ਹੈਦਰਾਬਾਦ: ਦੇਸ਼ ਵਿੱਚ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। 21ਵੀਂ ਸਦੀ ਦੇ ਮੌਜੂਦਾ ਯੁੱਗ ਵਿੱਚ, ਤੁਹਾਡਾ ਡੇਟਾ ਸੁਰੱਖਿਅਤ ਨਹੀਂ ਹੈ। ਇਹ ਤੁਹਾਡੇ ਹੱਥ ਵਿੱਚ ਰੱਖੇ ਮੋਬਾਈਲ ਵਿੱਚ ਪਾਸਵਰਡ ਤੋਂ ਬਾਅਦ ਵੀ ਉਡਾ ਦਿੱਤਾ ਜਾ ਰਿਹਾ ਹੈ। ਸਿਰਫ਼ ਇਹ ਹੀ ਨਹੀਂ, ਬਹੁਤ ਸਾਰੇ ਲੋਕਾਂ ਨੂੰ ਆਨਲਾਈਨ ਧੋਖਾਧੜੀ ਹੋਣ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਹੈ ਕਿ, ਉਨ੍ਹਾਂ ਨਾਲ ਠੱਗੀ ਹੋਈ ਹੈ।
ਜਿਸ ਰਫ਼ਤਾਰ ਨਾਲ ਟੈਕਨੋਲੋਜੀ ਨੇ ਤਰੱਕੀ ਕੀਤੀ ਹੈ, ਉਸੇ ਰਫ਼ਤਾਰ ਨਾਲ, ਇੰਟਰਨੈਟ ਉੱਤੇ ਮਨੁੱਖੀ ਨਿਰਭਰਤਾ ਵੀ ਵਧੀ ਹੈ। ਇੱਕ ਜਗ੍ਹਾ ਬੈਠਣ ਨਾਲ, ਇੰਟਰਨੈੱਟ ਰਾਹੀਂ ਮਨੁੱਖਾਂ ਦੀ ਪਹੁੰਚ ਵਿਸ਼ਵ ਦੇ ਹਰ ਕੋਨੇ ਵਿੱਚ ਅਸਾਨ ਹੋ ਗਈ ਹੈ। ਅੱਜ ਦੇ ਸਮੇਂ ਵਿੱਚ, ਹਰ ਚੀਜ ਜਿਸ ਬਾਰੇ ਇੱਕ ਵਿਅਕਤੀ ਸੋਚ ਸਕਦਾ ਹੈ, ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸੋਸ਼ਲ ਨੈਟਵਰਕਿੰਗ, ਆਨਲਾਈਨ ਸ਼ਾਪਿੰਗ, ਡਾਟਾ ਸਟੋਰ ਕਰਨਾ, ਗੇਮਿੰਗ, ਆਨਲਾਈਨ ਪੜ੍ਹਾਈ, ਆਨਲਾਈਨ ਨੌਕਰੀਆਂ ਆਦਿ। ਇੰਟਰਨੈੱਟ ਦੇ ਵਿਕਾਸ ਅਤੇ ਇਸ ਨਾਲ ਜੁੜੇ ਲਾਭਾਂ ਦੇ ਨਾਲ ਸਾਈਬਰ ਅਪਰਾਧ ਵੀ ਵਧਿਆ ਹੈ।
ਸਾਈਬਰ ਕ੍ਰਾਈਮ ਵਿਅਕਤੀ ਦੀ ਜਾਣਕਾਰੀ ਚੋਰੀ ਕਰਨਾ, ਜਾਣਕਾਰੀ ਨੂੰ ਮਿਟਾਉਣਾ, ਜਾਣਕਾਰੀ ਵਿੱਚ ਫੇਰ ਬਦਲ ਕਰਨਾ, ਕਿਸੇ ਹੋਰ ਦੀ ਜਾਣਕਾਰੀ ਦੇਣਾ ਜਾਂ ਨਸ਼ਟ ਕਰਨਾ ਹੈ। ਸਪੈਮ ਈਮੇਲ, ਹੈਕਿੰਗ, ਫਿਸ਼ਿੰਗ, ਕਿਸੇ ਦੀ ਜਾਣਕਾਰੀ ਆਨਲਾਈਨ ਪ੍ਰਾਪਤ ਕਰਨਾ ਜਾਂ ਹਰ ਸਮੇਂ ਕਿਸੇ ਦਾ ਟਰੈਕ ਰੱਖਣਾ ਇੱਕ ਸਾਈਬਰ ਅਪਰਾਧ ਹੈ।
ਸਾਲ 2018 ਦੇ ਅੰਕੜਿਆਂ ਦੇ ਅਨੁਸਾਰ ਸਾਈਬਰ ਕ੍ਰਾਈਮ ਵਿੱਚ 63.5% ਦਾ ਵਾਧਾ ਹੋਇਆ ਹੈ। ਸਾਲ 2018 ਵਿਚ 27,248 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਮੁਕਾਬਲੇ ਇਸ ਸਾਲ ਕੁਲ 44,546 ਕੇਸ ਦਰਜ ਕੀਤੇ ਗਏ ਹਨ।
ਸਾਲ 2018 ਦੇ ਅੰਕੜਿਆਂ ਅਨੁਸਾਰ ਸਾਈਬਰ ਕ੍ਰਾਈਮ ਵਿੱਚ 63.5% ਦਾ ਵਾਧਾ ਹੋਇਆ ਹੈ। ਸਾਲ 2018 ਵਿੱਚ 27,248 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਮੁਕਾਬਲੇ ਇਸ ਸਾਲ ਕੁੱਲ 44,546 ਕੇਸ ਦਰਜ ਕੀਤੇ ਗਏ ਹਨ।
ਉਸੇ ਸਮੇਂ, ਸਾਈਬਰ ਅਪਰਾਧ ਦੀ ਦਰ 2018 ਵਿੱਚ 2.0 ਤੋਂ ਵੱਧ ਕੇ 2019 ਵਿੱਚ 3.3 ਹੋ ਗਈ। ਇਸ ਸ਼੍ਰੇਣੀ ਅਧੀਨ ਅਪਰਾਧ ਦਰ 2018 ਵਿੱਚ 2.0 ਤੋਂ ਵਧ ਕੇ 2019 ਵਿੱਚ 3.3 ਹੋ ਗਈ ਹੈ। 2019 ਵਿੱਚ, ਸਾਈਬਰ ਅਪਰਾਧ ਦੇ ਦਰਜ ਕੀਤੇ ਗਏ 60.4% (, 44,54646 ਮਾਮਲਿਆਂ ਵਿੱਚੋਂ 26,891) ਧੋਖਾਧੜੀ ਦੇ ਸਨ, 5.1% (2,266 ਮਾਮਲੇ) ਜਿਨਸੀ ਸ਼ੋਸ਼ਣ ਨਾਲ ਸਬੰਧਿਤ ਸਨ ਅਤੇ 4.2% (1,874 ਕੇਸ) ਬਦਨਾਮ ਕਰਨ ਦੇ ਮਕਸਦ ਨਾਲ ਕੀਤੇ ਗਏ ਅਪਰਾਧ ਦੇ ਸਨ।
ਸਾਈਬਰ ਅਪਰਾਧ ਜ਼ਰੀਏ ਜਬਰਦਸਤੀ ਦੇ 1,842 ਮਾਮਲੇ ਦਰਜ ਕੀਤੇ ਗਏ, ਨਿੱਜੀ ਬਦਲਾ ਲੈਣ ਦੇ 1,207 ਮਾਮਲੇ ਦਰਜ ਕੀਤੇ ਗਏ ਅਤੇ 581 ਗੁੱਸੇ ਵਿੱਚ ਆ ਕੇ ਸਾਈਬਰ ਅਪਰਾਧ ਕਰਨ ਦੇ ਕੇਸ ਦਰਜ ਕੀਤੇ ਗਏ।
ਰਾਜਨੀਤਿਕ ਉਦੇਸ਼ਾਂ ਲਈ ਕੀਤੇ ਗਏ ਸਾਈਬਰ ਅਪਰਾਧਾਂ ਦੀ ਗਿਣਤੀ 316 ਸੀ, ਜਦੋਂ ਕਿ ਅੱਤਵਾਦੀ ਫੰਡਾਂ ਨਾਲ ਜੁੜੇ 199 ਕੇਸ ਸਨ। ਅੱਠ ਮਾਮਲੇ ਅੱਤਵਾਦੀ ਭਰਤੀ ਨਾਲ ਸਬੰਧਿਤ ਸਨ ਅਤੇ 49 ਕੇਸ ਦੇਸ਼ ਵਿਰੁੱਧ ਨਫ਼ਰਤ ਫੈਲਾਉਣ ਵਾਲੇ ਸਨ।
ਸਾਈਬਰ ਕ੍ਰਾਈਮ ਦੇ ਕੁੱਲ 44,546 ਕੇਸਾਂ ਵਿੱਚੋਂ 30,729 ਮਾਮਲੇ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਹਨ। ਆਈਪੀਸੀ ਅਤੇ ਆਈ ਟੀ ਐਕਟ ਤਹਿਤ 13,730 ਕੇਸ ਦਰਜ ਕੀਤੇ ਗਏ ਸਨ। ਆਈਟੀ ਐਕਟ ਨਾਲ ਵਿਸ਼ੇਸ਼ ਅਤੇ ਸਥਾਨਿਕ ਕਾਨੂੰਨਾਂ (ਐਸਐਲਐਲ) ਦੇ ਤਹਿਤ 87 ਕੇਸ ਦਰਜ ਕੀਤੇ ਗਏ ਸਨ।
ਕਰਨਾਟਕ ਵਿੱਚ ਸਾਈਬਰ ਅਪਰਾਧ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਥੇ 12,020 ਕੇਸ ਦਰਜ ਕੀਤੇ ਗਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 11,416 ਅਤੇ ਮਹਾਰਾਸ਼ਟਰ ਵਿੱਚ 4,967 ਮਾਮਲੇ ਸਾਹਮਣੇ ਆਏ ਹਨ।
ਪ੍ਰਤੀ ਲੱਖ ਅਬਾਦੀ ਦੇ ਦਰਜ ਕੇਸਾਂ ਦੇ ਅਧਾਰ ਉੱਤੇ ਕੀਤੀ ਗਈ ਗਣਨਾ ਦੇ ਅਨੁਸਾਰ, ਕਰਨਾਟਕ ਵਿੱਚ ਸਾਈਬਰ ਕ੍ਰਾਈਮ ਦਰ 18.2%, ਤੇਲੰਗਾਨਾ ਵਿੱਚ 7.2%, ਅਸਾਮ ਵਿੱਚ 6.2% ਅਤੇ ਯੂਪੀ ਵਿੱਚ 5.1% ਸੀ।