਂਚ ਇਵੈਂਟ ਲਈ ਖੁਦ ਨੂੰ ਰਿਜਿਸਟਰ ਕਰ ਸਕਦੇ ਹਨ ਅਤੇ ਇਸ ਸਮਾਰਟਫੋਨ ਨੂੰ ਜਿੱਤਣ ਦਾ ਮੌਕਾ ਪਾ ਸਕਦੇ ਹਨ।
-
#Blaze25G is here to redefine the smartphone experience. Join us for the launch event on 2nd Nov, 12 PM on YouTube. Don't miss out on the unveiling event of #LordOf5G
— Lava Mobiles (@LavaMobile) October 25, 2023 " class="align-text-top noRightClick twitterSection" data="
Register for the Launch Event & Win*: https://t.co/2e9cu8oU7k
*T&C Apply #ProudlyIndian #LavaMobiles pic.twitter.com/CPxJZMF3n7
">#Blaze25G is here to redefine the smartphone experience. Join us for the launch event on 2nd Nov, 12 PM on YouTube. Don't miss out on the unveiling event of #LordOf5G
— Lava Mobiles (@LavaMobile) October 25, 2023
Register for the Launch Event & Win*: https://t.co/2e9cu8oU7k
*T&C Apply #ProudlyIndian #LavaMobiles pic.twitter.com/CPxJZMF3n7#Blaze25G is here to redefine the smartphone experience. Join us for the launch event on 2nd Nov, 12 PM on YouTube. Don't miss out on the unveiling event of #LordOf5G
— Lava Mobiles (@LavaMobile) October 25, 2023
Register for the Launch Event & Win*: https://t.co/2e9cu8oU7k
*T&C Apply #ProudlyIndian #LavaMobiles pic.twitter.com/CPxJZMF3n7
ਕੰਪਨੀ ਨੇ Lava Blaze 2 5G ਦਾ ਟੀਜ਼ਰ ਕੀਤਾ ਸ਼ੇਅਰ: Lava Blaze 2 5G ਦਾ ਕੰਪਨੀ ਨੇ ਟੀਜ਼ਰ ਸ਼ੇਅਰ ਕੀਤਾ ਹੈ। ਇਸ਼ ਵੀਡੀਓ 'ਚ Lava Blaze 2 5G ਨੂੰ ਤਿੰਨ ਕਲਰ ਆਪਸ਼ਨਾਂ 'ਚ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ Lava Blaze 2 5G ਸਮਾਰਟਫੋਨ ਦੇ ਪਿਛਲੇ ਪਾਸੇ ਇੱਕ ਕੈਮਰਾ ਮੋਡਿਊਲ ਹੈ, ਜਿਸ 'ਚ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਹੈ। Lava Blaze 2 5G ਦੀ ਭਾਰਤ 'ਚ ਲਾਂਚ ਡੇਟ ਦਾ ਖੁਲਾਸਾ ਟਿਪਸਟਰ ਮੁਕੁਲ ਸ਼ਰਮਾ ਨੇ ਵੀ ਕੀਤਾ ਹੈ। ਉਨ੍ਹਾਂ ਨੇ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜੋ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕਰਨ ਵਾਲੇ ਪੋਸਟਰ ਦੀ ਤਰ੍ਹਾਂ ਨਜ਼ਰ ਆਉਦੀ ਹੈ।
Lava Blaze 2 5G ਸਮਾਰਟਫੋਨ ਦੀ ਕੀਮਤ: Lava Blaze 2 5G ਸਮਾਰਟਫੋਨ ਦੀ ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਇੱਕ ਟਿਪਸਟਰ ਵੱਲੋ ਦਾਅਵਾ ਕੀਤਾ ਗਿਆ ਹੈ ਕਿ Lava Blaze 2 5G ਨੂੰ 9,000-10,000 ਰੁਪਏ 'ਚ ਲਾਂਚ ਕੀਤਾ ਜਾ ਸਕਦਾ ਹੈ।
Lava Blaze 2 5G ਸਮਾਰਟਫੋਨ ਦੇ ਫੀਚਰਸ: Lava Blaze 2 5G ਸਮਾਰਟਫੋਨ 'ਚ FHD+ਪਿਕਸਲ Resolution ਅਤੇ 90Hz ਰਿਫ੍ਰੈਸ਼ ਦਰ ਦੇ ਸਪੋਰਟ ਨਾਲ LCD ਡਿਸਪਲੇ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ G57 GPU ਦੇ ਨਾਲ ਮੀਡੀਆਟੇਕ Dimension 6020 ਚਿਪਸੈੱਟ ਦਿੱਤੀ ਜਾਵੇਗੀ। Lava Blaze 2 5G ਸਮਾਰਟਫੋਨ 'ਚ 6GB ਰੈਮ ਅਤੇ 128GB ਸਟੋਰੇਜ ਮਿਲ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਰਿਅਰ ਕੈਮਰਾ ਸੈਟਅੱਪ 'ਚ LED ਫਲੈਸ਼ ਦੇ ਨਾਲ 50MP ਦਾ ਕੈਮਰਾ ਅਤੇ ਇੱਕ ਹੋਰ ਕੈਮਰਾ ਵੀ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ ਬੈਟਰੀ ਮਿਲੇਗੀ।