ਹੈਦਰਾਬਾਦ: Redmi ਆਪਣੇ ਨਵੇਂ ਸਮਾਰਟਫੋਨ Redmi 13C ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹਾਲ ਹੀ ਵਿੱਚ ਇਸ ਸਮਾਰਟਫੋਨ ਦਾ ਵੀਡੀਓ ਲੀਕ ਹੋਇਆ ਸੀ। ਹੁਣ ਕੰਪਨੀ ਨੇ ਇਸ ਫੋਨ ਦੀਆਂ ਤਸਵੀਰਾਂ ਨੂੰ ਵੀ ਜਾਰੀ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫੋਨ ਜਲਦ ਹੀ ਲਾਂਚ ਹੋਵੇਗਾ। ਕੰਪਨੀ ਨੇ X 'ਤੇ ਪੋਸਟ ਸ਼ੇਅਰ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ Redmi 13C ਆ ਰਿਹਾ ਹੈ ਅਤੇ ਇਹ ਫੋਨ ਜ਼ਿਆਦਾ ਕਲਰ ਆਪਸ਼ਨ, ਵਧੀਆਂ ਸਟਾਈਲ ਅਤੇ ਪ੍ਰਦਰਸ਼ਨ, ਡਿਸਪਲੇ ਅਤੇ ਕੈਮਰਾ ਆਫ਼ਰ ਕਰੇਗਾ।
Redmi 13C ਸਮਾਰਟਫੋਨ ਚਾਰ ਕਲਰ ਆਪਸ਼ਨਾਂ 'ਚ ਕੀਤਾ ਜਾਵੇਗਾ ਲਾਂਚ: ਕੰਪਨੀ ਨੇ Redmi 13C ਸਮਾਰਟਫੋਨ ਦੀ ਤਸਵੀਰ ਸ਼ੇਅਰ ਕੀਤੀ ਹੈ। ਕੰਪਨੀ ਨੇ ਇਸ ਫੋਨ ਦੇ ਬੈਕ ਪੈਨਲ ਦੀ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਤੋਂ ਇਹ ਪਤਾ ਚਲਦਾ ਹੈ ਕਿ ਇਹ ਫੋਨ ਬਲੈਕ, ਬਲੂ, ਲਾਈਟ ਗ੍ਰੀਨ ਅਤੇ ਲਾਈਟ ਬਲੂ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ।
Redmi 13C ਸਮਾਰਟਫੋਨ ਦੇ ਫੀਚਰਸ: ਲੀਕ ਹੋਏ ਵੀਡੀਓ ਤੋਂ Redmi 13C ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਹੋ ਗਿਆ ਹੈ। ਇਸ ਫੋਨ 'ਚ ਕੰਪਨੀ ਫੁੱਲ HD+Resolution ਦੇ ਨਾਲ 6.59 ਇੰਚ ਦੀ IPS ਡਿਸਪਲੇ ਦੇਣ ਵਾਲੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ ਦਾ ਬੈਕ ਪੈਨਲ ਪਲਾਸਟਿਕ ਦਾ ਹੈ। Redmi 13C ਸਮਾਰਟਫੋਨ ਨੂੰ ਗ੍ਰੀਨ, ਬਲੂ, ਬਲੈਕ ਅਤੇ ਲਾਈਟ ਬਲੂ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ। ਇਸ ਫੋਨ 'ਚ ਮੀਡੀਆਟੇਕ Helio G85 ਪ੍ਰੋਸੈਸਰ ਮਿਲੇਗਾ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲਣਗੇ। ਇਨ੍ਹਾਂ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾਵਾਈਡ ਐਂਗਲ ਸੈਂਸਰ ਅਤੇ ਇੱਕ 2MP ਦਾ ਡੈਪਥ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲੇਗਾ। ਕੰਪਨੀ ਇਸ ਫੋਨ 'ਚ 5,000mAh ਦੀ ਬੈਟਰੀ ਆਫ਼ਰ ਕਰ ਰਹੀ ਹੈ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।