ਹੈਦਰਾਬਾਦ: ਸੈਮਸੰਗ ਨੇ ਕੁਝ ਦਿਨ ਪਹਿਲਾ ਹੀ ਬਾਜ਼ਾਰ 'ਚ ਗਲੈਕਸੀ ਟੈਬ S9 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਆਪਣੀ A ਸੀਰੀਜ਼ ਦੇ ਇੱਕ ਟੈਬ ਨੂੰ ਲਿਆਉਣ ਦੀ ਤਿਆਰੀ 'ਚ ਹੈ। ਕੰਪਨੀ ਨੇ ਅਜੇ ਗਲੈਕਸੀ ਟੈਬ A9 ਦੀ ਲਾਂਚ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਇਸ ਟੈਬ ਨੂੰ BIS 'ਤੇ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਇਸ ਟੈਬ ਦੇ ਜਲਦ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਸੈਮਸੰਗ ਗਲੈਕਸੀ ਟੈਬ A9 ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਸੈਮਸੰਗ ਗਲੈਕਸੀ ਟੈਬ A9 ਵਿੱਚ ਕੰਪਨੀ ਵੱਡਾ ਕੈਮਰਾ ਅਤੇ ਫਾਸਟ ਡਿਸਪਲੇ ਆਫ਼ਰ ਕਰਨ ਵਾਲੀ ਹੈ। ਸੈਮਸੰਗ ਗਲੈਕਸੀ ਟੈਬ A9 ਵਿੱਚ ਤੁਹਾਨੂੰ ਵਿਸ਼ਵ ਕਨੈਕਟਿਵੀਟੀ ਅਤੇ ਸਟ੍ਰੀਮਿੰਗ ਵੀ ਮਿਲੇਗੀ। ਇਸ ਪੈਡ 'ਚ ਕੰਪਨੀ 5100mAh ਦੀ ਬੈਟਰੀ ਆਫ਼ਰ ਕਰਨ ਵਾਲੀ ਹੈ। ਇਹ ਬੈਟਰੀ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। BIS ਲਿਸਟਿੰਗ ਅਨੁਸਾਰ, ਨਵੇਂ ਪੈਡ ਦਾ ਮਾਡਲ ਨੰਬਰ SM-X115 ਹੈ। ਕਨੈਕਟਿਵੀਟੀ ਲਈ ਇਸ ਵਿੱਚ ਕੰਪਨੀ 5G, WIFI, ਬਲੂਟੁੱਥ, GPS ਅਤੇ FM ਸਪੋਰਟ ਵਰਗੇ ਆਪਸ਼ਨ ਦੇਵੇਗੀ। ਸੈਮਸੰਗ ਗਲੈਕਸੀ ਟੈਬ A9 ਦੇ ਨਾਲ ਹੀ ਕੰਪਨੀ ਟੈਬ A9+ ਵੀ ਲਾਂਚ ਕਰੇਗੀ। ਅਗਲੇ ਕੁਝ ਦਿਨਾਂ ਤੱਕ ਕੰਪਨੀ ਸੈਮਸੰਗ ਗਲੈਕਸੀ ਟੈਬ A9 ਬਾਰੇ ਜਾਣਕਾਰੀ ਸ਼ੇਅਰ ਕਰ ਸਕਦੀ ਹੈ।
-
Samsung Galaxy Tab A9, Galaxy Tab A9+ 🇮🇳 pic.twitter.com/Dw9Gz9a0D1
— Mukul Sharma (@stufflistings) September 4, 2023 " class="align-text-top noRightClick twitterSection" data="
">Samsung Galaxy Tab A9, Galaxy Tab A9+ 🇮🇳 pic.twitter.com/Dw9Gz9a0D1
— Mukul Sharma (@stufflistings) September 4, 2023Samsung Galaxy Tab A9, Galaxy Tab A9+ 🇮🇳 pic.twitter.com/Dw9Gz9a0D1
— Mukul Sharma (@stufflistings) September 4, 2023
ਕੱਲ੍ਹ ਲਾਂਚ ਹੋਵੇਗਾ Nokia g42 5g: ਨੋਕੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ Nokia G42 5G ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਹੈ। ਇਹ ਫੋਨ 6 ਸਤੰਬਰ ਨੂੰ ਭਾਰਤ 'ਚ ਲਾਂਚ ਹੋਣ ਵਾਲਾ ਹੈ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਉਣ ਵਾਲੇ ਸਮਾਰਟਫੋਨ ਦਾ ਇੱਕ ਵੀਡੀਓ ਟੀਜ ਕੀਤਾ ਹੈ। ਇਸ ਟੀਜਰ 'ਚ ਫੋਨ ਦੀ ਲਾਂਚ ਡੇਟ ਅਤੇ ਫੀਚਰਸ ਦਾ ਖੁਲਾਸਾ ਕੀਤਾ ਗਿਆ ਹੈ।