ਮੈਡੀਸਨ (ਵਿਸਕਾਨਿਸਨ): ਖੋਜਕਰਤਾਵਾਂ ਨੇ ਸਿਲੀਕਾਨ ਸੋਲਰ ਸੈਲਾਂ ਨਾਲ ਇੱਕ ਨਵੀਂ ਡਿਵਾਇਸ ਬਣਾਈ ਹੈ। ਜਿਸ ਨੂੰ ਤਕਨੀਤੀ ਸੌਰ ਪ੍ਰਦਾਰਥਾਂ ਦੀ ਸਮੱਗਰੀ ਨਾਲ ਡਿਜ਼ਾਈਨ ਕੀਤੇ ਗਏ ਰਸਾਇਣਿਕ ਭਾਗਾਂ ਨਾਲ ਜੁੜਿਆ ਹੋਇਆ ਹੈ। ਇਹ ਸੋਲਰ ਫਲੋ ਬੈਟਰੀ ਦੇ ਪਿਛਲੇ ਰਿਕਾਰਡ ਦੀ ਤੁਲਨਾ ਵਿੱਚ ਕਾਫ਼ੀ ਚੰਗੀ ਹੈ।
ਇਸ ਡਿਵਾਇਸ ਨੂੰ ਜਿਨ ਲੈਬ ਦੁਆਰਾ ਨਿਊ ਸਾਊਥ ਵੇਲਸ ਯੂਨੀਵਰਸਿਟੀ, ਸਿਡਨੀ ਯੂਨੀਵਰਸਿਟੀ, ਯੂਟਾਹ ਸਟੇਟ ਯੂਨੀਵਰਸਿਟੀ, ਸਾਊਦੀ ਅਰਬ ਦੇ ਕਿੰਗ ਅਬਦੁਲਾ ਵਿਗਿਆਨ ਤੇ ਟੈਕਨੀਕਲ ਯੂਨੀਵਰਸਿਟੀ ਤੇ ਹਾਂਗਕਾਂਗ ਯੂਨੀਵਰਸਿਟੀ ਦੇ ਖੋਜਾਰਥੀਆਂ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ ਹੈ। ਖੋਜਾਰਥੀਆਂ ਨੇ ਨੇਚਰ ਮਟੀਰੀਅਲ ਨਾਮ ਦੇ ਜਨਰਲ ਵਿੱਚ ਆਪਣੀ ਖੋਜ ਨੂੰ ਪ੍ਰਕਾਸ਼ਿਤ ਕੀਤਾ ਹੈ।
ਫਲੋ ਬੈਟਰੀ ਬਿਜਲੀ ਦੇ ਭੰਡਾਰ ਦੇ ਲਈ ਲੀਡ-ਐਸੀਡ ਜਾਂ ਲੀਥੀਅਮ-ਆਇਨ ਬੈਟਰੀ ਦਾ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਇਹ ਜ਼ਿਆਦਾ ਬਿਜਲੀ ਦੇ ਭੰਡਾਰ ਦੇ ਲਈ ਘੱਟ ਖਰਚੀਲਾ ਹੋ ਸਕਦਾ ਹੈ ਤੇ ਸੋਲਰ ਸੇਲਸ ਦੇ ਨਾਲ ਜੋੜਣ ਲਈ ਇੱਕ ਚੰਗਾ ਭੰਡਾਰ ਵਿਕਲਪ ਹੈ। ਕਿਉਂਕਿ ਇਹ ਸੁਰਜ ਕੋਲੋਂ ਕਾਫ਼ੀ ਊਰਜਾ ਪ੍ਰਾਪਤ ਕਰਕੇ ਰਵਾਇਤੀ ਸਿਲੀਕਾਨ ਸੋਲਰ ਸੈੱਲਾਂ ਦੀ ਕੁਸ਼ਲਤਾ ਨੂੰ ਵਧਾਉਂਦਾ ਹੈ।
ਜਿਨ੍ਹਾਂ ਲੈਬ ਸੋਲਰ ਫਲੋ ਬੈਟਰੀ ਸਿਸਟਮ ਵਿੱਚ ਸੁਧਾਰ ਦੇ ਲਈ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਜ਼ਿਆਦਾ ਮਾਤਰਾ ਵਾਲੇ ਪ੍ਰੇਵਸਕਾਈਟ-ਸਿਲੀਕਾਨ ਸੋਲਰ ਸੈਲਾਂ ਦੀ ਨਵੀਂ ਡਿਵਾਇਸ ਜਲਦੀ ਹੀ ਬਾਜ਼ਾਰ ਵਿੱਚ ਜਲਦੀ ਹੀ ਉਪਲਬਧ ਹੋਵੇਗੀ। ਫਿਰ ਵੀ ਸਿਲੀਕਾਨ ਇੱਕ ਟਿਕਾਊ ਯੰਤਰ ਬਣਾਉਣ ਦੇ ਲਈ ਮਹੱਤਵਪੂਰਨ ਹੈ ਜੋ ਫਲੋ ਬੈਟਰੀ ਵਿੱਚ ਰਸਾਇਣਾਂ ਦਾ ਸਾਹਮਣਾ ਕਰ ਸਕਦਾ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਸੌਰ ਸੈੱਲ ਦੇ ਡਿਜ਼ਾਈਨ ਲਈ ਇਨ੍ਹਾਂ ਦੋਵਾਂ ਸਮੱਗਰੀਆਂ ਨੂੰ ਜੋੜਣਾ ਸੀ ਇਸ ਲਈ ਇਹ ਉਚ ਕਵਾਲਟੀ ਤੇ ਟਿਕਾਊ ਦੋਵੇਂ ਗੁਣਾਂ ਨਾਲ ਭਰਪੂਰ ਹੈ।
ਇੱਕ ਖੋਜਾਰਥੀ ਨੇ ਕਿਹਾ ਕਿ ਜੇਕਰ ਅਸੀਂ ਅਜਿਹੇ ਉਪਰਕਨ ਬਣਾ ਸਕਦੇ ਹਾਂ ਤਾਂ ਸੋਲਰ ਹੋਮ ਸਿਸਟਮ ਨੂੰ ਬਣਾਉਣਾ ਸਾਡਾ ਆਖ਼ਰੀ ਟਿੱਚਾ ਹੋਵੇਗਾ। ਜਿਨ੍ਹਾਂ ਲੋਕਾਂ ਦੇ ਕੋਲ ਬਿਜਲਈ ਕੁਨੈਕਸ਼ਨ ਨਹੀਂ ਹੈ ਉਹ ਇਸ ਯੰਤਰ ਨੂੰ ਭਰੋਸੇਯੋਗ ਬਿਜਲੀ ਲਈ ਵਰਤ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਖੋਜ ਇੱਕ ਦਿਨ ਸੂਰਜ ਦੀ ਉਰਜਾ ਲੈਣ ਤੇ ਸੂਰਜ ਦੀ ਉਰਜਾ ਦੀ ਵਰਤੋਂ ਦੇ ਲਈ ਇੱਕ ਨਵਾਂ ਤਰੀਕਾ ਪ੍ਰਦਾਨ ਕਰੇਗਾ।