ਹੈਦਰਾਬਾਦ: ਗੂਗਲ ਨੇ ਦਿਵਾਲੀ 'ਤੇ ਜੀਮੇਲ ਦੇ ਲੱਖਾਂ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ Inactive ਪਏ ਲੱਖਾਂ ਜੀਮੇਲ ਅਕਾਊਂਟਸ ਨੂੰ ਬੰਦ ਕਰਨ ਜਾ ਰਹੀ ਹੈ। ਇਹ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਪ੍ਰਕਿਰਿਆਂ 'ਚ ਅਜਿਹੇ ਜੀਮੇਲ ਅਕਾਊਂਟਸ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ, ਜੋ ਕਾਫ਼ੀ ਸਮੇਂ ਤੋਂ ਐਕਟਿਵ ਨਹੀਂ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਜੀਮੇਲ ਅਕਾਊਂਟ ਬੰਦ ਹੋ ਗਿਆ, ਤਾਂ ਤੁਸੀਂ ਜੀਮੇਲ ਤੋਂ ਲੌਗਇਨ ਕਰਕੇ ਆਪਣਾ ਐਂਡਰਾਈਡ ਸਮਾਰਟਫੋਨ ਇਸਤੇਮਾਲ ਨਹੀਂ ਕਰ ਸਕੋਗੇ।
ਆਪਣੇ ਜੀਮੇਲ ਅਕਾਊਂਟ ਨੂੰ ਡਿਲੀਟ ਹੋਣ ਤੋਂ ਬਚਾਉਣ ਲਈ ਕਰੋ ਇਹ ਕੰਮ: ਜੇਕਰ ਤੁਸੀਂ ਆਪਣਾ ਗੂਗਲ ਅਕਾਊਂਟ ਪਿਛਲੇ 2 ਸਾਲਾਂ ਤੋਂ ਇਸਤੇਮਾਲ ਨਹੀਂ ਕੀਤਾ ਹੈ, ਤਾਂ ਤੁਸੀਂ ਇਸ ਅਕਾਊਂਟ ਨੂੰ ਐਕਟਿਵ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕੰਪਨੀ ਦੀ ਅਲੱਗ-ਅਲੱਗ ਸੁਵਿਧਾ ਦਾ ਇਸਤੇਮਾਲ ਕਰਨਾ ਹੋਵੇਗਾ। ਆਪਣੇ ਅਕਾਊਂਟ ਨੂੰ ਡਿਲੀਟ ਹੋਣ ਤੋਂ ਬਚਾਉਣ ਲਈ ਇਮੇਲ ਪੜ੍ਹਨਾ ਜਾਂ ਭੇਜਣਾ, ਗੂਗਲ ਡਰਾਈਵ ਦਾ ਇਸਤੇਮਾਲ ਕਰਨਾ, YouTube ਵੀਡੀਓ ਦੇਖਣਾ ਜਾਂ ਫੋਟੋ ਸ਼ੇਅਰ ਕਰਨਾ, ਪਲੇ ਸਟੋਰ ਤੋਂ ਐਪ ਡਾਊਨਲੋਡ ਕਰਨਾ ਜਾਂ ਗੂਗਲ ਸਰਚ ਦਾ ਇਸਤੇਮਾਲ ਕਰਨਾ, ਕਿਸੇ ਤੀਸਰੀ ਐਪ ਜਾਂ ਵੈੱਬਸਾਈਟ 'ਚ ਲੌਗਇਨ ਕਰਨ ਲਈ ਗੂਗਲ ਅਕਾਊਂਟ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ।
- FB-Insta ਲਈ ਕੰਪਨੀ ਲੈ ਕੇ ਆਈ 'No Ads' ਦੀ ਸੁਵਿਧਾ, ਹੁਣ ਬਿਨ੍ਹਾਂ Ads ਤੋਂ ਫੇਸਬੁੱਕ ਅਤੇ ਇੰਸਟਾ ਚਲਾਉਣ ਲਈ ਦੇਣੇ ਪੈਣਗੇ ਇੰਨੇ ਪੈਸੇ
- Meta ਕਰ ਰਿਹਾ 'In App Shopping' ਫੀਚਰ 'ਤੇ ਕੰਮ, ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀ ਸਿੱਧਾ ਮੰਗਾ ਸਕੋਗੇ ਐਮਾਜ਼ਾਨ ਤੋਂ ਸਾਮਾਨ
- WhatsApp ਦੇ View Once ਫੀਚਰ ਨਾਲ ਸ਼ੇਅਰ ਕਰ ਰਹੇ ਹੋ ਪ੍ਰਾਈਵੇਟ ਡਾਟਾ, ਤਾਂ ਲੀਕ ਹੋ ਸਕਦੀ ਹੈ ਤੁਹਾਡੀ ਜਾਣਕਾਰੀ
ਇਨ੍ਹਾਂ ਯੂਜ਼ਰਸ ਦਾ ਅਕਾਊਂਟ ਨਹੀਂ ਹੋਵੇਗਾ ਡਿਲੀਟ: ਜੇਕਰ ਤੁਸੀਂ ਆਪਣੇ ਗੂਗਲ ਅਕਾਊਂਟ ਤੋਂ ਕਿਸੇ ਕੰਪਨੀ ਦਾ ਪ੍ਰੋਡਕਟ ਜਾ ਸਰਵਿਸ ਲਈ ਹੋਈ ਹੈ, ਤਾਂ ਤੁਹਾਡਾ ਅਕਾਊਂਟ ਡਿਲੀਟ ਨਹੀਂ ਹੋਵੇਗਾ। ਇਸਦੇ ਨਾਲ ਹੀ ਜਿਹੜੇ ਅਕਾਊਂਟਸ ਤੋਂ YouTube ਵੀਡੀਓ ਪੋਸਟ ਹੋਈ ਹੈ, ਉਹ ਅਕਾਊਂਟ ਵੀ ਬਚ ਜਾਣਗੇ। ਜਿਹੜੇ ਅਕਾਊਂਟ ਨੇ ਮੁਦਰਾ ਗਿਫ਼ਟ ਕਾਰਡ ਰੱਖਿਆ ਹੈ, ਉਹ ਅਕਾਊਂਟ ਵੀ ਡਿਲੀਟ ਨਹੀਂ ਹੋਣਗੇ। ਇਸਦੇ ਨਾਲ ਹੀ ਜੇਕਰ ਤੁਸੀਂ ਆਪਣਾ ਅਕਾਊਂਟ ਬੱਚਿਆਂ ਦੇ ਅਕਾਊਂਟ ਨਾਲ ਲਿੰਕ ਕੀਤਾ ਹੈ ਅਤੇ ਗੂਗਲ ਅਕਾਊਂਟ ਦਾ ਇਸਤੇਮਾਲ ਐਪ ਪ੍ਰਕਾਸ਼ਨ ਲਈ ਕੀਤਾ ਹੈ, ਉਹ ਅਕਾਊਂਟ ਵੀ ਡਿਲੀਟ ਨਹੀਂ ਹੋਣਗੇ।