ETV Bharat / science-and-technology

Realme ਅੱਜ ਲਾਂਚ ਕਰੇਗਾ ਆਪਣਾ ਸਮਾਰਟਫੋਨ Realme C51, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ

Realme C51: Realme C51 ਅੱਜ ਦੁਪਹਿਰ 12 ਵਜੇ ਲਾਂਚ ਹੋ ਜਾਵੇਗਾ। ਲਾਂਚ ਹੋਣ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਫੀਚਰਸ ਸਾਹਮਣੇ ਆ ਚੁੱਕੇ ਹਨ।

Realme C51
Realme C51
author img

By ETV Bharat Punjabi Team

Published : Sep 4, 2023, 9:48 AM IST

ਹੈਦਰਾਬਾਦ: ਚੀਨੀ ਮੋਬਾਈਲ ਕੰਪਨੀ Realme ਅੱਜ ਇੱਕ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਲਾਂਚ ਹੋਣ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਫੀਚਰਸ ਸਾਹਮਣੇ ਆ ਚੁੱਕੇ ਹਨ।Realme C51 ਅੱਜ ਦੁਪਹਿਰ 12 ਵਜੇ ਲਾਂਚ ਹੋ ਜਾਵੇਗਾ।

Realme C51 ਸਮਾਰਟਫੋਨ ਦੀ ਕੀਮਤ: Realme C51 ਨੂੰ ਕੰਪਨੀ 10,499 ਰੁਪਏ 'ਚ ਲਾਂਚ ਕਰ ਸਕਦੀ ਹੈ। ਕਈ ਟਿਪਸਟਰਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਅਜੇ ਕੰਪਨੀ ਵੱਲੋ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਫੋਨ ਮਿੰਟ ਗ੍ਰੀਨ ਅਤੇ ਕਾਰਬਨ ਬਲੈਕ ਕਲਰ ਆਪਸ਼ਨ 'ਚ ਖਰੀਦਣ ਲਈ ਉਪਲਬਧ ਹੋਣਗੇ।

Realme C51 ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ ਤੁਹਾਨੂੰ 6.74 ਇੰਚ ਦੀ ਡਿਸਪਲੇ 90Hz ਦੇ ਰਿਫ੍ਰੇਸ਼ ਦਰ ਦੇ ਨਾਲ ਮਿਲ ਸਕਦੀ ਹੈ। ਇਹ ਮੋਬਾਈਲ ਫੋਨ ਆਕਟਾ ਕੋਰ ਚਿਪਸੈੱਟ ਦੇ ਨਾਲ ਆਵੇਗਾ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲਦਾ ਹੈ। ਜਿਸ ਵਿੱਚ ਮੇਨ ਕੈਮਰਾ 50MP ਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 5,000mAh ਦੀ ਬੈਟਰੀ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ Realme C51 ਸਮਾਰਟਫੋਨ ਸਿਰਫ਼ 28 ਮਿੰਟ 'ਚ 0 ਤੋਂ 50 ਫੀਸਦੀ ਤੱਕ ਚਾਰਜ ਹੋ ਜਾਵੇਗਾ। ਇਸਦੇ ਨਾਲ ਮੋਬਾਈਲ ਫੋਨ 'ਚ ਤੁਹਾਨੂੰ 5MP ਦਾ ਕੈਮਰਾ ਸੈਲਫ਼ੀ ਅਤੇ ਵੀਡੀਓ ਕਾਲਿੰਗ ਦਾ ਆਪਸ਼ਨ ਮਿਲੇਗਾ।

IPhone 15 ਸੀਰੀਜ਼ ਦੀ ਲਾਂਚ ਡੇਟ: ਐਪਲ ਆਈਫੋਨ 15 ਸੀਰੀਜ਼ 12 ਸਤੰਬਰ ਨੂੰ ਲਾਂਚ ਹੋਵੇਗੀ। ਇਸ ਇਵੈਂਟ 'ਚ ਕੰਪਨੀ ਨਵੀਂ ਵਾਚ ਅਤੇ IOS 17 ਨੂੰ ਵੀ ਲਾਂਚ ਕਰ ਸਕਦੀ ਹੈ। ਦੱਸ ਦਈਏ ਕਿ ਆਈਫੋਨ 15 ਸੀਰੀਜ਼ ਵਿੱਚ ਚਾਰ ਹੈੱਡਸੈੱਟ ਆ ਸਕਦੇ ਹਨ। 12 ਸਤੰਬਰ ਨੂੰ ਸਵੇਰੇ 10 ਵਜੇ ਐਪਲ ਦਾ ਇਵੈਂਟ ਹੋਵੇਗਾ। ਇਹ ਇਵੈਂਟ ਕੈਲੀਫੋਰਨੀਆ ਵਿੱਚ ਐਪਲ ਪਾਰਕ ਕੈਂਪਸ ਵਿੱਚ ਸਟੀਵ ਜੌਬਸ ਥੀਏਟਰ 'ਚ ਹੋਵੇਗਾ। ਕੰਪਨੀ ਇਸ ਇਵੈਂਟ 'ਚ IPhone 15 ਸੀਰੀਜ਼ ਲਾਂਚ ਕਰੇਗੀ। ਇਸ ਤੋਂ ਇਲਾਵਾ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ 2 ਅਲਟਰਾ ਵੀ ਲਾਂਚ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ 12 ਸਤੰਬਰ ਨੂੰ ਇਵੈਂਟ 'ਚ IOS 17, iPadOS 17, WatchOS 10 ਅਤੇ tvOS 10 ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.