ਹੈਦਰਾਬਾਦ: Redmi Note 13 Series ਅੱਜ ਚੀਨ 'ਚ ਲਾਂਚ ਹੋਣ ਜਾ ਰਿਹਾ ਹੈ। Xiaomi ਨੇ Redmi Note 13 series ਦੀ ਲਾਂਚਿੰਗ ਡੇਟ ਦਾ ਐਲਾਨ ਕੀਤਾ ਸੀ। Redmi Note 13 series ਲਾਂਚ ਹੋਣ ਤੋਂ ਪਹਿਲਾ BIS Certification 'ਤੇ ਸਪਾਟ ਕੀਤਾ ਗਿਆ ਹੈ।
ਚੀਨ ਤੋਂ ਬਾਅਦ ਭਾਰਤ 'ਚ ਲਾਂਚ ਹੋਵੇਗੀ Redmi Note 13 Series: Redmi Note 13 Series ਚੀਨ 'ਚ ਲਾਂਚ ਹੋਣ ਤੋਂ ਪਹਿਲਾ BIS Certification 'ਤੇ ਸਪਾਟ ਕੀਤੀ ਗਈ ਹੈ। ਚੀਨ 'ਚ ਲਾਂਚ ਹੋਣ ਤੋਂ ਬਾਅਦ ਕੰਪਨੀ ਦੀ ਨਵੀਂ ਸੀਰੀਜ਼ ਭਾਰਤੀ ਗ੍ਰਾਹਕਾਂ ਲਈ ਵੀ ਲਾਂਚ ਕੀਤੀ ਜਾਵੇਗੀ। ਦਰਅਸਲ ਭਾਰਤ 'ਚ ਕਿਸੇ ਵੀ ਫੋਨ ਨੂੰ ਲਾਂਚ ਕਰਨ ਤੋਂ ਪਹਿਲਾ BIS ਤੋਂ BIS Certification Issue ਕਰਵਾਉਣਾ ਜ਼ਰੂਰੀ ਹੈ। BIS ਦੇ ਨਾਲ ਕਿਸੇ ਵੀ ਪ੍ਰੋਡਕਟ 'ਤੇ ਕਵਾਲਿਟੀ ਅਤੇ ਸੁਰੱਖਿਆ ਦੀ ਮੋਹਰ ਲੱਗਦੀ ਹੈ।
Redmi Note 13 Series ਦੇ ਫੀਚਰਸ: Redmi Note 13 ਪ੍ਰੋ ਪਲੱਸ ਨੂੰ MediaTek Dimensity 7200 ਅਲਟ੍ਰਾ ਪ੍ਰੋਸੈਸਰ ਦੇ ਨਾਲ ਲਿਆਂਦਾ ਜਾ ਸਕਦਾ ਹੈ। Redmi Note 13 Series ਨੂੰ 6GB, 8GB ਅਤੇ 12GB ਰੈਮ ਅਤੇ 128GB, 256GB, 512GB ਅਤੇ 1TB ਸਟੋਰੇਜ ਆਪਸ਼ਨ ਦੇ ਨਾਲ ਲਿਆਂਦਾ ਜਾ ਸਕਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Redmi Note 13 ਪ੍ਰੋ ਪਲੱਸ 'ਚ 200MP ਪ੍ਰਾਈਮਰੀ, 8MP ਅਲਟ੍ਰਾ ਵਾਈਡ ਅਤੇ 2MP ਮੈਕਰੋ ਕੈਮਰਾ ਲਿਆਂਦੇ ਜਾਣ ਦੀ ਉਮੀਦ ਹੈ। Redmi Note 13 ਅਤੇ Note 13 ਪ੍ਰੋ 'ਚ 5,000mAh ਦੀ ਬੈਟਰੀ ਅਤੇ 120 ਵਾਟ ਫਾਸਟ ਚਾਰਜਿੰਗ ਦੇ ਨਾਲ ਲਿਆਂਦਾ ਜਾ ਸਕਦਾ ਹੈ।