ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਕੰਪਨੀ ਨੇ ਇਸ ਸੀਰੀਜ਼ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। Realme 12 ਸੀਰੀਜ਼ ਨੂੰ ਸੇਲ ਲਈ ਫਲਿੱਪਕਾਰਟ 'ਤੇ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਫੋਨ ਨੂੰ ਲਾਂਚ ਕਰਨ ਦਾ ਅਧਿਕਾਰਿਤ ਮਾਈਕ੍ਰੋਸਾਈਟ ਜਾਰੀ ਕਰ ਦਿੱਤਾ ਹੈ।
-
The moment is here! 🤯
— realme (@realmeIndia) January 10, 2024 " class="align-text-top noRightClick twitterSection" data="
Revealing the master lens to revolutionize your visualization experience with the periscope camera. #PeriscopeOver200MP
Guess the launch date and stand a chance to win #realme12ProSeries5G!🤩
Know more: https://t.co/jH9H8nqk55 pic.twitter.com/zkRYMLmMnF
">The moment is here! 🤯
— realme (@realmeIndia) January 10, 2024
Revealing the master lens to revolutionize your visualization experience with the periscope camera. #PeriscopeOver200MP
Guess the launch date and stand a chance to win #realme12ProSeries5G!🤩
Know more: https://t.co/jH9H8nqk55 pic.twitter.com/zkRYMLmMnFThe moment is here! 🤯
— realme (@realmeIndia) January 10, 2024
Revealing the master lens to revolutionize your visualization experience with the periscope camera. #PeriscopeOver200MP
Guess the launch date and stand a chance to win #realme12ProSeries5G!🤩
Know more: https://t.co/jH9H8nqk55 pic.twitter.com/zkRYMLmMnF
Realme 12 ਸੀਰੀਜ਼ ਦਾ ਐਲਾਨ: ਕੰਪਨੀ ਨੇ Realme India ਦੇ ਅਧਿਕਾਰਿਤ X 'ਤੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ Realme 12 ਸੀਰੀਜ਼ ਨੂੰ ਭਾਰਤ 'ਚ ਜਨਵਰੀ ਮਹੀਨੇ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਲਾਂਚ ਡੇਟ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਹੈ ਅਤੇ ਗ੍ਰਾਹਕਾਂ ਨੂੰ ਲਾਂਚ ਡੇਟ ਦਾ ਅੰਦਾਜ਼ਾ ਲਗਾਉਣ ਲਈ ਕਿਹਾ ਹੈ। ਇਸ ਪੋਸਟ ਰਾਹੀ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ ਕਿ ਇਸ ਸੀਰੀਜ਼ 'ਚ 200MP ਅਤੇ ਪੈਰੀਸਕੋਪ ਕੈਮਰਾ ਮਿਲ ਸਕਦਾ ਹੈ।
Realme 12 ਸੀਰੀਜ਼ ਦੇ ਫੀਚਰਸ: Certification ਸਾਈਟਸ 'ਤੇ ਇਸ ਸੀਰੀਜ਼ ਦੇ ਕੁਝ ਫੀਚਰਸ ਲੀਕ ਹੋਏ ਹਨ। ਲੀਕ ਰਿਪੋਰਟਸ ਅਨੁਸਾਰ, Realme 12 ਪ੍ਰੋ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ ਜੇਨ 3 ਚਿਪਸੈੱਟ ਮਿਲ ਸਕਦੀ ਹੈ। Realme ਦੀ ਆਉਣ ਵਾਲੀ ਸੀਰੀਜ਼ 'ਚ ਕਰਵ ਕਿਨਾਰਿਆਂ ਵਾਲੀ ਡਿਸਪਲੇ ਮਿਲੇਗੀ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 32MP ਦਾ IMX709 ਟੈਲੀਫੋਟੋ ਕੈਮਰਾ ਮਿਲ ਸਕਦਾ ਹੈ, ਜਦਕਿ 12 ਪ੍ਰੋ ਪਲੱਸ 'ਚ 64MP ਦਾ OmniVision OV64B ਪੈਰੀਸਕੋਪ Telescopic ਕੈਮਰਾ ਦੇਖਣ ਨੂੰ ਮਿਲੇਗਾ।
Vivo V30 ਸੀਰੀਜ਼ ਜਲਦ ਹੋਵੇਗੀ ਲਾਂਚ: ਇਸ ਤੋਂ ਇਲਾਵਾ, Vivo ਆਪਣੇ ਗ੍ਰਾਹਕਾਂ ਲਈ Vivo V30 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ Vivo V30 ਅਤੇ Vivo V30 ਪ੍ਰੋ ਸਮਾਰਟਫੋਨ ਸ਼ਾਮਲ ਹਨ। ਕੰਪਨੀ ਵੱਲੋ ਅਜੇ Vivo V30 ਸੀਰੀਜ਼ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਸ ਦੌਰਾਨ UAE ਦੇ TDRA Certification ਪਲੇਟਫਾਰਮ 'ਤੇ ਇਸ ਸੀਰੀਜ਼ ਨੂੰ ਲਿਸਟ ਕਰ ਦਿੱਤਾ ਗਿਆ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਲੀਕ ਅਨੁਸਾਰ, Vivo V30 ਸੀਰੀਜ਼ 'ਚ 6.78 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਸੀਰੀਜ਼ 1260x2800 ਪਿਕਸਲ Resolution ਵਾਲੇ 1.5K AMOLED ਡਿਸਪਲੇ ਦੇ ਨਾਲ ਆਵੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ। Vivo V30 ਸੀਰੀਜ਼ ਨੂੰ ਕੰਪਨੀ 12GB ਤੱਕ ਦੀ LPDDR4x ਰੈਮ ਅਤੇ 256GB ਤੱਕ ਦੀ UFS2.2 ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕਰ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਸੀਰੀਜ਼ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਦਿੱਤੇ ਜਾ ਸਕਦੇ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾਵਾਈਡ ਐਂਗਲ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ ਦੋਹਰੇ LED ਦੇ ਨਾਲ 50MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।