ETV Bharat / science-and-technology

StarLink: ਐਲੋਨ ਮਸਕ ਦੀ ਕੰਪਨੀ StarLink ਅਗਲੇ ਮਹੀਨੇ ਭਾਰਤ 'ਚ ਸ਼ੁਰੂ ਕਰ ਸਕਦੀ ਹੈ ਆਪਣੀ ਸੁਵਿਧਾ, ਇੰਨੀ ਹੋਵੇਗੀ ਫੀਸ - StarLink ਨੂੰ GMPCS ਲਾਈਸੈਂਸ ਦੀ ਲੋੜ

Elon Musk Company StarLink: ਐਲੋਨ ਮਸਕ ਦੀ ਕੰਪਨੀ StarLink ਜਲਦ ਹੀ ਭਾਰਤ 'ਚ ਆਵੇਗੀ। StarLink ਨੇ ਬੀਤੇ ਸਾਲ ਸੈਟਾਲਾਈਟ ਇੰਟਰਨੈੱਟ ਸੇਵਾ ਲਈ ਪ੍ਰੀ-ਬੁਕਿੰਗ ਸ਼ੁਰੂ ਕੀਤੀ ਸੀ। ਜਿਸਨੂੰ ਦੂਰਸੰਚਾਰ ਵਿਭਾਗ ਦੇ ਦਖਲ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।

Elon Musk Company StarLink
Elon Musk Company StarLink
author img

By ETV Bharat Punjabi Team

Published : Sep 28, 2023, 10:41 AM IST

ਹੈਦਰਾਬਾਦ: ਐਲੋਨ ਮਸਕ ਦੀ ਕੰਪਨੀ StarLink ਅਗਲੇ ਮਹੀਨੇ ਭਾਰਤ 'ਚ ਆਪਣੀ ਹਾਈ ਸਪੀਡ ਇੰਟਰਨੈੱਟ ਸੁਵਿਧਾ ਸ਼ੁਰੂ ਕਰ ਸਕਦੀ ਹੈ। ਇਸ ਲਈ ਕੰਪਨੀ ਨੂੰ ਆਉਣ ਵਾਲੇ ਕੁਝ ਦਿਨਾਂ 'ਚ Global mobile personal communication by satellite ਤੋਂ ਲਾਇਸੈਂਸ ਮਿਲ ਸਕਦਾ ਹੈ। StarLink OneWeb ਅਤੇ Jio ਸੈਟੇਲਾਈਟ ਤੋਂ ਬਾਅਦ ਸਪੈਕਟਰਮ ਅਲਾਟਮੈਂਟ ਲਈ ਯੋਗ ਬਣਨ ਵਾਲੀ ਤੀਜੀ ਕੰਪਨੀ ਹੋਵੇਗੀ। ਇਸ ਤੋਂ ਬਾਅਦ StarLink ਦੇਸ਼ 'ਚ ਆਪਣੀਆਂ ਸੈਟਾਲਾਈਟ ਬ੍ਰਾਂਡਬੈਂਡ ਸੇਵਾਵਾਂ ਸ਼ੁਰੂ ਕਰ ਸਕੇਗਾ। ਮਿਲੀ ਜਾਣਕਾਰੀ ਅਨੁਸਾਰ, StarLink ਨੇ ਬ੍ਰਾਂਡਬੈਂਡ ਸੇਵਾਵਾਂ ਸ਼ੁਰੂ ਕਰਨ ਲਈ ਸੈਟਾਲਾਈਟ, ਡਾਟਾ ਟ੍ਰਾਂਸਫਰ ਅਤੇ ਸਟੋਰੇਜ ਨੂੰ ਲੈ ਕੇ ਆਪਣੇ ਪਲੈਨ ਡਿਪਾਰਟਮੈਂਟ ਆਫ਼ Telecommunication ਨੂੰ ਉਪਲਬਧ ਕਰਵਾਏ ਹਨ।

StarLink ਨੂੰ ਲਾਈਸੈਂਸ ਲੈਣ ਲਈ ਲੈਣੀ ਹੋਵੇਗੀ ਮਨਜ਼ੂਰੀ: ਬੀਤੇ ਸਾਲ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ StarLink ਨੂੰ GMPCS ਲਾਈਸੈਂਸ ਦੀ ਲੋੜ ਹੁੰਦੀ ਹੈ, ਜੋ ਕਿ 20 ਸਾਲ ਦੇ ਸਮੇਂ ਲਈ ਜਾਰੀ ਕੀਤਾ ਜਾਂਦਾ ਹੈ। ਦੂਜੇ ਪਾਸੇ ਦੂਰਸੰਚਾਰ ਵਿਭਾਗ ਨੇ ਦੱਸਿਆ ਸੀ ਕਿ StarLink ਦੀ ਐਪਲੀਕੇਸ਼ਨ ਨੂੰ ਅੱਗੇ ਵਧਾਉਣ 'ਚ ਕਾਫ਼ੀ ਸਮਾਂ ਲੱਗਿਆ, ਕਿਉਕਿ ਕੰਪਨੀ ਵੱਲੋ ਜ਼ਰੂਰੀ ਦਸਤਾਵੇਜ਼ ਪੂਰਾ ਕਰਨ 'ਚ ਸਮਾਂ ਲੱਗ ਗਿਆ ਸੀ। ਅਜਿਹੇ 'ਚ StarLink ਨੂੰ ਲਾਈਸੈਂਸ ਲੈਣ ਲਈ ਪੁਲਾੜ ਵਿਭਾਗ, ਦੂਰਸੰਚਾਰ ਵਿਭਾਗ ਅਤੇ ਗ੍ਰਹਿ ਮੰਤਰਾਲਾ ਤੋਂ ਆਗਿਆ ਲੈਣੀ ਹੋਵੇਗੀ।

StarLink ਨੇ ਪਿਛਲੇ ਸਾਲ ਪ੍ਰੀ-ਬੁਕਿੰਗ ਕੀਤੀ ਸੀ ਸ਼ੁਰੂ: StarLink ਨੇ ਬੀਤੇ ਸਾਲ ਸੈਟਾਲਾਈਟ ਇੰਟਰਨੈੱਟ ਸੇਵਾ ਲਈ ਪ੍ਰੀ-ਬੁਕਿੰਗ ਸ਼ੁਰੂ ਕੀਤੀ ਸੀ। ਜਿਸਨੂੰ ਦੂਰਸੰਚਾਰ ਵਿਭਾਗ ਦੇ ਦਖਲ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਅਤੇ DOT ਦੇ ਆਦੇਸ਼ 'ਤੇ StarLink ਨੇ 5000 ਤੋਂ ਜ਼ਿਆਦਾ ਗ੍ਰਾਹਕਾਂ ਨੂੰ ਪ੍ਰੀ-ਬੁਕਿੰਗ ਦੀ 8000 ਰੁਪਏ ਦੀ ਫੀਸ ਵਾਪਸ ਕੀਤੀ ਸੀ।

  • Starlink is available on all 7 continents, in over 60 countries and many more markets, connecting 2M+ active customers and counting with high-speed internet!

    Thank you to all of our customers around the world 🛰️🌎❤️ → https://t.co/D6L8BSisQq pic.twitter.com/jVfWTEfHkz

    — Starlink (@Starlink) September 23, 2023 " class="align-text-top noRightClick twitterSection" data=" ">

StarLink ਦੀ ਫੀਸ: ਸੈਟਾਲਾਈਟ ਬ੍ਰਾਂਡਬੈਂਡ ਸਪੇਸ ਲਈ ਫਾਈਬਰ ਆਧਾਰਿਤ ਬ੍ਰਾਂਡਬੈਂਡ ਸੇਵਾ ਤੋਂ ਜ਼ਿਆਦਾ ਫੀਸ ਲੈਣੀ ਹੁੰਦੀ ਹੈ, ਪਰ StarLink ਆਪਣੇ ਯੂਜ਼ਰਸ ਨੂੰ ਪ੍ਰਮੋਸ਼ਨਲ ਆਫ਼ਰ ਦੇ ਸਕਦੀ ਹੈ। ਇਸਦੇ ਨਾਲ ਹੀ ਇੱਕ ਵਾਰ ਸੈਟਅੱਪ ਲਗਾਉਣ ਲਈ 8 ਤੋਂ 10 ਰੁਪਏ ਅਤੇ ਮਹੀਨੇ 'ਚ 300 ਤੋਂ 400 ਰੁਪਏ ਦੇ ਵਿਚਕਾਰ ਚਾਰਜ ਕੀਤਾ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.