ETV Bharat / science-and-technology

WhatsApp 'ਚ ਮਿਲ ਸਕਦਾ ਹੈ 'Status Ad' ਫੀਚਰ, ਯੂਜ਼ਰਸ ਕਰ ਸਕਣਗੇ ਵਟਸਐਪ ਸਟੇਟਸ ਤੋਂ ਕਮਾਈ - ਮਾਰਕ ਜ਼ੁਕਰਬਰਗ

WhatsApp: ਵਟਸਐਪ ਲਗਾਤਾਰ ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਹੁਣ ਜਲਦ ਹੀ ਤੁਹਾਨੂੰ ਵਟਸਐਪ 'ਤੇ ਵਿਗਿਆਪਨ ਦਾ ਆਪਸ਼ਨ ਮਿਲੇਗਾ। ਵਟਸਐਪ ਦੇ ਮੁਖੀ ਵਿਲ ਕੈਥਕਾਰਟ ਨੇ ਦੱਸਿਆਂ ਹੈ ਕਿ ਵਟਸਐਪ ਯੂਜ਼ਰਸ ਨੂੰ ਜਲਦ ਹੀ ਵਿਗਿਆਪਨ ਦਾ ਆਪਸ਼ਨ ਮਿਲੇਗਾ ਅਤੇ ਯੂਜ਼ਰਸ ਦੇ ਪ੍ਰਾਈਮਰੀ ਚੈਟਾਂ 'ਚ ਵਿਗਿਆਪਨ ਨਜ਼ਰ ਨਹੀਂ ਆਉਣਗੇ।

WhatsApp 'Status Ad' feature
WhatsApp 'Status Ad' feature
author img

By ETV Bharat Tech Team

Published : Nov 9, 2023, 4:05 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਯੂਜ਼ਰਸ ਲਈ ਕਮਾਈ ਦਾ ਆਪਸ਼ਨ ਲੈ ਕੇ ਆ ਰਹੀ ਹੈ। ਯੂਜ਼ਰਸ ਨੂੰ ਜਲਦ ਹੀ ਵਟਸਐਪ 'ਚ ਸਟੇਟਸ ਵਿਗਿਆਪਨ ਫੀਚਰ ਮਿਲੇਗਾ। ਕੰਪਨੀ ਯੂਜ਼ਰਸ ਦੇ ਸਟੇਟਸ 'ਚ ਵਿਗਿਆਪਨ ਦਿਖਾਇਆ ਕਰੇਗੀ। ਹੁਣ ਯੂਜ਼ਰਸ ਵਟਸਐਪ ਸਟੇਟਸ ਰਾਹੀ ਕਮਾਈ ਕਰ ਸਕਣਗੇ।

ਸਟੇਟਸ 'ਤੇ ਨਜ਼ਰ ਆਉਣਗੇ ਵਿਗਿਆਪਨ: ਵਟਸਐਪ ਵੱਲੋਂ ਅਜੇ ਇਸ ਫੀਚਰ ਨੂੰ ਰੋਲਆਊਟ ਕਰਨ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇੱਕ ਇੰਟਰਵੀਊ ਦੌਰਾਨ ਵਟਸਐਪ ਦੇ ਮੁਖੀ ਵਿਲ ਕੈਥਕਾਰਟ ਨੇ ਮੰਨਿਆ ਸੀ ਕਿ ਵਟਸਐਪ 'ਤੇ ਵਿਗਿਆਪਨ ਦਾ ਆਪਸ਼ਨ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀ ਯੂਜ਼ਰਸ ਦੇ ਪ੍ਰਾਈਮਰੀ ਚੈਟ 'ਚ ਵਿਗਿਆਪਨ ਨਹੀਂ ਦਿਖਾਏਗੀ, ਜਦਕਿ ਵਟਸਐਪ ਚੈਨਲ ਅਤੇ ਵਟਸਐਪ ਸਟੇਟਸ 'ਚ ਵਿਗਿਆਪਨ ਦਿਖਾਏ ਜਾਣਗੇ।

ਵਟਸਐਪ ਚੈਨਲ 'ਚ ਜਲਦ ਮਿਲ ਸਕਦਾ 'Status Ad' ਫੀਚਰ: ਵਿਲ ਕੈਥਕਾਰਟ ਨੇ ਕਿਹਾ ਕਿ ਵਟਸਐਪ ਚੈਨਲ ਅਤੇ ਵਟਸਐਪ ਸਟੇਟਸ 'ਚ ਵਿਗਿਆਪਨ ਦਿਖਾਏ ਜਾਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੈਨਲ ਸਬਸਕ੍ਰਿਪਸ਼ਨ ਤੋਂ ਇਸ ਫੀਚਰ ਲਈ ਫੀਸ ਲਈ ਜਾ ਸਕਦੀ ਹੈ। ਇਹ ਫੀਚਰ ਸਿਰਫ਼ ਉਨ੍ਹਾਂ ਯੂਜ਼ਰਸ ਲਈ ਉਪਲਬਧ ਹੋਵੇਗਾ, ਜੋ ਐਕਸੈਸ ਲਈ ਭੁਗਤਾਨ ਕਰਦੇ ਹਨ, ਪਰ ਮੈਟਾ ਦੇ ਇੱਕ ਅਧਿਕਾਰੀ ਵੱਲੋ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹ ਅਜੇ ਕਿਸੇ ਵੀ ਦੇਸ਼ 'ਚ 'Status Ad' ਫੀਚਰ ਦੀ ਟੈਸਟਿੰਗ ਨਹੀਂ ਕਰ ਰਹੇ ਹਨ।

ਵਟਸਐਪ ਯੂਜ਼ਰਸ ਦੀ ਗਿਣਤੀ: ਵਟਸਐਪ ਦੇ ਦੁਨੀਆਂ ਭਰ 'ਚ 2 ਬਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ, ਜੋ ਕਿ 2014 ਵਿੱਚ ਮਾਰਕ ਜ਼ੁਕਰਬਰਗ ਦੁਆਰਾ 19 ਬਿਲੀਅਨ ਡਾਲਰ ਵਿੱਚ ਵਟਸਐਪ ਹਾਸਲ ਕੀਤੇ ਜਾਣ ਤੋਂ ਬਾਅਦ ਵਿਗਿਆਪਨ-ਮੁਕਤ ਹਨ।

ਵਟਸਐਪ ਇਨ੍ਹਾਂ ਫੀਚਰਸ 'ਤੇ ਵੀ ਕਰ ਰਿਹਾ ਕੰਮ : ਵਟਸਐਪ ਚੈਨਲ 'ਚ ਕ੍ਰਿਏਟਰਸ ਨੂੰ 'view count' ਚੈਕ ਕਰਨ ਦੀ ਸੁਵਿਧਾ ਵੀ ਦੇਣ ਜਾ ਰਿਹਾ ਹੈ। ਇਸ ਫੀਚਰ ਰਾਹੀ ਚੈਨਲ ਕ੍ਰਿਏਟਰਸ ਦੇਖ ਸਕਣਗੇ ਕਿ ਉਨ੍ਹਾਂ ਦੀ ਪੋਸਟ ਨੂੰ ਕਿੰਨੇ ਲੋਕਾਂ ਨੇ ਦੇਖ ਲਿਆ ਹੈ। ਇਸ ਤੋਂ ਇਲਾਵਾ ਕੰਪਨੀ ਵਟਸਐਪ ਯੂਜ਼ਰਸ ਲਈ ਕੈਲੰਡਰ ਵਾਲਾ ਫੀਚਰ ਲਿਆਉਣ 'ਤੇ ਵੀ ਕੰਮ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਖਾਸ ਮੈਸੇਜ ਨੂੰ ਆਸਾਨੀ ਨਾਲ ਲੱਭ ਸਕਣਗੇ। ਫਿਲਹਾਲ ਇਹ ਫੀਚਰ ਵਟਸਐਪ ਵੈੱਬ ਲਈ ਲਿਆਂਦਾ ਜਾ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਐਂਡਰਾਈਡ ਅਤੇ IOS ਯੂਜ਼ਰਸ ਲਈ ਵੀ ਨਵਾਂ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜੀਮੇਲ ਆਈਡੀ ਰਾਹੀ ਆਪਣੇ ਵਟਸਐਪ ਅਕਾਊਂਟ ਨੂੰ ਲੌਗਇਨ ਕਰ ਸਕੋਗੇ। ਵਰਤਮਾਨ ਸਮੇਂ 'ਚ ਵਟਸਐਪ ਅਕਾਊਂਟ ਨੂੰ ਖੋਲ੍ਹਣ ਲਈ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ, ਪਰ ਜਲਦ ਹੀ ਤੁਸੀਂ ਮੇਲ ਆਈਡੀ ਦੀ ਮਦਦ ਨਾਲ ਵੀ ਆਪਣਾ ਵਟਸਐਪ ਅਕਾਊਂਟ ਖੋਲ੍ਹ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.